31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵੰਦੇ ਭਾਰਤ ਸਲੀਪਰ ਰੇਲ ਗੱਡੀ ਦਾ ਆਖਰੀ ਤੇਜ਼ ਰਫ਼ਤਾਰ ਟਰਾਇਲ ਪੂਰਾ

Ad Position 21
No active advertisement
ਅਜੀਤ ਡੈਸਕ 01-01-2026

180 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਕੀਤੀ ਹਾਸਿਲ
ਨਵੀਂ ਦਿੱਲੀ, 31 ਦਸੰਬਰ (ਪੀ. ਟੀ. ਆਈ.)-ਭਾਰਤੀ ਰੇਲਵੇ ਨੇ ਸਵਦੇਸ਼ੀ ਰੂਪ ਨਾਲ ਤਿਆਰ ਕੀਤੀ ਵੰਦੇ ਭਾਰਤ ਸਲੀਪਰ ਰੇਲਗੱਡੀ ਦੇ ਆਖਰੀ ਤੇਜ਼ ਰਫ਼ਤਾਰ ਟਰਾਇਲ ਨੂੰ ਸਫ਼ਲਤਾ ਨਾਲ ਪੂਰਾ ਕਰਕੇ ਸਵੈ-ਨਿਰਭਰ ਰੇਲ ਤਕਨਾਲੋਜੀ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ | ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ 'ਕਮਿਸ਼ਨਰ ਆਫ਼ ਰੇਲਵੇ ਸੇਫ਼ਟੀ' (ਸੀ.ਆਰ.ਐਸ.) ਦੀ ਨਿਗਰਾਨੀ ਹੇਠ ਕੀਤਾ ਗਿਆ ਇਹ ਟਰਾਇਲ ਕੋਟਾ-ਨਾਗਦਾ ਸੈਕਸ਼ਨ 'ਤੇ ਹੋਇਆ, ਜਿਥੇ ਰੇਲਗੱਡੀ ਨੇ 180 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਹਾਸਿਲ ਕੀਤੀ, ਹਾਲਾਂਕਿ ਇਸ ਦੇ ਲਾਂਚ ਦੀ ਨਵੀਂ ਤਰੀਕ ਨਹੀਂ ਦੱਸੀ ਗਈ | ਨਵੰਬਰ ਦੇ ਅੱਧ 'ਚ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਸੀ ਕਿ ਇਹ ਰੇਲਗੱਡੀ ਦਸੰਬਰ 2025 'ਚ ਲਾਂਚ ਕੀਤੀ ਜਾਵੇਗੀ | ਵੈਸ਼ਨਵ ਨੇ 30 ਦਸੰਬਰ ਨੂੰ 'ਐਕਸ' 'ਤੇ ਸੁਰੱਖਿਆ ਟਰਾਇਲ ਦੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿਚ ਇਕ ਪਾਣੀ ਦੇ ਗਲਾਸ ਦੀ ਸਥਿਰਤਾ ਦਾ ਪ੍ਰਦਰਸ਼ਨ ਦਿਖਾਇਆ ਗਿਆ, ਜਿਸ 'ਚ ਪਾਣੀ ਨਾਲ ਭਰੇ ਗਲਾਸ ਤੇਜ਼ ਰਫ਼ਤਾਰ 'ਤੇ ਵੀ ਬਿਨਾਂ ਡਿੱਗੇ ਸਥਿਰ ਰਹੇ | ਵੈਸ਼ਨਵ ਨੇ ਕਿਹਾ ਕਿ ਵੰਦੇ ਭਾਰਤ ਸਲੀਪਰ ਦਾ ਅੱਜ ਰੇਲਵੇ ਸੁਰੱਖਿਆ ਕਮਿਸ਼ਨਰ ਦੁਆਰਾ ਪ੍ਰੀਖਣ ਕੀਤਾ ਗਿਆ | ਸਾਡੇ ਆਪਣੇ ਪਾਣੀ ਦੇ ਪ੍ਰੀਖਣ ਨੇ ਇਸ ਨਵੀਂ ਪੀੜ੍ਹੀ ਦੀ ਰੇਲਗੱਡੀ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਦਾ ਪ੍ਰਦਰਸ਼ਨ ਕੀਤਾ | ਸੁਰੱਖਿਆ ਟ੍ਰਾਇਲ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਵਿਆਪਕ ਤਕਨੀਕੀ ਮੁਲਾਂਕਣ ਕੀਤੇ ਗਏ, ਜਿਸ 'ਚ ਸਵਾਰੀ ਸਥਿਰਤਾ, ਕੰਪਨ ਵਿਵਹਾਰ, ਬ੍ਰੇਕਿੰਗ ਪ੍ਰਦਰਸ਼ਨ, ਐਮਰਜੈਂਸੀ ਬ੍ਰੇਕਿੰਗ ਸਿਸਟਮ, ਸੁਰੱਖਿਆ ਪ੍ਰਣਾਲੀਆਂ ਅਤੇ ਹੋਰ ਮਹੱਤਵਪੂਰਨ ਮਾਪਦੰਡਾਂ ਦਾ ਮੁਲਾਂਕਣ ਸ਼ਾਮਿਲ ਸੀ ¢ ਟ੍ਰਾਇਲ 'ਚ ਵਰਤੀ ਗਈ 16-ਡੱਬਿਆਂ ਵਾਲੀ ਵੰਦੇ ਭਾਰਤ ਸਲੀਪਰ ਰੇਲਗੱਡੀ ਨੂੰ ਲੰਬੀ ਦੂਰੀ ਦੀ ਯਾਤਰਾ ਲਈ ਤਿਆਰ ਕੀਤੀ ਗਈ ਹੈ, ਜੋ ਕਿ ਅਤਿ-ਆਧੁਨਿਕ ਯਾਤਰੀ ਸਹੂਲਤਾਂ ਨਾਲ ਲੈਸ ਹੈ |

Ad Position 22
No active advertisement
ਪਿਛਲੀ ਖ਼ਬਰ ਹੁਣ 8 ਜਨਵਰੀ ਨੂੰ ਖੁੱਲ੍ਹਣਗੇ ਸਕੂਲ-ਛੁੱਟੀਆਂ 'ਚ ਵਾਧਾ ਅਗਲੀ ਖ਼ਬਰ ਫ਼ਰੀਦਾਬਾਦ 'ਚ ਔਰਤ ਨਾਲ ਸਮੂਹਿਕ ਜਬਰ ਜਨਾਹ
Ad Position 24