01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਖ਼ਰਾਬੀ ਦੇ ਬਾਵਜੂਦ ਉਡਾਇਆ 'ਡ੍ਰੀਮਲਾਈਨਰ' ਜਹਾਜ਼-ਡੀ.ਜੀ.ਸੀ.ਏ.

Ad Position 21
No active advertisement
ਅਜੀਤ ਡੈਸਕ 01-01-2026
ਮੁੰਬਈ, 31 ਦਸੰਬਰ (ਏਜੰਸੀ)-ਹਵਾਬਾਜ਼ੀ ਖੇਤਰ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਇਹ ਕਾਰਵਾਈ ਇਕ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਨੂੰ ਵਾਰ-ਵਾਰ ਆ ਰਹੀਆਂ ਤਕਨੀਕੀ ਖ਼ਰਾਬੀਆਂ ਦੇ ਬਾਵਜੂਦ ਉਡਾਉਣ ਦੇ ਖ਼ਿਲਾਫ਼ ਕੀਤੀ ਗਈ ਹੈ | ਇਸ ਹਫ਼ਤੇ ਜਾਰੀ ਕੀਤੇ ਨੋਟਿਸ 'ਚ ਅਥਾਰਟੀ ਨੇ ਜਹਾਜ਼ ਨੰਬਰ ਵੀ.ਟੀ.-ਏ.ਐਨ.ਆਈ. 'ਚ ਪਾਈਆਂ ਗਈਆਂ ਲਗਾਤਾਰ ਖ਼ਾਮੀਆਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ | ਨੋਟਿਸ 'ਚ ਇਸ ਸਾਲ 28 ਜੂਨ ਨੂੰ ਸੰਚਾਲਿਤ ਇਕ ਉਡਾਣ ਦੌਰਾਨ ਘੱਟੋ-ਘੱਟ ਉਪਕਰਨ ਸੂਚੀ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਮੁੱਦਾ ਵੀ ਚੁੱਕਿਆ ਗਿਆ ਹੈ | ਅਥਾਰਟੀ ਦਾ ਕਹਿਣਾ ਹੈ ਕਿ ਦਿੱਲੀ-ਟੋਕੀਓ ਰੂਟ 'ਤੇ ਚੱਲਣ ਵਾਲੀਆਂ ਉਡਾਣਾਂ ਏ.ਆਈ. 258 ਅਤੇ ਏ.ਆਈ. 357 ਦੇ ਸੰਚਾਲਨ ਦੌਰਾਨ ਜਹਾਜ਼ ਦੀ ਸੁਰੱਖਿਆ, ਨਿਯਮਾਂ ਦੀ ਪਾਲਣਾ ਅਤੇ ਚਾਲਕ ਦਲ ਦੇ ਫੈਸਲਿਆਂ 'ਚ ਵੱਡੀਆਂ ਖ਼ਾਮੀਆਂ ਪਾਈਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਵਲੋਂ ਬੰਗਾਲ ਚੋਣਾਂ ਲਈ ਭਾਜਪਾ ਦੀ ਕਾਰਜ ਯੋਜਨਾ ਦੀ ਰੂਪ-ਰੇਖਾ ਤਿਆਰ ਅਗਲੀ ਖ਼ਬਰ ਰਾਜਪਾਲ ਵਲੋਂ 'ਪੰਜਾਬ: ਜਿਥੇ ਸੱਭਿਆਚਾਰ, ਵਿਰਾਸਤ ਤੇ ਕੁਦਰਤ ਸਾਹ ਲੈਂਦੀ ਹੈ' ਥੀਮ ਆਧਾਰਿਤ ਕੈਲੰਡਰ ਜਾਰੀ
Ad Position 24