ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗੋਆ ਨਾਈਟ ਕਲੱਬ ਦੇ ਪ੍ਰਮੋਟਰਾਂ ਖਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਮਗਰੋਂ ਸ਼ੁੱਕਰਵਾਰ ਨੂੰ ਗੋਆ, ਦਿੱਲੀ ਤੇ ਹਰਿਆਣਾ 'ਚ ਛਾਪੇ ਮਾਰੇ | ਰਾਸ਼ਟਰੀ ਰਾਜਧਾਨੀ ਦੇ ਕਿੰਗਸਵੇਅ ਕੈਂਪ ਵਿਖੇ ਸਥਿਤ ਸੌਰਭ ਅਤੇ ਗੌਰਵ ਲੂਥਰਾ ਭਰਾਵਾਂ ਅਤੇ ਸਹਿ-ਮਾਲਕ ਅਜੈ ਗੁਪਤਾ ਦੇ ਦਫ਼ਤਰਾਂ ਅਤੇ ਰਿਹਾਇਸ਼ੀ ਸਥਾਨਾਂ ਸਮੇਤ ਗੁਰੂਗ੍ਰਾਮ (ਹਰਿਆਣਾ) 'ਚ ਤਤਵਮ ਵਿਲਾਸ ਤੋਂ ਇਲਾਵਾ ਅਰਪੋਰਾ-ਨਾਗੋਆ ਦੇ ਸਾਬਕਾ ਸਰਪੰਚ ਰੋਸ਼ਨ ਰੈੱਡਕਰ ਅਤੇ ਗੋਆ 'ਚ ਪੰਚਾਇਤ ਸਕੱਤਰ ਰਘੁਵੀਰ ਬਾਗਕਰ ਦੇ ਟਿਕਾਣੇ ਸਮੇਤ ਘੱਟੋ-ਘੱਟ 9 ਟਿਕਾਣਿਆਂ ਦੀ ਤਲਾਸ਼ੀ ਕੀਤੀ ਗਈ | ਅਧਿਕਾਰੀਆਂ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਕੁਝ ਟਿਕਾਣਿਆਂ ਤੋਂ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ | ਅਧਿਕਾਰੀਆਂ ਅਨੁਸਾਰ ਰੈੱਡਕਰ ਅਤੇ ਬਾਗਕਰ 'ਤੇ ਕਲੱਬ ਲਈ ਗੈਰ-ਕਾਨੂੰਨੀ ਵਪਾਰਕ ਲਾਇਸੈਂਸ ਅਤੇ ਐਨ.ਓ.ਸੀ. ਜਾਰੀ ਕਰਨ ਦਾ ਦੋਸ਼ ਹੈ |