ਜੰਮੂ, 23 ਜਨਵਰੀ (ਏਜੰਸੀ)-ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਜ਼ਬਰਦਸਤ ਮੁਕਾਬਲੇ 'ਚ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਇਕ ਚੋਟੀ ਦੀ ਅੱਤਵਾਦੀ ਮਾਰਿਆ ਗਿਆ | ਜੰਮੂ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਭੀਮ ਸੇਨ ਟੂਟੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਬਿੱਲਾਵਰ ਦੇ ਇਲਾਕੇ 'ਚ ਜੰਮੂ-ਕਸ਼ਮੀਰ ਪੁਲਿਸ, ਫ਼Ïਜ ਅਤੇ ਸੀ. ਆਰ. ਪੀ. ਐਫ. ਵਲੋਂ ਚਲਾਏ ਗਏ ਇਕ ਸਾਂਝੇ ਆਪਰੇਸ਼ਨ ਦÏਰਾਨ ਕੀਤੀ ਗਈ | ਪੁਲਿਸ ਦੀ ਇਕ ਛੋਟੀ ਟੀਮ ਨੇ ਬੜੀ ਦਲੇਰੀ ਨਾਲ ਇਸ ਅੱਤਵਾਦੀ ਨੂੰ ਇਕ ਘੇਰਾਬੰਦੀ ਦÏਰਾਨ ਮਾਰ ਮੁਕਾਇਆ | ਮਾਰੇ ਗਏ ਅੱਤਵਾਦੀ ਦੀ ਪਛਾਣ ਜੈਸ਼ ਕਮਾਂਡਰ ਉਸਮਾਨ ਉਰਫ ਅਬੂ ਮਾਵੀਆ ਵਜੋਂ ਹੋਈ, ਜੋ ਕਿ ਪਾਕਿਸਤਾਨੀ ਮੂਲ ਦਾ ਦੱਸਿਆ ਜਾ ਰਿਹਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਇਕ ਅਤਿ-ਆਧੁਨਿਕ ਐਮ4 ਆਟੋਮੈਟਿਕ ਰਾਈਫਲ ਸਮੇਤ ਭਾਰੀ ਮਾਤਰਾ 'ਚ ਗੋਲੀ-ਸਿੱਕਾ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ | ਇਸ ਕਮਾਂਡਰ ਦੇ ਮਾਰੇ ਜਾਣ ਨਾਲ ਇਲਾਕੇ 'ਚ ਜੈਸ਼ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ | ਪੁਲਿਸ ਅਨੁਸਾਰ ਖੇਤਰ 'ਚ ਤਲਾਸ਼ੀ ਮੁਹਿੰਮ ਜਾਰੀ ਸੀ |