ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਥਰੂਰ ਤੇ ਕਾਂਗਰਸ ਵਿਚਾਲੇ ਮਤਭੇਦ ਫਿਰ ਆਏ ਸਾਹਮਣੇ

Ad Position 21
No active advertisement
ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਤੋਂ ਨਾਰਾਜ਼ ਚਲ ਰਹੇ ਤਿਰੁਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਪਾਰਟੀ ਹਾਈਕਮਾਨ ਨਾਲ ਕੇਰਲ ਨੇਤਾਵਾਂ ਦੀ ਅਹਿਮ ਬੈਠਕ ਜਿਸ 'ਚ ਸੂਬਾਈ ਵਿਧਾਨ ਸਭਾ ਦੀ ਰਣਨੀਤੀ 'ਤੇ ਚਰਚਾ ਹੋਈ ਸੀ, ਤੋਂ ਕਿਨਾਰਾ ਕਰ ਲਿਆ | ਹਲਕਿਆਂ ਮੁਤਾਬਿਕ ਪਿਛਲੇ ਹਫ਼ਤੇ ਕੋਠੀ 'ਚ ਹੋਈ ਮਹਾਂਪੰਚਾਇਤ ਦੌਰਾਨ ਹੋਏ ਘਟਨਾਕ੍ਰਮ ਤੋਂ ਥਰੂਰ ਕਾਫ਼ੀ ਨਾਰਾਜ਼ ਸਨ | ਮਹਾਂਪੰਚਾਇਤ 'ਚ ਰਾਹੁਲ ਗਾਂਧੀ ਵੀ ਸ਼ਾਮਿਲ ਸਨ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਵਸਥਾ ਪੋ੍ਰਟੋਕੋਲ ਦੇ ਮਤਾਬਿਕ ਨਹੀਂ ਸੀ | ਹਾਸਿਲ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਪੋ੍ਰਗਰਾਮ ਵਾਲੀ ਥਾਂ 'ਤੇ 15 ਮਿੰਟ ਪਹਿਲਾਂ ਪਹੁੰਚਣ ਅਤੇ ਆਪਣਾ ਭਾਸ਼ਨ ਛੇਤੀ ਖਤਮ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਤੋਂ ਉਹ ਕਾਫ਼ੀ ਨਾਰਾਜ਼ ਸਨ | ਸ਼ਸ਼ੀ ਥਰੂਰ ਦੇ ਨਜ਼ਦੀਕੀ ਹਲਕਿਆਂ ਮੁਤਾਬਿਕ ਉਨ੍ਹਾਂ ਦੇ ਪਹਿਲਾਂ ਦੇ ਰੁਝੇਵਿਆਂ ਕਾਰਨ ਉਹ ਮੀਟਿੰਗ 'ਚ ਨਹੀਂ ਪਹੁੰਚ ਸਕੇ | ਪਹਿਲਾਂ ਉਨ੍ਹਾਂ ਦੇ ਵਰਚੁਅਲ ਤੌਰ 'ਤੇ ਮੀਟਿੰਗ 'ਚ ਸ਼ਾਮਿਲ ਹੋਣ ਦੇ ਕਿਆਸ ਸਨ, ਪਰ ਬਾਅਦ 'ਚੋਂ ਆਪਣੇ ਰੁਝੇਵਿਆਂ ਕਾਰਨ ਉਹ ਮੀਟਿੰਗ 'ਚ ਬਿਲਕੁਲ ਨਹੀਂ ਸ਼ਾਮਿਲ ਹੋ ਸਕੇ ਕਿਉਂਕਿ ਉਨ੍ਹਾਂ ਪਹਿਲਾਂ ਹੀ ਕੋਝੀਕੋਡ ਵਿਖੇ ਇਕ ਸਾਹਿਤਕ ਪੋ੍ਰਗਰਾਮ 'ਚ ਸ਼ਿਰਕਤ ਕਰਨ 'ਤੇ ਹਾਮੀ ਭਰ ਦਿੱਤੀ ਸੀ ਅਤੇ ਪਾਰਟੀ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ | ਕੇਰਲ ਦੇ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਜਿਸ 'ਚ ਥਰੂਰ ਦੀ ਗੈਰ-ਹਾਜ਼ਰੀ ਨੇ ਇਕ ਵਾਰ ਫਿਰ ਉਨ੍ਹਾਂ ਦੇ ਅਤੇ ਪਾਰਟੀ ਦੇ ਮਤਭੇਦਾਂ ਨੂੰ ਉਜਾਗਰ ਕੀਤਾ ਹੈ | ਉਹ ਪਹਿਲਾਂ ਵੀ ਕਈ ਵਾਰ ਪਾਰਟੀ ਦੀਆਂ ਕਈ ਅਹਿਮ ਮੀਟਿੰਗਾਂ ਤੋਂ ਗੈਰ-ਹਾਜ਼ਰ ਰਹੇ ਹਨ | ਫਿਰ ਭਾਵੇਂ ਉਹ ਸਰਦ ਰੁੱਤ ਦੇ ਇਜਲਾਸ ਤੋਂ ਪਹਿਲਾਂ ਪਾਰਟੀ ਵਲੋਂ ਸੱਦੀ ਗਈ ਰਾਜਨੀਤਕ ਬੈਠਕ ਹੋਏ ਜਾਂ ਫਿਰ ਇਜਲਾਸ ਦੌਰਾਨ ਕੀਤੀਆਂ ਬੈਠਕਾਂ ਅਤੇ ਪ੍ਰਦਰਸ਼ਨ |

Ad Position 22
No active advertisement
ਪਿਛਲੀ ਖ਼ਬਰ ਕਠੂਆ ਮੁਕਾਬਲੇ 'ਚ ਜੈਸ਼ ਦਾ ਖ਼ਤਰਨਾਕ ਕਮਾਂਡਰ ਹਲਾਕ ਅਗਲੀ ਖ਼ਬਰ ਸ਼ੁਕਰਾਨਾ ਸਮਾਗਮ ਸੰਬੰਧੀ ਅੱਪਰੇ ਤੋਂ ਚੱਲੇਗੀ ਫ੍ਰੀ ਬੱਸ ਸੇਵਾ
Ad Position 24
No active advertisement