23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅਡਾਨੀ ਤੇ ਐਂਬਰੇਅਰ ਦੇ ਵਿਚਕਾਰ ਹੋਇਆ ਵੱਡਾ 'ਕਰਾਰ' <br/>

Ad Position 21
No active advertisement
ਅਜੀਤ ਡੈਸਕ 28-01-2026
ਨਵੀਂ ਦਿੱਲੀ, 27 ਜਨਵਰੀ (ਜਗਤਾਰ ਸਿੰਘ)-ਅਡਾਨੀ ਏਅਰੋਸਪੇਸ ਐਂਡ ਡਿਫੈਂਸ ਨੇ ਭਾਰਤ ਵਿਚ ਵਪਾਰਕ ਜਹਾਜ਼ਾਂ ਦੇ ਨਿਰਮਾਣ ਲਈ ਬ੍ਰਾਜ਼ੀਲ ਦੀ ਕੰਪਨੀ ਐਂਬਰੇਅਰ ਨਾਲ ਇੱਕ ਵੱਡਾ 'ਕਰਾਰ' ਕੀਤਾ ਹੈ¢ ਇਹ 'ਕਰਾਰ' ਭਾਰਤ ਸਰਕਾਰ ਦੇ 'ਮੇਕ ਇਨ ਇੰਡੀਆ' ਪ੍ਰੋਗਰਾਮ ਦੇ ਤਹਿਤ ਦੇਸ਼ ਵਿਚ ਜਹਾਜ਼ ਨਿਰਮਾਣ ਨੂੰ ਉਤਸ਼ਾਹਿਤ ਕਰੇਗਾ¢ ਇਸ ਨਾਲ ਭਾਰਤ ਵਿਚ ਰਿਜਨਲ ਟਰਾਂਸਪੋਰਟ ਏਅਰ ਕਰਾਫ਼ਟ ਯਾਨੀ ਛੋਟੇ ਯਾਤਰੀ ਜਹਾਜ਼ ਬਣਾਉਣ ਦਾ ਪੂਰਾ ਈਕੋਸਿਸਟਮ ਤਿਆਰ ਹੋਵੇਗਾ¢ ਹਾਲਾਂਕਿ, ਐਂਬਰੇਅਰ ਮੁਤਾਬਕ ਜਹਾਜ਼ ਨਿਰਮਾਣ ਪਲਾਂਟ ਦੀ ਸਥਿਤੀ ਅਤੇ ਸਾਂਝੇਦਾਰੀ ਦੇ ਪੂਰੇ ਦਾਇਰੇ ਨੂੰ ਅਜੇ ਅੰਤਿਮ ਰੂਪ ਦੇਣਾ ਬਾਕੀ ਹੈ¢ ਦੋਵਾਂ ਕੰਪਨੀਆਂ ਵਿਚਕਾਰ ਸਮਝੌਤੇ 'ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਦੀ ਮੌਜੂਦਗੀ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਹਸਤਾਖ਼ਰ ਕੀਤੇ ਗਏ¢ ਏਅਰਬੱਸ ਅਤੇ ਬੋਇੰਗ ਤੋਂ ਬਾਅਦ ਐਂਬਰੇਅਰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਜਹਾਜ਼ ਬਣਾਉਣ ਵਾਲੀ ਕੰਪਨੀ ਹੈ¢ ਅਡਾਨੀ ਏਅਰੋਸਪੇਸ ਐਂਡ ਡਿਫੈਂਸ ਦੇ ਡਾਇਰੈਕਟਰ ਜੀਤ ਅਡਾਨੀ ਨੇ ਕਿਹਾ ਕਿ ਇਸ ਦੇ ਬਾਰੇ ਛੇਤੀ ਹੀ ਹੋਰ ਜਾਣਕਾਰੀ ਮਿਲੇਗੀ ਅਤੇ ਯੋਜਨਾ ਦੇ ਨਾਲ ਕੰਮ ਸ਼ੁਰੂ ਹੋ ਜਾਵੇਗਾ¢ ਐਂਬਰੇਅਰ ਦੇ ਸੀ.ਈ.ਓ. ਦੇ ਮੁਤਾਬਿਕ ਭਾਰਤ ਉਨ੍ਹਾਂ ਲਈ ਇੱਕ ਤਰਜੀਹੀ ਬਾਜ਼ਾਰ ਹੈ¢ ਦੂਜੇ ਪਾਸੇ ਅਡਾਨੀ ਡਿਫੈਂਸ ਨੇ ਇਸ ਨੂੰ ਰੁਜ਼ਗਾਰ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਕਰਾਰ ਦਿੱਤਾ¢

Ad Position 22
No active advertisement
ਪਿਛਲੀ ਖ਼ਬਰ ਸਰਬ ਪਾਰਟੀ ਮੀਟਿੰਗ 'ਚ ਵਿਰੋਧੀ ਧਿਰ ਵਲੋਂ 'ਜੀ ਰਾਮ ਜੀ' ਅਤੇ ਐਸ.ਆਈ.ਆਰ. 'ਤੇ ਚਰਚਾ ਦੀ ਮੰਗ-ਸਰਕਾਰ ਵਲੋਂ ਇਨਕਾਰ <br... ਅਗਲੀ ਖ਼ਬਰ ਸਾਰਥਿਕ ਮਾਹੌਲ 'ਚ ਹੋਈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ <br/>
Ad Position 24