ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ
ਮੁੰਬਈ, 5 ਮਾਰਚ (ਪੀ.ਟੀ.ਆਈ.)-ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ 'ਚ ਅੱਜ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ | ਇਸ ਦੇ ਨਾਲ ਹੀ ਭਾਰਤ ਚੌਥੀ ਵਾਰ ਫਾਈਨਲ 'ਚ ਪੁੱਜ ਚੁੱਕਾ ਹੈ | ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 253 ਦੌੜਾਂ ਬਣਾਈਆਂ | ਮੈਚ ਦੀ ਸ਼ੁਰੂਆਤ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਭਾਰਤ ਲਈ ਬੱਲੇਬਾਜ਼ ਦੀ ਸ਼ੁਰੂਆਤ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਵਲੋਂ ਕੀਤੀ ਗਈ | ਇਸ ਮੈਚ 'ਚ ਵੀ ਅਭਿਸ਼ੇਕ ਕੁੱਝ ਕਮਾਲ ਨਹੀਂ ਕਰ ਪਾਏ | ਅਭਿਸ਼ੇਕ 9 ਦੌੜਾਂ ਬਣਾ ਕੇ ਵਿਲ ਜੈਕਸ ਦੀ ਗੇਂਦ 'ਤੇ ਕੈਚ ਆਉਟ ਹੋ ਗਏ | ਪਾਵਰਪਲੇਅ ਖਤਮ ਹੋਣ ਤੋਂ ਬਾਅਦ ਬੇਹਦ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 11 ਦੇ ਨੈਟ ਰਨ ਰੇਟ ਨਾਲ ਇਕ ਵਿਕਟ 'ਤੇ 67 ਦÏੜਾਂ ਬਣਾਈਆਂ | ਸੰਜੂ ਸੈਮਸਨ ਨੇ 26 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਪਿਛਲੀ ਵਾਰ ਦੀ ਹੀ ਤਰਾਂ ਉਹ ਸ਼ਾਨਦਾਰ ਫਾਰਮ 'ਚ ਦਿਖਾਈ ਦਿੱਤੇ |
ਇਸ ਤੋਂ ਪਹਿਲਾਂ, ਉਸਨੇ ਵੈਸਟਇੰਡੀਜ਼ ਵਿਰੁੱਧ ਅਜੇਤੂ 97 ਦÏੜਾਂ ਨਾਲ ਟੀਮ ਨੂੰ ਸੈਮੀਫਾਈਨਲ 'ਚ ਪਹੁੰਚਾਇਆ ਸੀ | ਭਾਰਤ ਨੂੰ ਦੂਜਾ ਝਟਕਾ ਆਦਿਲ ਰਾਸ਼ਿਦ ਨੇ ਦਿੱਤਾ | ਉਸਨੇ ਈਸ਼ਾਨ ਕਿਸ਼ਨ ਨੂੰ ਵਿਲ ਜੈਕਸ ਹੱਥੋਂ ਕੈਚ ਕਰਵਾਇਆ | ਉਹ 18 ਗੇਂਦਾਂ 'ਤੇ 39 ਦÏੜਾਂ ਬਣਾ ਕੇ ਆਊਟ ਹੋ ਗਿਆ | ਇਸ ਤੋਂ ਬਾਅਦ ਸੈਮਸਨ ਨੂੰ ਸ਼ਿਵਮ ਦੂਬੇ ਦਾ ਸਾਥ ਮਿਲਿਆ | ਭਾਰਤ ਦਾ ਸਕੋਰ 10 ਓਵਰਾਂ ਤੋਂ ਬਾਅਦ 2 ਵਿਕਟਾਂ 'ਤੇ 119 ਦÏੜਾਂ ਰਿਹਾ | ਇੰਗਲੈਂਡ ਨੂੰ ਮੈਚ 'ਚ ਜਿਉਂਦਾ ਰੱਖਣ ਲਈ ਤੀਜੀ ਸਫਲਤਾ ਵਿਲ ਜੈਕਸ ਨੇ ਦਿਲਾਈ | ਉਸਨੇ ਸੰਜੂ ਸੈਮਸਨ ਨੂੰ ਫਿਲ ਸਾਲਟ ਹੱਥੋਂ ਕੈਚ ਕਰਵਾਇਆ | ਉਸਨੇ 42 ਗੇਂਦਾਂ 'ਤੇ ਅੱਠ ਚੌਕਿਆਂ ਤੇ ਸੱਤ ਛੱਕਿਆਂ ਦੀ ਮਦਦ ਨਾਲ 89 ਦÏੜਾਂ ਬਣਾਈਆਂ | ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ (11) ਬਟਲਰ ਹੱਥੋਂ ਆਊਟ ਹੋਏ | ਜਿਸ ਮਗਰੋਂ ਹਾਰਦਿਕ ਪੰਡਯਾ ਤੇ ਸ਼ਿਵਮ ਦੂਬੇ ਨੇ ਆਪਣਾ ਅਹਿਮ ਯੋਗਦਾਨ ਪਾਇਆ ਤੇ ਭਾਰਤ ਨੂੰ 200 ਦੇ ਅੰਕੜੇ 'ਤੋਂ ਪਾਰ ਪਹੁੰਚਾਇਆ | ਸ਼ਿਵਮ (43) ਰਨ ਆਉਟ ਹੋ ਜਾਣ ਤੋਂ ਬਾਅਦ ਅਗਲੇ 2 ਓਵਰਾਂ 'ਚ ਤਿਲਕ ਵਰਮਾ (21) ਤੇ ਹਾਰਦਿਕ ਪੰਡਯਾ (27) ਨੇ ਵਿਕਟਾਂ ਗਵਾ ਲਈਆਂ | ਅੱਜ ਸੰਜੂ ਸੈਮਸਨ ਸਮੇਤ ਭਾਰਤੀ ਬੱਲੇਬਾਜ਼ਾਂ ਦੀ ਸਾਨਦਾਰ ਪਾਰੀ ਸਦਕਾ ਭਾਰਤ 7 ਵਿਕਟਾਂ 'ਤੇ 257 ਦੌੜਾਂ ਦਾ ਇਕ ਬੇਹਦ ਵੱਡਾ ਸਕੋਰ ਬਣਾਉਣ 'ਚ ਸਫਲ ਰਿਹਾ | ਭਾਰਤ ਨੇ ਟੀ-20 ਵਿਸ਼ਵ ਕੱਪ 'ਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਬਣਾਇਆ | ਟੀਮ ਇੰਡੀਆ ਦਾ ਸਭ ਤੋਂ ਵੱਡਾ ਸਕੋਰ 256 ਹੈ, ਜੋ ਟੀਮ ਨੇ ਇਸ ਵਿਸ਼ਵ ਕੱਪ 'ਚ ਜ਼ਿੰਬਾਬਵੇ ਵਿਰੁੱਧ ਸੁਪਰ 8 ਮੈਚ 'ਚ ਬਣਾਇਆ ਸੀ | ਅੱਜ ਦਾ ਸਕੋਰ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਚੌਥਾ ਸਭ ਤੋਂ ਵੱਡਾ ਸਕੋਰ ਰਿਹਾ | ਇਸ ਮੈਚ 'ਚ ਇੰਗਲੈਂਡ ਵੱਲੋਂ ਆਦਿਲ ਰਾਸ਼ਿਦ ਤੇ ਵਿਲ ਜੈਕਸ ਨੇ 2-2 ਵਿਕਟਾਂ ਲਈਆਂ ਜਦੋਂ ਕਿ ਜੋਫਰਾ ਆਰਚਰ ਨੇ ਇਕ ਵਿਕਟ ਲਈ | ਇੰਗਲੈਂਡ ਦੀ ਬੱਲੇਬਾਜ਼ੀ ਦੀ ਸ਼ੁਰੂਆਤ ਫਿਲ ਸਾਲਟ ਤੇ ਜੋਸ ਬਟਲਰ ਵਲੋਂ ਕੀਤੀ ਗਈ | ਹਾਰਦਿਕ ਪੰਡਯਾ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਤੇ ਫਿਲ ਸਾਲਟ ਨੂੰ ਅਕਸ਼ਰ ਪਟੇਲ ਹੱਥੋਂ ਕੈਚ ਕਰਵਾਇਆ | ਉਹ ਸਿਰਫ਼ ਪੰਜ ਦੌੜਾਂ ਹੀ ਬਣਾ ਸਕਿਆ | ਬਟਲਰ ਦਾ ਸਾਥ ਦੇਣ ਲਈ ਹੈਰੀ ਬਰੂਕ ਕ੍ਰੀਜ਼ 'ਤੇ ਪਹੁੰਚਿਆ, ਪਰ ਉਸਨੂੰ ਵੀ ਬੁਮਰਾਹ ਨੇ ਅਕਸ਼ਰ ਪਟੇਲ ਹੱਥੋਂ ਕੈਚ ਕਰਵਾ ਕੇ ਪੈਵੀਲਿਅਨ ਭੇਜ ਦਿੱਤਾ | ਉਹ ਵੀ 7 ਦੌੜਾਂ ਬਣਾਏ ਸਕੇ | ਅਕਸ਼ਰ ਪਟੇਲ ਨੇ ਟÏਮ ਬੈਂਟਨ ਨੂੰ ਆਊਟ ਕਰਕੇ ਇੰਗਲੈਂਡ ਨੂੰ ਆਪਣਾ ਚੌਥਾ ਝਟਕਾ ਦਿੱਤਾ | ਬੈਂਟਨ ਪੰਜ ਗੇਂਦਾਂ 'ਤੇ 17 ਦÏੜਾਂ ਬਣਾ ਕੇ ਆਊਟ ਹੋ ਗਿਆ | ਇਸ ਦੌਰਾਨ ਜੈਕਬ ਬੈਥਲ ਨੇ 19 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਉਹ ਸ਼ਾਨਦਾਰ ਫਾਰਮ 'ਚ ਦਿਖਾਈ ਦਿੱਤਾ | ਭਾਰਤ ਦੀ 5ਵੀਂ ਸਫਲਤਾ ਅਰਸ਼ਦੀਪ ਸਿੰਘ ਨੇ ਦਿਵਾਈ ਤੇ ਸ਼ਿਵਮ ਦੂਬੇ ਦੇ ਹੱਥੋਂ ਵਿਲ ਜੈਕਸ ਨੂੰ ਕੈਚ ਆਊਟ ਕੀਤਾ | ਸੈਮ ਕੁਰਨ (18) ਵੀ ਹਾਰਦਿਕ ਵਲੋਂ ਆਉਟ ਕਰ ਦਿੱਤੇ ਗਏ | ਜੈਕਬ ਬੈਥਲ ਨੇ 2026 ਦੇ ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ ਇਤਿਹਾਸ ਰਚਿਆ | ਉਸਨੇ ਟੀ-20 ਵਿਸ਼ਵ ਕੱਪ ਇਤਿਹਾਸ 'ਚ ਇੰਗਲੈਂਡ ਲਈ ਸਭ ਤੋਂ ਤੇਜ਼ 19 ਗੇਂਦਾ 'ਚ ਅਰਧ ਸੈਂਕੜਾ ਲਗਾਉਂਦੇ ਹੋਏ 48 ਗੇਂਦਾ 'ਚ 105 ਦੌੜਾਂ ਬਣਾਈਆਂ | ਇਕ ਬੇਹਦ ਹੀ ਰੌਮਾਂਚਕ ਮੈਚ 'ਚ ਇੰਗਲੈਂਡ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 246 ਦੌੜਾਂ ਬਣਾਈਆਂ ਤੇ ਭਾਰਤ ਨੇ 7 ਦੌੜਾਂ ਨਾਲ ਮੈਚ ਨੂੰ ਆਪਣੇ ਨਾਂਅ ਕਰ ਲਿਆ | ਹੁਣ ਭਾਰਤ ਦਾ ਫਾਈਨਲ ਮੁਕਾਬਲਾ 8 ਮਾਰਚ ਨੂੰ ਨਿਊਜ਼ੀਲੈਂਡ ਵਿਰੁੱਧ ਹੋਵੇਗਾ |
ਭਾਰਤ ਚੌਥੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ
ਅਜੀਤ ਡੈਸਕ
06-03-2026