16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਾਕਿਸਤਾਨ ਵਲੋਂ ਅਫ਼ਗਾਨਿਸਤਾਨ 'ਚ ਬਗਰਾਮ ਸੈਨਿਕ ਹਵਾਈ ਅੱਡੇ 'ਤੇ ਹਮਲਾ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026

ਤਾਲਿਬਾਨ ਵਲੋਂ ਬਲੋਚਿਸਤਾਨ 'ਚ ਫ਼ਰੰਟੀਅਰ ਕੋਰ ਹੈੱਡਕੁਆਰਟਰ 'ਤੇ ਵੱਡੀ ਕਾਰਵਾਈ
ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਜਾਰੀ ਝੜਪਾਂ ਦੌਰਾਨ ਦੋਵਾਂ ਮੁਲਕਾਂ ਨੇ ਇਕ-ਦੂਜੇ 'ਤੇ ਹਮਲੇ ਤੇਜ਼ ਕਰ ਦਿੱਤੇ ਹਨ | ਪਾਕਿ ਹਵਾਈ ਸੈਨਾ ਨੇ ਅਫ਼ਗਾਨਿਸਤਾਨ ਦੇ ਬਗਰਾਮ ਸੈਨਿਕ ਹਵਾਈ ਅੱਡੇ ਦੇ ਹੈਂਗਰ ਅਤੇ ਗੁਦਾਮਾਂ ਦੀ ਤਬਾਹੀ ਦੀਆਂ ਉਪਗ੍ਰਹਿ ਤਸਵੀਰਾਂ ਜਾਰੀ ਕਰਕੇ ਆਪ੍ਰੇਸ਼ਨ ਗ਼ਜ਼ਬ ਲਿਲ-ਹੱਕ ਤਹਿਤ 'ਤੇ ਵੱਡਾ ਹਮਲਾ ਕਰਨ ਦਾ ਦਾਅਵਾ ਕੀਤਾ ਹੈ | ਪਾਕਿ ਨੇ ਕਿਹਾ ਕਿ ਅਫ਼ਗਾਨ ਤਾਲਿਬਾਨ ਸ਼ਾਸਨ ਅਤੇ ਅੱਤਵਾਦੀ ਤੱਤਾਂ ਵਿਰੁੱਧ ਜਾਰੀ ਹਮਲੇ ਅਤੇ ਫ਼ੌਜੀ ਅਭਿਆਨ ਤੇਜ਼ ਕਰ ਦਿੱਤੇ ਹਨ | ਦੂਜੇ ਪਾਸੇ, ਕੰਧਾਰ 'ਤੇ ਪਾਕਿ ਦੇ ਹਵਾਈ ਹਮਲਿਆਂ ਦੇ ਜਵਾਬ 'ਚ ਅਫ਼ਗਾਨ ਬਲਾਂ ਨੇ ਬਲੋਚਿਸਤਾਨ 'ਚ 'ਗਜ਼ਾਬੰਦ' ਵਜੋਂ ਜਾਣੇ ਜਾਂਦੇ ਪਾਕਿਸਤਾਨੀ ਫ਼ਰੰਟੀਅਰ ਕੋਰ (ਐੱਫ. ਸੀ.) ਦੇ ਜਨਰਲ ਹੈੱਡਕੁਆਟਰ 'ਤੇ ਵੱਡੀ ਕਾਰਵਾਈ ਕੀਤੀ ਹੈ | ਇਸ ਕਾਰਵਾਈ ਦੌਰਾਨ ਐੱਫ. ਸੀ. ਹੈੱਡਕੁਆਟਰ ਵਿਖੇ ਪਾਕਿਸਤਾਨੀ ਫ਼ੌਜਾਂ ਨੂੰ ਭਾਰੀ ਜਾਨੀ ਨੁਕਸਾਨ ਹੋਇਆ ਹੈ | ਓਧਰ ਪਾਕਿਸਤਾਨ ਦੀ ਅਫ਼ਗਾਨਿਸਤਾਨ ਨਾਲ ਜਾਰੀ ਜੰਗ ਦੌਰਾਨ ਪਾਕਿ ਦੇ ਵਿਦ੍ਰੋਹੀ ਸਮੂਹ ਬਲੋਚਿਸਤਾਨ ਲਿਬਰੇਸ਼ਨ ਫ਼ਰੰਟ (ਬੀ.ਐੱਲ.ਐੱਫ.) ਨੇ ਬਲੋਚਿਸਤਾਨ ਦੇ ਤੁਰਬਤ ਅਤੇ ਪੰਜਗੁਰ ਖੇਤਰਾਂ 'ਚ ਪਾਕਿ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ | ਮੀਡੀਆ ਨੂੰ ਜਾਰੀ ਬਿਆਨ 'ਚ ਬੀ. ਐੱਲ. ਐੱਫ. ਦੇ ਬੁਲਾਰੇ ਮੇਜਰ ਗਵਾਹਰਮ ਬਲੋਚ ਨੇ ਕਿਹਾ ਕਿ ਸਮੂਹ ਦੇ ਲੜਾਕਿਆਂ ਨੇ ਤੁਰਬਤ ਦੇ ਅਬਸਰ ਖੇਤਰ 'ਚ ਦੋ ਵਾਹਨਾਂ ਅਤੇ ਮੋਟਰਸਾਈਕਲਾਂ ਵਾਲੇ ਪਾਕਿਸਤਾਨੀ ਫ਼ੌਜਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ |

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ 'ਚ ਪਰਿਵਾਰ ਨੂੰ ਬੰਦੀ ਬਣਾ ਕੇ 7 ਕਰੋੜ ਦੇ ਗਹਿਣੇ, ਇਕ ਗੱਡੀ ਤੇ 40 ਲੱਖ ਲੁੱਟੇ ਅਗਲੀ ਖ਼ਬਰ ਪੰਜਾਬ ਦਾ ਬਜਟ ਇਜਲਾਸ ਅੱਜ ਤੋਂ
Ad Position 24