23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਥਾਈਲੈਂਡ 'ਚ ਹਵਾਈ ਅੱਡੇ 'ਤੇ ਉਤਰਦੇ ਸਮੇਂ ਟੁੱਟਾ ਜਹਾਜ਼ ਦਾ ਪਹੀਆ-ਹਾਦਸਾ ਟਲਿਆ

Ad Position 21
No active advertisement
ਅਜੀਤ ਡੈਸਕ 12-03-2026
ਮੁੰਬਈ, 11 ਮਾਰਚ (ਏਜੰਸੀ)-ਏਅਰ ਇੰਡੀਆ ਐਕਸਪ੍ਰੈੱਸ ਨੇ ਦੱਸਿਆ ਕਿ ਹੈਦਰਾਬਾਦ-ਫੁਕੇਟ (ਥਾਈਲੈਂਡ) ਉਡਾਣ ਭਰਨ ਵਾਲੇ ਇਕ ਜਹਾਜ਼ 'ਚ ਫੁਕੇਟ ਹਵਾਈ ਅੱਡੇ 'ਤੇ 'ਨੋਜ਼ ਵੀਲ੍ਹ' ਦੀ ਸਮੱਸਿਆ ਆ ਗਈ | ਸੂਤਰਾਂ ਅਨੁਸਾਰ ਜਹਾਜ਼ ਦੇ ਹਵਾਈ ਪਟੜੀ 'ਤੇ ਫਸੇ ਹੋਣ ਕਾਰਨ ਅਧਿਕਾਰੀਆਂ ਨੇ ਫੁਕੇਟ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਮੁਅੱਤਲ ਕਰ ਦਿੱਤਾ ਹੈ | ਬੋਇੰਗ 737 ਮੈਕਸ 8 ਜਹਾਜ਼ 'ਤੇ ਕਰੀਬ 135 ਯਾਤਰੀ ਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ | ਫੁਕੇਟ ਕੌਮਾਂਤਰੀ ਹਵਾਈ ਅੱਡੇ ਨੇ ਦੁਪਹਿਰ 12.8 ਵਜੇ ਤੋਂ ਸ਼ਾਮ 6 ਵਜੇ ਤੱਕ ਹਵਾਈ ਪਟੜੀ ਨੂੰ ਅਸਥਾਈ 'ਤੌਰ 'ਤੇ ਬੰਦ ਕਰ ਦਿੱਤਾ | ਨਿਰਧਾਰਿਤ ਸਮੇਂ 'ਤੇ ਉਤਰਨ ਵਾਲੀਆਂ ਸਾਰੀਆਂ ਉਡਾਣਾਂ ਨੂੰ ਨਾਲ ਦੇ ਹਵਾਈ ਖੇਤਰ 'ਚ ਰੁਕਣ ਲਈ ਕਿਹਾ ਗਿਆ ਤੇ ਕਈਆਂ ਨੂੰ ਬਦਲਵੇਂ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਸਭ ਤੋਂ ਵੱਡੇ ਬਿਟਕੁਆਇਨ ਘੁਟਾਲੇ 'ਚ ਪਹਿਲੀ ਗਿ੍ਫ਼ਤਾਰੀ ਅਗਲੀ ਖ਼ਬਰ ਵਿਧਾਨ ਸਭਾ ਵਲੋਂ ਬਜਟ ਸੰਬੰਧੀ ਖ਼ਜ਼ਾਨਾ ਬਿੱਲ ਪਾਸ
Ad Position 24