23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਭਾਰਤ ਦੇ ਸਭ ਤੋਂ ਵੱਡੇ ਬਿਟਕੁਆਇਨ ਘੁਟਾਲੇ 'ਚ ਪਹਿਲੀ ਗਿ੍ਫ਼ਤਾਰੀ

Ad Position 21
No active advertisement
ਅਜੀਤ ਡੈਸਕ 12-03-2026
ਸੀ.ਬੀ.ਆਈ. ਵਲੋਂ ਆਯੂਸ਼ ਵਰਸ਼ਨੇਅ ਗਿ੍ਫ਼ਤਾਰ
ਨਵੀਂ ਦਿੱਲੀ, 11 ਮਾਰਚ (ਜਗਤਾਰ ਸਿੰਘ)-ਦੇਸ਼ ਦੇ ਸਭ ਤੋਂ ਵੱਡੇ ਕਿ੍ਪਟੋ ਕਰੰਸੀ ਘੁਟਾਲਿਆਂ ਵਿਚੋਂ ਇਕ ਮੰਨੇ ਜਾ ਰਹੇ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦੇ ਕਥਿਤ ਬਿਟਕੁਆਇਨ ਘੁਟਾਲੇ 'ਚ ਸੀ.ਬੀ.ਆਈ. ਨੇ ਪਹਿਲੀ ਗਿ੍ਫ਼ਤਾਰੀ ਕੀਤੀ ਹੈ | ਇਸ ਮਾਮਲੇ 'ਚ ਡਾਰਵਿਨ ਲੈਬਜ਼ ਦੇ ਸਹਿ-ਸੰਸਥਾਪਕ ਆਯੂਸ਼ ਵਰਸ਼ਨੇਅ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਾਂਚ ਏਜੰਸੀ ਮੁਤਾਬਿਕ ਦੋਸ਼ੀ ਸ੍ਰੀਲੰਕਾ ਦੇ ਕੋਲੰਬੋ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਦੇ ਵਿਰੁੱਧ ਜਾਰੀ ਕੀਤੇ ਗਏ ਲੁੱਕਆਊਟ ਸਰਕੁਲਰ ਦੇ ਆਧਾਰ 'ਤੇ ਉਸ ਨੂੰ ਹਵਾਈ ਅੱਡੇ 'ਤੇ ਹਿਰਾਸਤ 'ਚ ਲੈ ਲਿਆ ਗਿਆ | ਜਾਂਚ ਏਜੰਸੀਆਂ ਮੁਤਾਬਿਕ ਇਹ ਘੁਟਾਲਾ 2015 ਵਿਚ ਸ਼ੁਰੂ ਹੋਈ ਗੈਨ ਬਿਟਕੁਆਇਨ ਸਕੀਮ ਨਾਲ ਜੁੜਿਆ ਹੈ | ਇਸ ਸਕੀਮ ਨੂੰ ਅਮਿਤ ਭਾਰਦਵਾਜ (ਹੁਣ ਮਿ੍ਤਕ), ਉਸ ਦੇ ਭਰਾ ਅਜੈ ਭਾਰਦਵਾਜ ਅਤੇ ਉਨ੍ਹਾਂ ਦੇ ਨੈੱਟਵਰਕ ਨੇ ਸ਼ੁਰੂ ਕੀਤਾ ਸੀ | ਨਿਵੇਸ਼ਕਾਂ ਨੂੰ 10 ਫ਼ੀਸਦੀ ਮਹੀਨਾਵਾਰ ਵਾਪਸੀ ਦਾ ਲਾਲਚ ਦਿੱਤਾ ਗਿਆ ਸੀ ਅਤੇ ਕਿਹਾ ਜਾਂਦਾ ਸੀ ਕਿ ਇਹ ਕਮਾਈ ਬਿਟਕੁਆਇਨ ਮਾਈਨਿੰਗ ਤੋਂ ਹੋਏਗੀ |


Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ 300 ਅਰਬ ਡਾਲਰ ਦੀ ਰਿਫਾਇਨਰੀ ਲਗਾਏਗੀ ਰਿਲਾਇੰਸ-ਟਰੰਪ ਅਗਲੀ ਖ਼ਬਰ ਥਾਈਲੈਂਡ 'ਚ ਹਵਾਈ ਅੱਡੇ 'ਤੇ ਉਤਰਦੇ ਸਮੇਂ ਟੁੱਟਾ ਜਹਾਜ਼ ਦਾ ਪਹੀਆ-ਹਾਦਸਾ ਟਲਿਆ
Ad Position 24