ਕਾਂਗਰਸ 'ਤੇ ਅਫਵਾਹਾਂ ਫੈਲਾਉਣ ਦਾ ਲਾਇਆ ਦੋਸ਼
ਕੋਚੀ, 11 ਮਾਰਚ (ਪੀ. ਟੀ. ਆਈ.)-ਈਰਾਨ ਯੁੱਧ ਕਾਰਨ ਕਈ ਦੇਸ਼ਾਂ 'ਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀ ਕਮੀ ਪੈਦਾ ਹੋ ਰਹੀ ਹੈ | ਇਸ ਸਥਿਤੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਦੇਸ਼ 'ਚ ਕੋਈ ਸੰਕਟ ਨਹੀਂ ਹੈ | ਮੋਦੀ ਨੇ ਕਿਹਾ ਕਿ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਦੇਸ਼ ਭਰ 'ਚ ਲੋੜੀਂਦੀ ਉਪਲਬਧਤਾ ਦਾ ਭਰੋਸਾ ਦਿੱਤਾ | ਕਾਂਗਰਸ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿਰਫ਼ ਅਫਵਾਹਾਂ ਫੈਲਾਉਣ 'ਚ ਲੱਗੀ ਹੋਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ਤੇ ਉਸਦੇ ਨੇਤਾ ਰਾਹੁਲ ਗਾਂਧੀ 'ਤੇ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਕਿ ਉਹ ਦੇਸ਼ 'ਚ ਹੋ ਰਹੇ ਵਿਕਾਸ ਤੋਂ ਅਣਜਾਣ ਹਨ ਤੇ ਸਭ ਤੋਂ ਪੁਰਾਣੀ ਪਾਰਟੀ 'ਤੇ ਪੱਛਮੀ ਏਸ਼ੀਆ ਸੰਕਟ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ | ਇਥੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਰੈਲੀ 'ਚ ਮੋਦੀ ਨੇ ਕਿਹਾ ਕਿ ਕੇਰਲ 'ਚ ਐਲ.ਡੀ.ਐਫ. ਅਤੇ ਯੂ.ਡੀ.ਐਫ. ਸਰਕਾਰਾਂ ਵਿਚਕਾਰ ਬਦਲਾਅ ਦਾ ਪੈਟਰਨ ਰਾਜ ਦੇ ਫਾਇਦੇ ਲਈ ਖਤਮ ਹੋਣਾ ਚਾਹੀਦਾ ਹੈ | ਉਨ੍ਹਾਂ ਕੇਰਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਨੂੰ ਅਗਲੇ ਪੰਜ ਸਾਲਾਂ ਲਈ ਉਨ੍ਹਾਂ ਦੀ ਸੇਵਾ ਕਰਨ ਦਾ ਮÏਕਾ ਦੇਣ | ਰਾਹੁਲ ਗਾਂਧੀ 'ਤੇ ਹਮਲਾ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਯੁਵਰਾਜ (ਰਾਜਕੁਮਾਰ) ਨੂੰ ਦੇਸ਼ 'ਚ ਹੋ ਰਹੇ ਵਿਕਾਸ ਬਾਰੇ ਨਹੀਂ ਪਤਾ ਕਿਉਂਕਿ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਕੇਰਲ ਸਮੇਤ ਭਾਰਤ ਦੇ ਨÏਜਵਾਨ ਅਤੇ ਵੱਖ-ਵੱਖ ਕੰਪਨੀਆਂ ਡਰੋਨ ਨਿਰਮਾਣ 'ਚ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਆਪਣੇ ਦÏਰੇ ਦÏਰਾਨ 10,000 ਕਰੋੜ ਰੁਪਏ ਤੋਂ ਵੱਧ ਦੇ ਕਈ ਮੁੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ | ਪ੍ਰਧਾਨ ਮੰਤਰੀ ਨੇ ਤੱਟਵਰਤੀ ਸ਼ਹਿਰ 'ਚ ਪ੍ਰੋਗਰਾਮਾਂ ਦÏਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ, ਪੇਂਡੂ ਵਿਕਾਸ ਮੰਤਰਾਲੇ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਸਮੇਤ ਵੱਖ-ਵੱਖ ਕੇਂਦਰੀ ਮੰਤਰਾਲਿਆਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ |
ਦੇਸ਼ 'ਚ ਗੈਸ ਦੀ ਕੋਈ ਕਮੀ ਨਹੀਂ-ਪ੍ਰਧਾਨ ਮੰਤਰੀ <br/>
ਅਜੀਤ ਡੈਸਕ
12-03-2026