ਨਵੀਂ ਦਿੱਲੀ, 3 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਰਾਘਵ ਚੱਢਾ 'ਤੇ ਨਿਸ਼ਾਨਾ ਸਾਧਿਆ ਅਤੇ ਨਾਲ ਹੀ ਭਾਜਪਾ 'ਚ ਜਾਣ ਦਾ ਖ਼ਦਸ਼ਾ ਵੀ ਜਤਾਇਆ | ਆਤਿਸ਼ੀ ਨੇ ਕਿਹਾ ਕਿ ਭਾਜਪਾ ਦੀ ਇਕ ਸੰਚਾਲਨ ਪ੍ਰਕਿਰਿਆ ਹੈ | ਉਹ ਆਗੂਆਂ ਨੂੰ ਡਰਾਉਂਦੀ ਤੇ ਧਮਕਾਉਂਦੀ ਹੈ ਤੇ ਲਾਲਚ ਦਿੰਦੀ ਹੈ ਅਤੇ ਵਿਰੋਧੀ ਧਿਰ ਦੇ ਬਹੁਤ ਸਾਰੇ ਆਗੂ ਡਰ ਤੇ ਧਮਕੀ ਜਾਂ ਲਾਲਚ ਦੇ ਚਲਦਿਆਂ ਛਾਲ ਮਾਰ ਕੇ ਭਾਜਪਾ ਦੀ ਗੋਦੀ 'ਚ ਜਾ ਬੈਠਦੇ ਹਨ, ਸ਼ਾਇਦ ਰਾਘਵ ਚੱਢਾ ਨਾਲ ਵੀ ਇਹੀ ਹੋ ਰਿਹਾ ਹੈ |