17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਆਪ੍ਰੇਸ਼ਨ ਸੰਧੂਰ ਤੋਂ ਘਬਰਾਈ ਪਾਕਿਸਤਾਨੀ ਫ਼ੌਜ ਆਈ.ਐੱਸ.ਆਈ. ਦਾ ਕੀਤਾ ਪੁਨਰਗਠਨ

Ad Position 21
No active advertisement
ਅਜੀਤ ਡੈਸਕ 06-04-2026

ਲੈਫ਼ਟੀਨੈਂਟ ਜਨਰਲ ਅਸੀਮ ਮਲਿਕ ਦੀ ਅਗਵਾਈ ਹੇਠ ਕੀਤੀ ਤਬਦੀਲੀ
ਅੰਮਿ੍ਤਸਰ, 5 ਅਪ੍ਰੈਲ (ਸੁਰਿੰਦਰ ਕੋਛੜ)-ਭਾਰਤ ਵਲੋਂ ਕੀਤੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨੀ ਬਦਨਾਮ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) 'ਚ ਵੱਡੇ ਬਦਲਾਅ ਕਰਦਿਆਂ ਇਸ ਦਾ ਪੁਨਰਗਠਨ ਕੀਤਾ ਗਿਆ ਹੈ | ਇਹ ਤਬਦੀਲੀ ਲੈਫ਼ਟੀਨੈਂਟ ਜਨਰਲ ਅਸੀਮ ਮਲਿਕ ਦੀ ਅਗਵਾਈ ਹੇਠ ਹੋਈ ਹੈ, ਜੋ ਵਰਤਮਾਨ 'ਚ ਆਈ. ਐੱਸ. ਆਈ. ਦੇ ਡਾਇਰੈਕਟਰ ਜਨਰਲ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਹਨ | ਮੀਡੀਆ ਰਿਪੋਰਟਾਂ ਮੁਤਾਬਿਕ ਆਈ. ਐੱਸ. ਆਈ. ਦਾ ਭਾਰਤ 'ਚ ਇਕ ਵੱਡਾ ਨੈੱਟਵਰਕ ਕਾਇਮ ਹੋਣ ਦੇ ਬਾਵਜੂਦ ਆਪ੍ਰੇਸ਼ਨ ਸੰਧੂਰ ਬਾਰੇ ਉਹ ਕੋਈ ਵੀ ਜਾਣਕਾਰੀ ਹਾਸਲ ਕਰਨ 'ਚ ਪੂਰੀ ਤਰ੍ਹਾਂ ਅਸਮਰੱਥ ਰਹੀ | ਜਿਸ ਕਾਰਨ ਭਾਰਤੀ ਕਾਰਵਾਈ ਦੌਰਾਨ ਪਾਕਿਸਤਾਨੀ ਅੱਤਵਾਦੀ ਕੇਂਦਰ ਪੂਰੀ ਦੁਨੀਆ 'ਚ ਜਨਤਕ ਹੋ ਗਏ | ਰਿਪੋਰਟਾਂ ਮੁਤਾਬਿਕ ਆਈ. ਐੱਸ. ਆਈ. ਦੇ ਅੰਦਰ ਹਾਲੀਆ ਬਦਲਾਅ ਪਿੱਛੇ ਪਾਕਿਸਤਾਨੀ ਫ਼ੌਜੀ ਲੀਡਰਸ਼ਿਪ ਨੂੰ ਆਪ੍ਰੇਸ਼ਨ ਸੰਧੂਰ ਦੌਰਾਨ ਮਿਲਿਆ ਸਬਕ ਦੱਸਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅਤੇ ਬਲੋਚਿਸਤਾਨ ਆਧਾਰਿਤ ਵਿਦਰੋਹੀ ਸਮੂਹਾਂ ਵਿਰੁੱਧ ਕਾਰਵਾਈਆਂ ਦੌਰਾਨ ਹੋਏ ਨੁਕਸਾਨ ਵੀ ਕਾਰਨ ਹਨ | ਦੱਸਿਆ ਜਾ ਰਿਹਾ ਹੈ ਕਿ ਆਈ. ਐੱਸ. ਆਈ. ਦੇ ਪੁਨਰਗਠਨ ਦਾ ਉਦੇਸ਼ ਸਿਸਟਮ ਨੂੰ ਪੇਸ਼ੇਵਰ, ਤੇਜ਼, ਵਧੇਰੇ ਤਾਲਮੇਲ ਵਾਲਾ ਬਣਾਉਣਾ ਵੀ ਹੈ | ਇਹ ਖ਼ੁਫ਼ੀਆ ਏਜੰਸੀ ਰਵਾਇਤੀ ਤੌਰ 'ਤੇ ਕਈ ਅਰਧ-ਖੁਫ਼ੀਆ ਸ਼ਾਖਾਵਾਂ ਰਾਹੀਂ ਕੰਮ ਕਰਦੀ ਰਹੀ ਹੈ | ਇਨ੍ਹਾਂ ਵਿੰਗਾਂ 'ਚ ਬਾਹਰੀ ਕਾਰਵਾਈਆਂ, ਘਰੇਲੂ ਰਾਜਨੀਤਕ ਖ਼ੁਫ਼ੀਆ ਜਾਣਕਾਰੀ, ਕਾਊਾਟਰ-ਇੰਟੈਲੀਜੈਂਸ ਅਤੇ ਖੇਤਰ-ਵਿਸ਼ੇਸ਼ ਡੈਸਕ ਸ਼ਾਮਿਲ ਹਨ | ਪਹਿਲਾਂ ਇਨ੍ਹਾਂ ਡੈਸਕਾਂ ਤੋਂ ਇਕੱਠੀ ਕੀਤੀ ਗਈ ਖ਼ੁਫ਼ੀਆ ਜਾਣਕਾਰੀ ਇਕ ਜਗ੍ਹਾ 'ਤੇ ਇਕੱਠੀ ਕੀਤੀ ਜਾਂਦੀ ਸੀ ਅਤੇ ਫਿਰ ਇਸ ਨੂੰ ਫ਼ੈਸਲਾ ਲੈਣ ਵਾਲੇ ਡੈਸਕ ਤੱਕ ਪਹੁੰਚਣ ਤੋਂ ਪਹਿਲਾਂ ਕਈ ਪੱਧਰਾਂ 'ਚੋਂ ਲੰਘਾਇਆ ਜਾਂਦਾ ਸੀ | ਜਦਕਿ ਹੁਣ ਇਸ ਪੁਰਾਣੇ ਢਾਂਚੇ ਦੀ ਥਾਂ ਇਕ ਕੇਂਦਰੀਕਿ੍ਤ ਪ੍ਰਣਾਲੀ ਨੇ ਲੈ ਲਈ ਹੈ, ਜਿਸ ਦੇ ਕੇਂਦਰ ਵਿਚ ਜੁਆਇੰਟ ਇੰਟੈਲੀਜੈਂਸ ਐਕਸ ਹੈ | ਜਿਸ ਕੋਲ ਸਾਰੇ ਵਿਭਾਗਾਂ ਤੋਂ ਜਾਣਕਾਰੀ ਨੂੰ ਏਕੀਕਿ੍ਤ ਕਰਨ ਦੀ ਜ਼ਿੰਮੇਵਾਰੀ ਹੈ | ਇਸ ਦੀ ਅਗਵਾਈ ਇਕ ਮੇਜਰ ਜਨਰਲ ਕਰਦਾ ਹੈ | ਦੱਸਣਯੋਗ ਹੈ ਕਿ ਜੁਆਇੰਟ ਇੰਟੈਲੀਜੈਂਸ ਐਕਸ ਕੋਈ ਨਵਾਂ ਵਿਭਾਗ ਨਹੀਂ ਹੈ, ਬਲਕਿ ਇਹ ਪਹਿਲਾਂ ਆਈ. ਐੱਸ. ਆਈ. ਦਾ ਹੀ ਹਿੱਸਾ ਰਿਹਾ ਹੈ ਤੇ ਇਕ ਤਾਲਮੇਲ ਵਿਧੀ ਵਜੋਂ ਕੰਮ ਕਰਦਾ ਰਿਹਾ ਹੈ, ਪਰ ਮੌਜੂਦਾ ਢਾਂਚੇ ਅਧੀਨ ਇਸ ਦੀ ਭੂਮਿਕਾ ਦਾ ਵਿਸਥਾਰ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਆਈ. ਐੱਸ. ਆਈ. ਦੇ ਇਸ ਪੁਨਰਗਠਨ ਨੇ ਇਸ ਦੇ ਅੰਦਰ ਸ਼ਕਤੀ ਦੇ ਸੰਤੁਲਨ ਨੂੰ ਕਾਫ਼ੀ ਬਦਲ ਦਿੱਤਾ ਹੈ | ਇਸ ਸਿਸਟਮ ਦੇ ਅੰਦਰ ਕਾਊਾਟਰ-ਇੰਟੈਲੀਜੈਂਸ ਅਤੇ ਅੰਦਰੂਨੀ ਸੁਰੱਖਿਆ ਨੂੰ ਵਧੇਰੇ ਮਹੱਤਵਪੂਰਨ ਬਣਾ ਦਿੱਤਾ ਗਿਆ ਹੈ | ਦੇਸ਼ ਦੇ ਅੰਦਰ ਰਾਜਨੀਤਕ ਅਤੇ ਅੰਦਰੂਨੀ ਸਥਿਰਤਾ ਦੀ ਨਿਗਰਾਨੀ ਕਰਨ ਵਾਲੀਆਂ ਘਰੇਲੂ ਖ਼ੁਫ਼ੀਆ ਇਕਾਈਆਂ ਹੁਣ ਵਧੇਰੇ ਏਕੀਕਿ੍ਤ ਹਨ | ਮੁੱਖ ਸੰਚਾਲਨ ਡੈਸਕਾਂ ਦੇ ਸੰਪਰਕ 'ਚ ਆਉਣ ਵਾਲੇ ਸੀਨੀਅਰ ਅਧਿਕਾਰੀਆਂ ਵਿਚ ਲੈਫ਼ਟੀਨੈਂਟ ਜਨਰਲ ਮੁਹੰਮਦ ਹਸਨ ਖਟਕ ਸ਼ਾਮਿਲ ਹਨ, ਜੋ ਵਰਤਮਾਨ 'ਚ ਕੁਆਰਟਰ-ਮਾਸਟਰ ਜਨਰਲ ਵਜੋਂ ਸੇਵਾ ਨਿਭਾਅ ਰਹੇ ਹਨ, ਜੋ ਪਹਿਲਾਂ ਆਈ. ਐੱਸ. ਆਈ. ਦੇ ਕਸ਼ਮੀਰ ਡੈਸਕ ਦੀ ਅਗਵਾਈ ਕਰਦੇ ਸਨ |

Ad Position 22
No active advertisement
ਪਿਛਲੀ ਖ਼ਬਰ ਈਰਾਨੀ ਵਿਦੇਸ਼ ਮੰਤਰੀ ਵਲੋਂ ਜੈਸ਼ੰਕਰ ਨਾਲ ਗੱਲਬਾਤ ਅਗਲੀ ਖ਼ਬਰ ਪੰਜਾਬ 'ਚ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ ਰਿਹਾ
Ad Position 24