ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਾਂਗੜਾ 'ਚ ਟਰੈਕਟਰ-ਟਰਾਲੀ ਖੱਡ 'ਚ ਡਿੱਗਣ ਕਾਰਨ ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ

Ad Position 21
No active advertisement
ਅਜੀਤ ਡੈਸਕ 11-04-2026

ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਨੇ ਮਿ੍ਤਕ
ਧਰਮਸ਼ਾਲਾ, 10 ਅਪ੍ਰੈਲ (ਪੀ. ਟੀ. ਆਈ.)-ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਸ਼ੁੱਕਰਵਾਰ ਨੂੰ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਟਰੈਕਟਰ-ਟਰਾਲੀ ਪਲਟ ਕੇ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ 4 ਦੀ ਮÏਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਕਾਂਗੜਾ 'ਚ ਰਾਸ਼ਟਰੀ ਰਾਜਮਾਰਗ-503 (ਧਰਮਸ਼ਾਲਾ-ਮੁਬਾਰਕਪੁਰ ਕੀਰਤਪੁਰ ਸੜਕ) 'ਤੇ ਧਾਲੀਆਰਾ ਨੇੜੇ ਰਾਧਾ ਸਵਾਮੀ ਸਤਿਸੰਗ ਘਰ ਨੇੜੇ ਵਾਪਰਿਆ | ਵਾਹਨ, ਜਿਸ 'ਚ ਪੰਜਾਬ ਤੋਂ 35 ਸ਼ਰਧਾਲੂ ਸਵਾਰ ਸਨ, ਚਿੰਤਪੂਰਨੀ ਮੰਦਰ ਤੋਂ ਜਵਾਲਾ ਜੀ ਮੰਦਰ ਜਾ ਰਿਹਾ ਸੀ, ਜਦੋਂ ਡਰਾਈਵਰ ਨੇ ਪਹਾੜੀ ਹਿੱਸੇ 'ਤੇ ਵਾਹਨ ਤੋਂ ਸੰਤੁਲਨ ਗੁਆ ਦਿੱਤਾ | ਡੇਹਰਾ ਦੇ ਪੁਲਿਸ ਸੁਪਰਡੈਂਟ ਮਯੰਕ ਚÏਧਰੀ ਨੇ ਕਿਹਾ ਕਿ ਪੁਲਿਸ ਟੀਮਾਂ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਮÏਕੇ 'ਤੇ ਪਹੁੰਚੀਆਂ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ |
ਮਿ੍ਤਕਾਂ 'ਚ ਪਿਓ-ਪੁੱਤ ਵੀ ਸ਼ਾਮਿਲ
ਕਾਲਾ ਸੰਘਿਆਂ, (ਬਲਜੀਤ ਸਿੰਘ ਸੰਘਾ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਦੋਨਾ ਤੋਂ ਧਾਰਮਿਕ ਯਾਤਰਾ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਦੇ ਹਿਮਾਚਲ ਪ੍ਰਦੇਸ਼ ਵਿਖੇ ਖੱਡ 'ਚ ਡਿੱਗਣ ਨਾਲ 4 ਮੌਤਾਂ ਹੋਣ ਦੀ ਖਬਰ ਹੈ | ਮਿ੍ਤਕਾਂ 'ਚ ਪਿਓ-ਪੁੱਤ ਵੀ ਸ਼ਾਮਿਲ ਦੱਸੇ ਜਾ ਰਹੇ ਹਨ | ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਸਾਡੇ ਪਿੰਡ ਦਾ ਪ੍ਰੀਤ ਪੁੱਤਰ ਜੋਗਿੰਦਰ ਸਿੰਘ ਆਪਣੇ ਟਰੈਕਟਰ-ਟਰਾਲੀ 'ਚ ਸੰਗਤ ਨੂੰ ਨਾਲ ਲੈ ਕੇ ਮਾਤਾ ਚਿੰਤਪੁਰਨੀ ਤੋਂ ਹੋ ਕੇ ਮਾਤਾ ਜਵਾਲਾ ਜੀ ਦੇ ਮੰਦਿਰ ਜਾਂਦੇ ਸਮੇਂ ਪਿੰਡ ਢਲਿਆਰਾ ਕੋਲ ਪਹੰੁਚੇ ਤਾਂ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗਿਆ | ਉਨ੍ਹਾਂ ਦੱਸਿਆ ਕਿ ਟਰਾਲੀ ਵਿਚ ਕਰੀਬ 25 ਸ਼ਰਧਾਲੂ ਸ਼ਾਮਿਲ ਸਨ ਜਿਨ੍ਹਾਂ 'ਚ 12-13 ਸਾਲ ਦੇ ਛੋਟੇ ਬੱਚੇ ਵੀ ਮੌਜੂਦ ਸਨ | ਹਾਦਸੇ 'ਚ ਜਾਨ ਗੁਆਉਣ ਵਾਲਿਆਂ 'ਚ ਪ੍ਰੀਤ (30), ਮੰਗਲ ਸਿੰਘ ਪੁੱਤਰ ਪ੍ਰੀਤਮ ਸਿੰਘ (50), ਮਨਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ (22), ਗੁਰਸ਼ਰਨ ਸਿੰਘ ਪੁੱਤਰ ਪਰਮਜੀਤ ਸਿੰਘ (20) ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਗੁਦਾਮਾਂ 'ਚ ਪਏ ਚੌਲ ਤੇ ਕਣਕ ਦੀ ਚੁਕਾਈ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ-ਭਗਵੰਤ ਮਾਨ ਅਗਲੀ ਖ਼ਬਰ ਆਈ.ਐਸ.ਆਈ. ਸਮਰਥਿਤ ਜਾਸੂਸੀ ਮਾਡਿਊਲ ਦਾ ਪਰਦਾਫਾਸ਼-11 ਗਿ੍ਫ਼ਤਾਰ
Ad Position 24
No active advertisement