• ਪ੍ਰਧਾਨ ਮੰਤਰੀ ਵਲੋਂ 2 ਲੱਖ ਦੀ ਵਿੱਤੀ ਸਹਾਇਤਾ
• ਮਿ੍ਤਕਾਂ 'ਚ 5 ਜਗਰਾਉਂ ਤੇ 3 ਲੁਧਿਆਣਾ ਨਾਲ ਸੰਬੰਧਿਤ
ਮûਰਾ (ਯੂ.ਪੀ.), 10 ਅਪ੍ਰੈਲ (ਪੀ. ਟੀ. ਆਈ.)-ਮûਰਾ ਦੇ ਵਰਿੰਦਾਵਨ 'ਚ ਅੱਜ ਦੁਪਹਿਰ ਸਮੇਂ ਸੈਲਾਨੀਆਂ ਨਾਲ ਭਰੀ ਇਕ ਕਿਸ਼ਤੀ ਯਮੁਨਾ ਨਦੀ ਵਿਚ ਪਲਟ ਗਈ | ਜਿਸ ਕਾਰਨ ਇਸ ਹਾਦਸੇ 'ਚ 10 ਸੈਲਾਨੀਆਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਲਾਪਤਾ ਹਨ | ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ | ਇਸ ਕਿਸ਼ਤੀ ਵਿਚ 30 ਸੈਲਾਨੀ ਸਵਾਰ ਸਨ ਜੋ ਕਿ ਪੰਜਾਬ ਤੋਂ ਇੱਥੇ ਆਏ ਸਨ | ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕੇਸੀ ਘਾਟ ਦੇ ਨੇੜੇ ਵਾਪਰਿਆ ਜਦੋਂ ਦੋ ਦਰਜਨ ਤੋਂ ਵੱਧ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੂੰਘੇ ਪਾਣੀ ਵਿਚ ਚਲੀ ਗਈ ਅਤੇ ਇਕ ਤੈਰਦੇ ਪੋਂਟੂਨ ਪੁਲ ਨਾਲ ਟਕਰਾ ਗਈ | ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਸ ਖੇਤਰ ਵਿਚ ਇਕ ਪੋਂਟੂਨ ਪੁਲ ਹਾਲ ਹੀ ਵਿਚ ਪਾਣੀ ਦੇ ਪੱਧਰ ਵਧਣ ਕਾਰਨ ਢਹਿ ਗਿਆ ਸੀ, ਜਿਸ ਕਾਰਨ ਕੁਝ ਪੋਂਟੂਨ ਡਰੱਮ ਨਦੀ ਵਿਚ ਰਹਿ ਗਏ ਸਨ | ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ 2.5 ਕਿੱਲੋਮੀਟਰ ਦੂਰ ਸਥਿਤ ਕੇਸੀ ਘਾਟ 'ਤੇ ਦੁਪਹਿਰ 3:00 ਵਜੇ ਦੇ ਕਰੀਬ ਵਾਪਰਿਆ | ਉਨ੍ਹਾਂ ਦੱਸਿਆ ਕਿ ਬਚਾਅ ਟੀਮਾਂ ਨੇ ਹੁਣ ਤੱਕ 10 ਲਾਸ਼ਾਂ ਬਰਾਮਦ ਕਰ ਲਈਆਂ ਹਨ | ਜਦਕਿ ਹੋਰਾਂ ਦੀ ਭਾਲ ਜਾਰੀ ਹੈ | ਜ਼ਿਲ੍ਹਾ ਮੈਜਿਸਟ੍ਰੇਟ ਨੇ ਪਹਿਲਾਂ ਕਿਹਾ ਸੀ ਕਿ ਹੁਣ ਤੱਕ 16 ਤੋਂ 17 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਿਸ਼ਤੀ 'ਤੇ ਸਵਾਰ ਸਾਰੇ ਸੈਲਾਨੀ ਪੰਜਾਬ ਦੇ ਸਨ | ਵਰਿੰਦਾਵਨ ਸੰਯੁਕਤ ਹਸਪਤਾਲ ਦੇ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਮਿ੍ਤਕਾਂ 'ਚ 6 ਪੁਰਸ਼ ਅਤੇ 4 ਔਰਤਾਂ ਸ਼ਾਮਿਲ ਹਨ | ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ. ਡੀ. ਆਰ. ਐਫ.) ਦੀਆਂ ਟੀਮਾਂ ਅਤੇ ਲਗਭਗ 50 ਸਥਾਨਕ ਗ਼ੋਤੇਖ਼ੋਰਾਂ ਵਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ | ਇਕ ਸਥਾਨਕ ਗੋਤਾ ਖੋਰ ਜਿਸ ਦੀ ਪਛਾਣ ਗੁਲਾਬ ਵਜੋਂ ਹੋਈ ਹੈ ਨੇ ਕਿਹਾ ਕਿ ਹੁਣ ਤੱਕ ਲਗਪਗ 15 ਵਿਅਕਤੀਆਂ ਨੂੰ ਨਦੀ 'ਚੋਂ ਬਾਹਰ ਕੱਢ ਲਿਆ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਸੈਲਾਨੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਲਗਭਗ 150 ਸ਼ਰਧਾਲੂਆਂ ਦੇ ਇਕ ਵੱਡੇ ਗਰੁੱਪ ਨਾਲ ਵਰਿੰਦਾਵਨ ਆਏ ਸਨ | ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜਾਂ ਵਿਚ ਸਹਾਇਤਾ ਲਈ ਫ਼ੌਜ ਪਹੁੰਚ ਗਈ ਹੈ | ਇਸ ਤੋਂ ਇਲਾਵਾ ਗਾਜ਼ੀਆਬਾਦ ਤੋਂ ਐਨ.ਡੀ.ਆਰ.ਐਫ. ਦੀ ਇਕ ਟੀਮ ਵੀ ਵਰਿੰਦਾਵਨ ਪਹੁੰਚ ਗਈ ਹੈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਸਥਾਨਕ ਗ਼ੋਤੇਖ਼ੋਰਾਂ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ |
ਮਥੁਰਾ ਵਿਖੇ ਯਮੁਨਾ 'ਚ ਕਿਸ਼ਤੀ ਡੁੱਬਣ ਨਾਲ ਪੰਜਾਬ ਦੇ 10 ਲੋਕਾਂ ਦੀ ਮੌਤ-ਕਈ ਲਾਪਤਾ
ਅਜੀਤ ਡੈਸਕ
11-04-2026