22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਫ਼ੌਜੀ ਟਕਰਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ-ਮੋਦੀ

Ad Position 21
No active advertisement
ਅਜੀਤ ਡੈਸਕ 17-04-2026

ਆਸਟਰੀਆ ਦੇ ਚਾਂਸਲਰ ਸਟੋਕਰ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ, 16 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਇਕ 'ਬਹੁਤ ਹੀ ਤਣਾਅਪੂਰਨ' ਸਥਿਤੀ 'ਚੋਂ ਲੰਘ ਰਹੀ ਹੈ, ਜਿਸ ਦਾ ਅਸਰ ਸਾਰੇ ਦੇਸ਼ਾਂ 'ਤੇ ਪੈ ਰਿਹਾ ਹੈ | ਉਨ੍ਹਾਂ ਯੂਕਰੇਨ ਅਤੇ ਪੱਛਮੀ ਏਸ਼ੀਆ 'ਚ ਸਥਾਈ ਸ਼ਾਂਤੀ ਲਿਆਉਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਫ਼ੌਜੀ ਟਕਰਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ | ਮੋਦੀ ਨੇ ਆਸਟਰੀਆ ਦੇ ਸੰਘੀ ਚਾਂਸਲਰ ਕ੍ਰਿਸਟੀਅਨ ਸਟੋਕਰ ਨਾਲ ਵਿਆਪਕ ਗੱਲਬਾਤ ਕਰਨ ਤੋਂ ਬਾਅਦ ਇਹ ਟਿੱਪਣੀਆਂ ਕੀਤੀਆਂ | ਇਸ ਗੱਲਬਾਤ ਦਾ ਮੁੱਖ ਜ਼ੋਰ ਵਪਾਰ, ਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਸੀ | ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਅਤੇ ਯੂਕਰੇਨ 'ਚ ਚੱਲ ਰਹੇ ਸੰਘਰਸ਼ਾਂ ਦੇ ਵਿਸ਼ਵ ਅਰਥਵਿਵਸਥਾ 'ਤੇ ਪੈਣ ਵਾਲੇ ਨਤੀਜਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਇਨ੍ਹਾਂ ਪ੍ਰਭਾਵਾਂ ਨੂੰ ਘੱਟ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ | ਚਾਰ ਦਿਨਾਂ ਦੀ ਯਾਤਰਾ 'ਤੇ ਭਾਰਤ ਪੁੱਜੇ ਸਟਾਕਰ ਦਾ ਯੂਰਪ ਤੋਂ ਬਾਹਰ ਇਹ ਪਹਿਲਾ ਅਧਿਕਾਰਤ ਦੌਰਾ ਹੈ | ਮੋਦੀ ਨੇ ਕਿਹਾ ਕਿ ਵਧਦੀਆਂ ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਸ਼ਵ ਸੰਸਥਾਵਾਂ 'ਚ ਸੁਧਾਰ ਜ਼ਰੂਰੀ ਹੈ ਅਤੇ ਅੱਤਵਾਦ ਦਾ ਖਾਤਮਾ ਸਾਡੀ ਸਾਂਝੀ ਵਚਨਬੱਧਤਾ ਹੈ | ਮੋਦੀ-ਸਟੋਕਰ ਵਿਚਾਲੇ ਗੱਲਬਾਤ ਤੋਂ ਬਾਅਦ ਦੋਵਾਂ ਪੱਖਾਂ ਨੇ ਛੇ ਸਮਝੌਤਿਆਂ 'ਤੇ ਦਸਤਖਤ ਕੀਤੇ | ਇਨ੍ਹਾਂ 'ਚ ਇਕ ਸਮਝੌਤਾ ਭਾਰਤੀ ਅਤੇ ਆਸਟਰੀਆ ਦੀਆਂ ਕੰਪਨੀਆਂ ਨੂੰ ਇਕ ਦੂਜੇ ਦੀ ਆਰਥਿਕਤਾ 'ਚ ਨਿਵੇਸ਼ ਕਰਨ ਦੀ ਇੱਛਾ ਰੱਖਣ 'ਚ ਮਦਦ ਕਰਨ ਲਈ ਇਕ ਫਾਸਟ ਟਰੈਕ ਵਿਧੀ ਸਥਾਪਤ ਕਰਨ ਨਾਲ ਜੁੜਿਆ ਹੈ | ਇਕ ਹੋਰ ਸਮਝੌਤਾ ਫ਼ੌਜੀ ਮਾਮਲਿਆਂ 'ਚ ਸਹਿਯੋਗ ਅਤੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਰਗੇ ਛੋਟੇ ਰਾਜਾਂ ਦੀ ਸਿਆਸੀ ਨੁਮਾਇੰਦਗੀ ਖ਼ਤਮ ਕਰਨ ਦੀ ਸਾਜਿਸ਼-ਕੰਗ ਅਗਲੀ ਖ਼ਬਰ ਔਰਤ ਦੇ ਨਾਂਅ 'ਤੇ ਸਿਆਸਤ ਕਰ ਰਹੀ ਹੈ ਭਾਜਪਾ-ਅਖਿਲੇਸ਼
Ad Position 24