22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬਿੱਲ 'ਚ ਸਿਆਸਤ ਦੀ ਬੋ ਘੁਲੀ ਹੋਈ ਹੈ-ਪਿ੍ਅੰਕਾ

Ad Position 21
No active advertisement
ਅਜੀਤ ਡੈਸਕ 17-04-2026

ਕਾਂਗਰਸੀ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਨੇ ਸਰਕਾਰ ਵਲੋਂ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਲਈ ਲਿਆਂਦੇ 3 ਬਿੱਲਾਂ ਦੀ ਮੁਖਾਲਫਤ ਕਰਦਿਆਂ ਕਿਹਾ ਕਿ ਇਨ੍ਹਾਂ 'ਚੋਂ ਸਿਆਸਤ ਦੀ ਬੋ ਆਉਂਦੀ ਹੈ | ਪਿ੍ਅੰਕਾ ਗਾਂਧੀ ਨੇ ਬਿੱਲਾਂ 'ਤੇ ਬੋਲਦਿਆਂ ਕਿਹਾ ਕਿ ਇਸ 'ਚ ਲਿਖਿਆ ਹੈ ਕਿ ਔਰਤਾਂ ਲਈ ਰਾਖਵਾਂਕਰਨ 2029 ਤੱਕ ਲਾਗੂ ਹੋਵੇਗਾ, ਅਸੀਂ ਸਹਿਮਤ ਹਾਂ | ਦੂਜਾ ਹੈ ਕਿ ਸੀਟਾਂ ਦੀ ਗਿਣਤੀ 850 ਤੱਕ ਵਧਾਈ ਜਾਵੇਗੀ, ਜਿਸ ਲਈ ਹੱਦਬੰਦੀ ਕਮਿਸ਼ਨ ਬਣਾਇਆ ਜਾਵੇਗਾ, ਜੋ 2011 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾਏਗਾ | ਇਸ ਦੀ ਡੂੰਘਾਈ 'ਚ ਹੀ ਸਿਆਸਤ ਘੁਲੀ ਹੋਈ ਹੈ | 2023 ਦੇ ਬਿੱਲ 'ਚ ਜੋ ਚੀਜ਼ਾਂ ਸਨ, ਜੋ ਇਸ 'ਚ ਨਹੀਂ ਹਨ | ਉਸ 'ਚ ਲਿਖਿਆ ਸੀ ਕਿ ਨਵੀਂ ਮਰਦਮਸ਼ੁਮਾਰੀ ਕਰਵਾਈ ਜਾਵੇਗੀ | ਫਿਰ ਹੁਣ ਕਿਸ ਗੱਲ ਦੀ ਕਾਹਲੀ ਹੈ | ਪਿ੍ਅੰਕਾ ਗਾਂਧੀ ਨੇ ਬਿੱਲ ਦੀ ਘੋਖ ਕਰਦਿਆਂ ਕਿਹਾ ਕਿ ਬਿੱਲ 'ਚ ਸੰਸਦ 'ਚ 50 ਫ਼ੀਸਦੀ ਵਿਸਥਾਰ ਦਾ ਪ੍ਰਸਤਾਵ ਹੈ ਪਰ ਉਸ ਬਦਲਾਅ ਦੇ ਕੀ ਕੰਮ ਹੋਣਗੇŒ,Œਉਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ |
ਚਾਣਕਯ ਅੱਜ ਜਿਊਾਦੇ ਹੁੰਦੇ ਤਾਂ ਉਹ ਵੀ ਹੈਰਾਨ ਹੁੰਦੇ

ਪਿ੍ਅੰਕਾ ਗਾਂਧੀ ਨੇ ਸਰਕਾਰ 'ਤੇ ਵਿਉਂਤਬੰਦੀ ਨਾਲ ਲੋਕਤੰਤਰ ਖਤਮ ਕਰਨ ਦਾ ਦੋਸ਼ ਲਾਉਂਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਨੂੰ ਭਾਜਪਾ ਦਾ ਚਾਣਕਯ ਕਿਹਾ ਜਾਂਦਾ ਹੈ, ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸ਼ਾਹ ਜੀ ਹੱਸ ਰਹੇ ਹਨ, ਉਨ੍ਹਾਂ ਪੂਰੀ ਯੋਜਨਾ ਤਿਆਰ ਕੀਤੀ ਹੋਈ ਹੈ | ਨਾਲ ਹੀ ਹਲਕੇ ਅੰਦਾਜ਼ 'ਚ ਕਿਹਾ ਕਿ ਚਾਣਕਯ ਅੱਜ ਜਿਊਾਦੇ ਹੁੰਦੇ ਤਾਂ ਉਹ ਵੀ ਹੈਰਾਨ ਹੋ ਜਾਂਦੇ |
ਹੁਣ ਕਿਉਂ ਨਹੀਂ ਦੇ ਰਹੇ 33 ਫ਼ੀਸਦੀ ਰਾਖਵਾਂਕਰਨ

ਪਿ੍ਅੰਕਾ ਗਾਂਧੀ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ 543 ਸੀਟਾਂ 'ਚੋਂ ਔਰਤਾਂ ਨੂੰ 33 ਫ਼ੀਸਦੀ ਦਾ ਰਾਖਵਾਂਕਰਨ ਕਿਉਂ ਨਹੀਂ ਦੇ ਰਹੀ | ਨਾਲ ਹੀ ਤਨਜ਼ ਕਰਦਿਆਂ ਕਿਹਾ ਕਿ ਜੇਕਰ ਅਹੁਦਾ ਖੋਹਣ ਦਾ ਡਰ ਨਹੀਂ ਤਾਂ ਕੁਝ ਲੋਕ ਆਪਣਾ ਅਹੁਦਾ ਗੁਆ ਲੈਣ ਤਾਂ ਜੋ ਔਰਤਾਂ ਅਤੇ ਓ.ਬੀ.ਸੀ. ਭਾਈਚਾਰਾ ਆ ਸਕੇ | ਕਾਂਗਰਸੀ ਨੇਤਾ ਨੇ ਕਿਹਾ ਕਿ ਦੇਸ਼ ਦੀਆਂ ਔਰਤਾਂ ਦੇ ਨਾਂਅ 'ਤੇ ਦੇਸ਼ 'ਚ ਬੁਨਿਆਦੀ ਢਾਂਚੇ ਨਾਲ ਖਿਲਵਾੜ ਨਹੀਂ ਹੋ ਸਕਦਾ |

Ad Position 22
No active advertisement
ਪਿਛਲੀ ਖ਼ਬਰ ਦੱਖਣੀ ਰਾਜਾਂ ਦੀਆਂ ਸੀਟਾਂ ਘੱਟ ਨਹੀਂ ਹੋਣਗੀਆਂ-ਅਮਿਤ ਸ਼ਾਹ ਅਗਲੀ ਖ਼ਬਰ ਪੰਜਾਬ ਵਰਗੇ ਛੋਟੇ ਰਾਜਾਂ ਦੀ ਸਿਆਸੀ ਨੁਮਾਇੰਦਗੀ ਖ਼ਤਮ ਕਰਨ ਦੀ ਸਾਜਿਸ਼-ਕੰਗ
Ad Position 24