ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੇਠਲੇ ਸਦਨ 'ਚ ਲੋਕ ਸਭਾ ਅਤੇ ਵਿਧਾਨ ਸਭਾ 'ਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਦੇ ਮੁੱਦੇ 'ਤੇ ਚਲ ਰਹੀ ਬਹਿਸ ਦੌਰਾਨ ਆਪਣੇ ਤੌਰ 'ਤੇ ਬਿਆਨ ਦਿੰਦਿਆਂ ਕਿਹਾ ਕਿ ਚਰਚਾ 'ਚ ਦੱਖਣੀ ਰਾਜਾਂ ਦੀ ਤਾਕਤ ਘੱਟ ਹੋਣ ਦਾ ਨੈਰੇਟਿਵ ਬਣਾਇਆ ਜਾ ਰਿਹਾ ਹੈ | ਉਨ੍ਹਾਂ ਵਿਰੋਧੀ ਧਿਰ ਦੇ ਖਦਸ਼ਿਆਂ ਦਾ ਅੰਕੜਿਆਂ ਮੁਤਾਬਿਕ ਜਵਾਬ ਦਿੰਦਿਆਂ ਕਿਹਾ ਕਿ 543 ਸੀਟਾਂ 'ਚੋਂ ਦੱਖਣੀ ਰਾਜਾਂ ਦੇ 129 ਮੈਂਬਰ ਆਉਂਦੇ ਹਨ, ਜੋ ਕਿ ਤਕਰੀਬਨ 23 ਫ਼ੀਸਦੀ ਹੁੰਦਾ ਹੈ | ਸੀਟਾਂ ਵਧਣ ਤੋਂ ਬਾਅਦ ਇਹ ਗਿਣਤੀ ਵਧ ਕੇ 195 ਹੋ ਜਾਵੇਗੀ, ਜੋ ਕਿ 23.97 ਫ਼ੀਸਦੀ ਭਾਵ 24 ਫ਼ੀਸਦੀ ਹੋਵੇਗੀ | ਜਿਸ ਮੁਤਾਬਿਕ ਦੱਖਣੀ ਰਾਜਾਂ ਦੀ ਨੁਮਾਇੰਦਗੀ 'ਚ ਵਾਧਾ ਹੋਵੇਗਾ | ਸ਼ਾਹ ਨੇ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਕੇਰਲ ਦੀਆਂ ਸੀਟਾਂ ਦੇ ਵੱਖੋ-ਵੱਖ ਅੰਕੜੇ ਪੇਸ਼ ਕਰਦਿਆਂ ਵੀ ਇਹ ਕਿਹਾ ਕਿ ਦੱਖਣ ਦੇ ਰਾਜਾਂ ਦੀਆਂ ਸੀਟਾਂ ਘੱਟ ਨਹੀਂ ਹੋਣਗੀਆਂ | ਉਨ੍ਹਾਂ 850 ਦੇ ਅੰਕੜੇ ਬਾਰੇ ਬੋਲਦਿਆਂ ਕਿਹਾ ਕਿ ਜੇਕਰ 100 ਸੀਟਾਂ 'ਚ 23 ਫ਼ੀਸਦੀ ਰਾਖਵਾਂਕਰਨ ਦੇਣਾ ਹੈ ਤਾਂ ਉਸ 'ਚ 50 ਸੀਟਾਂ ਵਧਾਉਂਦੇ ਹਾਂ ਤਾਂ ਸੀਟਾਂ 150 ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ 850 ਰਾਊਾਡ ਅੱਠ ਅੰਕੜਾ ਹੈ | ਗ੍ਰਹਿ ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਹ ਇਸ ਦਾ ਤਵਸੀਲੀ ਜਵਾਬ ਵੀ ਦੇਣਗੇ | ਨਾਲ ਹੀ ਵਿਰੋਧੀ ਧਿਰਾਂ ਨੂੰ ਕਿਹਾ ਕਿ ਬਸ ਤੁਸੀਂ ਬੈਠ ਕੇ ਸੁਣਨਾ, ਵਾਕਆਉਟ ਨਾ ਕਰਨਾ |