ਜਗਰਾਉਂ, 17 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਈ. ਡੀ. ਵਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕਾਰੋਬਾਰ 'ਤੇ ਕੀਤੀ ਛਾਪੇਮਾਰੀ 'ਤੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਈ.ਡੀ. ਭਾਜਪਾ ਦੇ ਕੌਮੀ ਬੁਲਾਰੇ ਅਤੇ ਚੋਣ ਪ੍ਰਚਾਰਕ ਵਜੋਂ ਕੰਮ ਕਰ ਰਹੀ ਹੈ | ਪਿੰਡ ਚੂਹੜਚੱਕ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਆਪਣੀ ਡੁੱਬਦੀ ਬੇੜੀ ਨੂੰ ਪਾਰ ਲੰਘਾਉਣ ਲਈ ਈ.ਡੀ. ਅਤੇ ਸੀ. ਬੀ. ਆਈ. ਦਾ ਸਹਾਰਾ ਲਿਆ ਹੈ | ਉਨ੍ਹਾਂ ਕਿਹਾ ਕਿ ਜਿਸ ਸੂਬੇ ਵਿਚ ਚੋਣਾਂ ਸਿਰ 'ਤੇ ਹੋਣ ਉਥੇ ਦੇ ਰਾਜਨੀਤਕ ਲੋਕਾਂ ਦੇ ਅਕਸ ਨੂੰ ਢਾਅ ਲਗਾਉਣ ਲਈ ਭਾਜਪਾ ਦਾ ਮੁੱਢਲਾ ਹਥਿਆਰ ਈ.ਡੀ. ਤੇ ਸੀ.ਬੀ.ਆਈ. ਹੁੰਦਾ ਹੈ |