16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅੱਤਵਾਦ ਨਾਲ ਜੁੜੇ ਮਾਮਲੇ 'ਚ ਸ਼ਬੀਰ ਸ਼ਾਹ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਜੰਮੂ, 18 ਅਪ੍ਰੈਲ (ਏਜੰਸੀ)-ਅੱਤਵਾਦ ਨਾਲ ਜੁੜੇ ਮਾਮਲੇ 'ਚ ਐਨ. ਆਈ. ਏ. ਨੇ ਵੱਖਵਾਦੀ ਆਗੂ ਸ਼ਬੀਰ ਅਹਿਮਦ ਸ਼ਾਹ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਵਿਸ਼ੇਸ਼ ਅਦਾਲਤ ਨੇ ਉਸ ਨੂੰ 10 ਦਿਨਾ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸ਼ਬੀਰ ਸ਼ਾਹ ਨੂੰ ਐਨ.ਆਈ.ਏ. ਦੀ ਸ੍ਰੀਨਗਰ ਬਰਾਂਚ ਨੇ ਸ਼ੁੱਕਰਵਾਰ ਨੂੰ 1996 ਦੇ ਇਕ ਮਾਮਲੇ 'ਚ ਗਿ੍ਫ਼ਤਾਰ ਕੀਤਾ, ਇਹ ਮਾਮਲਾ ਇਕ ਅੱਤਵਾਦੀ ਦੇ ਅੰਤਿਮ ਸੰਸਕਾਰ ਦੌਰਾਨ ਪੁਲਿਸ ਕਰਮਚਾਰੀਆਂ 'ਤੇ ਹੋਏ ਅੱਤਵਾਦੀ ਹਮਲੇ ਨਾਲ ਜੁੜਿਆ ਹੋਇਆ ਹੈ | ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਉਸ ਦਾ ਤਿੰਨ ਦਿਨਾ ਟ੍ਰਾਂਜਿਟ ਰਿਮਾਂਡ ਮਨਜ਼ੂਰ ਕੀਤਾ ਸੀ | ਸਨਿਚਰਵਾਰ ਨੂੰ ਸ਼ਬੀਰ ਸ਼ਾਹ ਨੂੰ ਜੰਮੂ 'ਚ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸ ਨੂੰ 10 ਦਿਨਾਂ ਲਈ ਐਨ.ਆਈ.ਏ. ਦੇ ਰਿਮਾਂਡ 'ਤੇ ਭੇਜ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਈਰਾਨੀ ਫ਼ੌਜ ਵਲੋਂ ਗੋਲੀਬਾਰੀ ਕਾਰਨ ਭਾਰਤ ਦੇ 4 ਜਹਾਜ਼ ਵਾਪਸ ਮੁੜੇ <br/> ਅਗਲੀ ਖ਼ਬਰ ਬਿੱਲ ਪਾਸ ਨਾ ਹੋਣ 'ਤੇ ਸੱਤਾ ਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ <br/>
Ad Position 24