14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅਮਰੀਕਾ ਦੇ ਲੁਈਸਿਆਨਾ 'ਚ ਗੋਲੀਬਾਰੀ-8 ਬੱਚਿਆਂ ਦੀ ਮੌਤ

Ad Position 21
No active advertisement
ਅਜੀਤ ਡੈਸਕ 20-04-2026
ਸ਼੍ਰੇਵਪੋਰਟ (ਅਮਰੀਕਾ), 19 ਅਪ੍ਰੈਲ (ਏਜੰਸੀ)-ਅਮਰੀਕਾ ਦੇ ਲੁਈਸਿਆਨਾ 'ਚ ਹੋਈ ਗੋਲੀਬਾਰੀ 'ਚ ਲਗਭਗ 8 ਬੱਚਿਆਂ ਦੀ ਮੌਤ ਹੋ ਗਈ | ਪੀੜਤਾਂ ਦੀ ਉਮਰ ਇਕ ਤੋਂ 14 ਸਾਲ ਤੱਕ ਦੱਸੀ ਜਾ ਰਹੀ ਹੈ | ਸ਼੍ਰੇਵਪੋਰਟ ਪੁਲਿਸ ਮੁਖੀ ਵੇਨ ਸਮਿਥ ਦੇ ਅਨੁਸਾਰ ਗੋਲੀਬਾਰੀ ਐਤਵਾਰ ਸਵੇਰੇ 6 ਵਜੇ ਦੇ ਕਰੀਬ ਹੋਈ | ਉਨ੍ਹਾਂ ਕਿਹਾ ਕਿ ਕੁੱਲ 10 ਲੋਕਾਂ ਨੂੰ ਗੋਲੀ ਮਾਰੀ ਗਈ | ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਵੀ ਅਪਰਾਧ ਸਥਾਨ ਬਾਰੇ ਵੇਰਵੇ ਇਕੱਠੇ ਕਰ ਰਹੇ ਹਨ, ਜੋ ਕਿ ਵੱਖ-ਵੱਖ ਤਿੰਨ ਥਾਵਾਂ 'ਤੇ ਵਾਪਰਿਆ | ਸਮਿਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੱਕੀ ਸ਼ੂਟਰ ਨੂੰ ਵਾਹਨ ਦਾ ਪਿੱਛਾ ਕਰਨ ਦੌਰਾਨ ਪੁਲਿਸ ਨੇ ਗੋਲੀ ਮਾਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਪੂਰੇ ਭਾਰਤ 'ਚ ਸੜਕ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ <br/> ਅਗਲੀ ਖ਼ਬਰ ਪਾਕਿ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ-ਇਸਲਾਮਾਬਾਦ ਵਿਚ ਗੱਲਬਾਤ ਅੱਜ
Ad Position 24