08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਬਰੀਮਾਲਾ ਵਿਵਾਦ: ਸੁਪਰੀਮ ਕੋਰਟ ਨੇ ਪੁੱਛਿਆ, ਛੂਹਣ ਨਾਲ ਦੇਵਤਾ ਅਪਵਿੱਤਰ ਕਿਵੇਂ ਹੋ ਸਕਦੈ?

Ad Position 21
No active advertisement
ਅਜੀਤ ਡੈਸਕ 22-04-2026
ਨਵੀਂ ਦਿੱਲੀ, 21 ਅਪ੍ਰੈਲ (ਜਗਤਾਰ ਸਿੰਘ)-ਸਬਰੀਮਾਲਾ ਮੰਦਿਰ ਵਿਚ ਔਰਤਾਂ ਦੇ ਦਾਖ਼ਲੇ ਅਤੇ ਧਾਰਮਿਕ ਵਿਤਕਰੇ ਨਾਲ ਜੁੜੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸੁਣਵਾਈ ਜਾਰੀ ਹੈ ¢ਮੰਗਲਵਾਰ ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ, ਮੂਰਤੀ ਨੂੰ ਛੂਹਣਾ, ਭਗਵਾਨ ਦਾ ਅਪਮਾਨ ਕਿਵੇਂ ਹੋ ਸਕਦਾ ਹੈ ਅਤੇ ਉਹ ਅਪਵਿੱਤਰ ਕਿਵੇਂ ਹੋ ਸਕਦੇ ਹਨ? ਸੁਪਰੀਮ ਕੋਰਟ ਨੇ ਪੁੱਛਿਆ, Tਕੀ ਸੰਵਿਧਾਨ ਉਸ ਸ਼ਰਧਾਲੂ ਦੀ ਮਦਦ ਲਈ ਨਹੀਂ ਆਵੇਗਾ ਜਿਸ ਨੂੰ ਸਿਰਫ਼ ਉਨ੍ਹਾਂ ਦੇ ਵੰਸ਼ ਅਤੇ ਜਨਮ ਕਾਰਨ ਦੇਵਤਾ ਨੂੰ ਛੂਹਣ ਤੋਂ ਰੋਕ ਦਿੱਤਾ ਜਾਂਦਾ ਹੈ?'' ਇਸ 'ਤੇ ਸਬਰੀਮਾਲਾ ਮੰਦਿਰ ਦੇ ਵਕੀਲ, ਐਡਵੋਕੇਟ ਵੀ. ਗਿਰੀ ਨੇ ਕਿਹਾ ਕਿ ਕਿਸੇ ਵੀ ਮੰਦਰ ਵਿਚ ਹੋਣ ਵਾਲੀ ਰੀਤੀ ਰਿਵਾਜ ਉਸ ਧਰਮ ਦਾ ਅਨਿੱਖੜਵਾਂ ਅੰਗ ਹਨ¢ ਪੂਜਾ ਦੇਵਤਾ ਦੀਆਂ ਵਿਸ਼ੇਸ਼ਤਾਵਾਂ ਦੇ ਉਲਟ ਨਹੀਂ ਹੋ ਸਕਦੀ¢ ਭਗਵਾਨ ਅਯੱਪਾ ਇੱਕ Tਨੈਸ਼ਠਿਕ ਬ੍ਰਹਮਚਾਰੀ'' ਹਨ, ਅਤੇ ਇਸ ਲਈ, ਉਥੇ ਪਰੰਪਰਾਵਾਂ ਉਸ ਅਨੁਸਾਰ ਸਥਾਪਿਤ ਕੀਤੀਆਂ ਜਾਂਦੀਆਂ ਹਨ¢ ਦੱਸਣਯੋਗ ਹੈ ਕਿ ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਦੀ ਅਗਵਾਈ ਵਾਲੀ 9 ਜੱਜਾਂ ਦੀ ਸੰਵਿਧਾਨਕ ਬੈਂਚ ਵੱਲੋਂ ਕੀਤੀ ਜਾ ਰਹੀ ਹੈ ¢

Ad Position 22
No active advertisement
ਪਿਛਲੀ ਖ਼ਬਰ ਟੀ-72, ਟੀ-90 ਟੈਂਕਾਂ ਲਈ 975 ਕਰੋੜ ਰੁਪਏ ਦੀ ਦੇਸੀ 'ਟ੍ਰਾੱਲ ਅਸੈਂਬਲੀ' ਲਈ ਇਕਰਾਰਨਾਮਾ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ 'ਤੇ ਹੰਭਲੇ ਜਾਰੀ
Ad Position 24