08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਟੀ-72, ਟੀ-90 ਟੈਂਕਾਂ ਲਈ 975 ਕਰੋੜ ਰੁਪਏ ਦੀ ਦੇਸੀ 'ਟ੍ਰਾੱਲ ਅਸੈਂਬਲੀ' ਲਈ ਇਕਰਾਰਨਾਮਾ

Ad Position 21
No active advertisement
ਅਜੀਤ ਡੈਸਕ 22-04-2026
ਨਵੀਂ ਦਿੱਲੀ, 21 ਅਪ੍ਰੈਲ (ਪੀ. ਟੀ. ਆਈ.)-ਰੱਖਿਆ ਮੰਤਰਾਲੇ ਨੇ ਫ਼ੌਜ ਦੇ ਟੀ-72 ਅਤੇ ਟੀ-90 ਟੈਂਕਾਂ ਲਈ ਦੇਸੀ 'ਟ੍ਰਾੱਲ ਅਸੈਂਬਲੀ' ਦੀ ਖਰੀਦ ਲਈ ਲਗਭਗ 975 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਹਨ, ਜਿਸ ਨਾਲ ਫ਼ੌਜ ਦੀ ਬਾਰੂਦੀ ਸੁਰੰਗਾਂ ਨੂੰ ਖੋਜਣ ਤੇ ਨਸ਼ਟ ਕਰਨ ਦੀ ਸਮਰੱਥਾ 'ਚ ਵਾਧਾ ਹੋਵੇਗਾ | ਦਿੱਲੀ 'ਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ 'ਚ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ ਗਏ | ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਭਾਰਤ ਅਰਥ ਮੂਵਰਜ਼ ਲਿਮਟਿਡ (ਬੀ.ਈ.ਐਮ.ਐਲ.) ਅਤੇ ਇਲੈਕਟ੍ਰੋ ਨਿਊਮੈਟਿਕਸ ਐਂਡ ਹਾਈਡ੍ਰੌਲਿਕਸ (ਇੰਡੀਆ) ਪ੍ਰਾਈਵੇਟ ਲਿਮਟਿਡ ਨਾਲ ਟੀ-72/ਟੀ-90 ਟੈਂਕਾਂ ਲਈ 'ਟਰਾੱਲ ਅਸੈਂਬਲੀ' ਦੀ ਖਰੀਦ ਲਈ ਕਰੀਬ 975 ਕਰੋੜ ਰੁਪਏ ਦੀ ਲਾਗਤ ਵਾਲੇ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ ਹਨ | ਟੀ-72/ਟੀ-90 ਟੈਂਕਾਂ ਲਈ 'ਟਰਾੱਲ ਅਸੈਂਬਲੀ' ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਵਿਕਸਤ ਕੀਤਾ ਗਿਆ ਇਕ ਮਹੱਤਵਪੂਰਨ ਉਪਕਰਣ ਹੈ, ਜੋ ਭਾਰਤੀ ਫ਼ੌਜ ਦੀ ਬਾਰੂਦੀ ਸੁਰੰਗਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਨੂੰ ਵਧਾਏਗਾ | ਬਿਆਨ 'ਚ ਕਿਹਾ ਗਿਆ ਹੈ ਕਿ ਇਸ ਨਾਲ ਚੁੰਬਕੀ ਫਿਊਜ਼ਾਂ ਵਾਲੇ 'ਐਂਟੀ-ਟੈਂਕ ਮਾਈਨਜ਼' ਨਾਲ ਭਰੇ ਬਾਰੂਦੀ ਸੁਰੰਗਾਂ ਵਾਲੇ ਖੇਤਰ ਤੋਂ ਹੋ ਕੇ ਵਾਹਨਾਂ ਦੇ ਗੁਜ਼ਰਨ ਲਈ ਰਸਤਾ ਬਣਾਉਣ ਦੀ ਵਾਧੂ ਸਮਰੱਥਾ ਪੈਦਾ ਹੋਵੇਗੀ, ਜੋ ਭਾਰਤੀ ਫ਼ੌਜ ਦੀ ਸੰਚਾਲਨ ਪ੍ਰਭਾਵਸ਼ੀਲਤਾ ਨੂੰ ਵਧਾਏਗਾ |

Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਬਿਸ਼ਨੋਈ ਤੇ 19 ਹੋਰਾਂ ਵਿਰੁੱਧ ਦੋਸ਼ ਆਇਦ ਕਰਨ ਦੇ ਹੁਕਮ ਅਗਲੀ ਖ਼ਬਰ ਸਬਰੀਮਾਲਾ ਵਿਵਾਦ: ਸੁਪਰੀਮ ਕੋਰਟ ਨੇ ਪੁੱਛਿਆ, ਛੂਹਣ ਨਾਲ ਦੇਵਤਾ ਅਪਵਿੱਤਰ ਕਿਵੇਂ ਹੋ ਸਕਦੈ?
Ad Position 24