ਤਾਮਿਲਨਾਡੂ ਦੇ ਇਤਿਹਾਸ 'ਚ ਸਭ ਤੋਂ ਵੱਧ 85 ਫ਼ੀਸਦੀ ਵੋਟਾਂ ਪਈਆਂ
ਕੋਲਕਾਤਾ/ਚੇਨਈ, 23 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਵੀਰਵਾਰ ਨੂੰ ਰਿਕਾਰਡ ਵੋਟਿੰਗ ਦਰਜ ਕੀਤੀ ਗਈ | ਪੱਛਮੀ ਬੰਗਾਲ 'ਚ ਪਹਿਲੇ ਪੜਾਅ ਤਹਿਤ ਪਈਆਂ ਵੋਟਾਂ ਦੌਰਾਨ 3.60 ਕਰੋੜ ਵੋਟਰਾਂ 'ਚੋਂ 92.72 ਫ਼ੀਸਦੀ ਨੇ ਵੋਟਾਂ ਪਾਈਆਂ, ਜੋ ਕਿ ਰਾਜ ਦੇ ਹਾਲੀਆ ਚੋਣ ਇਤਿਹਾਸ 'ਚ ਸਭ ਤੋਂ ਵੱਧ ਹੈ | ਤਾਮਿਲਨਾਡੂ ਵਿਧਾਨ ਸਭਾ ਲਈ ਪਈਆਂ ਸਾਰੀਆਂ 234 ਸੀਟਾਂ ਲਈ 5.73 ਕਰੋੜ ਯੋਗ ਵੋਟਰਾਂ 'ਚੋਂ 85.14 ਫ਼ੀਸਦੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਇਥੇ ਵੋਟਰਾਂ ਨੇ 4,023 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ 31,133 ਥਾਵਾਂ 'ਤੇ 75,064 ਪੋਿਲੰਗ ਸਟੇਸ਼ਨਾਂ 'ਤੇ ਵੋਟ ਪਾਈ | ਪੱਛਮੀ ਬੰਗਾਲ 'ਚ 294 ਮੈਂਬਰਾਂ ਵਾਲੀ ਰਾਜ ਵਿਧਾਨ ਸਭਾ ਲਈ ਦੋ ਪੜਾਵਾਂ 'ਚ ਪੈ ਰਹੀਆਂ ਵੋਟਾਂ ਦੇ ਪਹਿਲੇ ਪੜਾਅ ਤਹਿਤ 16 ਜ਼ਿਲਿ੍ਹਆਂ ਦੇ 152 ਹਲਕਿਆਂ 'ਚ 167 ਔਰਤਾਂ ਸਮੇਤ 1,478 ਉਮੀਦਵਾਰਾਂ ਦੀ ਚੋਣ ਕਿਸਮਤ ਦਾ ਫ਼ੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) 'ਚ ਕੈਦ ਹੋ ਗਿਆ ਹੈ, ਜਿਥੇ ਸੱਤਾਧਾਰੀ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਅਤੇ ਭਾਜਪਾ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ ਅਤੇ ਇਥੇ ਪਹਿਲੇ ਪੜਾਅ ਨੂੰ ਫ਼ੈਸਲਾਕੁੰਨ ਮੰਨਿਆ ਜਾ ਰਿਹਾ ਹੈ | ਪੱਛਮੀ ਬੰਗਾਲ ਦਾ ਜ਼ਿਲ੍ਹਾ ਦੱਖਣ ਦਿਨਾਜਪੁਰ 95.22 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਮੋਹਰੀ ਰਿਹਾ | ਉਸ ਤੋਂ ਬਾਅਦ ਕੂਚਬਿਹਾਰ 95.17 ਫ਼ੀਸਦੀ ਅਤੇ ਬੀਰਭੂਮ 94.19 ਫ਼ੀਸਦੀ ਵਿਖੇ ਬੰਪਰ ਵੋਟਿੰਗ ਦਰਜ ਕੀਤੀ ਗਈ | ਪਹਿਲੇ ਪੜਾਅ 'ਚ ਵੋਟਾਂ ਪੈਣ ਵਾਲੇੇ 16 ਜ਼ਿਲਿ੍ਹਆਂ 'ਚੋਂ ਲਗਭਗ ਸਾਰੇ 'ਚ 82 ਫ਼ੀਸਦੀ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਭਾਰੀ ਵੋਟਿੰਗ ਰਾਜਨੀਤਿਕ ਲਾਮਬੰਦੀ ਅਤੇ ਵਿਸ਼ੇਸ਼ ਮੁੜ ਮੁਲਾਂਕਣ ਸੋਧ (ਐਸ.ਆਈ.ਆਰ.) ਦੇ ਪ੍ਰਭਾਵ ਨੂੰ ਸਪੱਸ਼ਟ ਦਰਸਾਉਂਦੀ ਹੈ, ਜਿਸ ਦੇ ਤਹਿਤ ਰਾਜ ਭਰ 'ਚ ਵੋਟਰ ਸੂਚੀ 'ਚੋਂ 91 ਲੱਖ ਤੋਂ ਵੱਧ ਨਾਂਅ ਕੱਟ ਦਿੱਤੇ ਗਏ ਸਨ | ਤਾਮਿਲਨਾਡੂ 'ਚ ਧਰਮ ਨਿਰਪੱਖ ਪ੍ਰਗਤੀਸ਼ੀਲ ਗਠਜੋੜ ਦੀ ਅਗਵਾਈ ਕਰਨ ਵਾਲੀ ਡੀ.ਐਮ.ਕੇ. ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ | ਉਹ ਕਾਂਗਰਸ, ਖੱਬੇ-ਪੱਖੀ ਪਾਰਟੀਆਂ ਅਤੇ ਵੀ.ਸੀ.ਕੇ. ਸਮੇਤ ਇਕ ਬਹੁ-ਪਾਰਟੀ ਗਠਜੋੜ ਦੀ ਅਗਵਾਈ ਕਰ ਰਹੀ ਹੈ | ਦੂਜੇ ਪਾਸੇ, ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦੀ ਅਗਵਾਈ ਕਰਨ ਵਾਲੀ ਏ. ਆਈ. ਏ. ਡੀ. ਐਮ. ਕੇ., ਭਾਜਪਾ, ਏ. ਐਮ. ਐਮ. ਕੇ. ਅਤੇ ਪੀ.ਐਮ.ਕੇ. ਸਮੇਤ ਹੋਰਾਂ ਸਹਿਯੋਗੀਆਂ ਨਾਲ ਸੱਤਾ 'ਚ ਵਾਪਸੀ ਲਈ ਜ਼ੋਰ
ਪੱਛਮੀ ਬੰਗਾਲ 'ਚ ਰਿਕਾਰਡ 92 ਫ਼ੀਸਦੀ ਵੋਟਿੰਗ
ਅਜੀਤ ਡੈਸਕ
24-04-2026