18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਹਿੰਦੁਸਤਾਨ ਪਾਵਰ ਨੂੰ ਮਿਲਿਆ ਪੰਜਾਬ ਦਾ 100 ਮੈਗਾਵਾਟ ਦਾ ਸੂਰਜੀ ਊਰਜਾ ਪ੍ਰਾਜੈਕਟ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਪੰਜਾਬ 'ਚ ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵਲੋਂ ਸ਼ੁਰੂ ਕੀਤੀ ਕਵਾਇਦ ਹੇਠ ਹਿੰਦੁਸਤਾਨ ਪਾਵਰ ਨੇ ਬਾਜ਼ੀ ਮਾਰਦਿਆਂ 100 ਮੈਗਾਵਾਟ ਏ.ਸੀ. ਦਾ ਸੂਰਜੀ ਊਰਜਾ ਪ੍ਰਾਜੈਕਟ ਹਾਸਿਲ ਕੀਤਾ ਹੈ | ਹਿੰਦੁਸਤਾਨ ਪਾਵਰ ਨੂੰ ਇਹ ਪ੍ਰਾਜੈਕਟ ਈ.ਟੀ.ਐਸ. ਪੋਰਟਲ 'ਤੇ ਲੱਗੀ ਬੋਲੀ ਅਤੇ ਈ-ਰਿਵਰਸ ਨਿਲਾਮੀ ਦੇ ਅਮਲ ਤੋਂ ਬਾਅਦ ਹਾਸਿਲ ਹੋਇਆ ਹੈ | ਇਸ ਨਾਲ ਤਕਰੀਬਨ 140 ਤੋਂ 150 ਮੈਗਾਵਾਟ ਸੂਰਜੀ ਊਰਜਾ ਸਮਰੱਥਾ ਪੈਦਾ ਹੋਣ ਦੀ ਸੰਭਾਵਨਾ ਹੈ | ਸਮਝੌਤੇ ਤਹਿਤ ਹਿੰਦੁਸਤਾਨ ਪਾਵਰ ਪੀ.ਐਸ.ਪੀ.ਸੀ.ਐਲ. ਨਾਲ 25 ਸਾਲ ਦੇ ਊਰਜਾ ਖਰੀਦ ਸਮਝੌਤੇ 'ਤੇ ਦਸਤਖ਼ਤ ਕਰੇਗਾ, ਜਿਸ ਤਹਿਤ ਉਹ ਪੰਜਾਬ ਨੂੰ ਸਵੱਛ ਊਰਜਾ ਦੀ ਸਪਲਾਈ ਕਰੇਗਾ | ਇਹ ਪ੍ਰਾਜੈਕਟ ਸਮਝੌਤੇ ਦੇ 24 ਮਹੀਨੇ ਬਾਅਦ ਚਾਲੂ ਹੋਵੇਗਾ | ਇਸ ਸੰਬੰਧ 'ਚ ਟਿੱਪਣੀ ਕਰਦਿਆਂ ਹਿੰਦੁਸਤਾਨ ਪਾਵਰ ਦੇ ਚੇਅਰਮੈਨ ਰਤੁਲ ਪੁਰੀ ਨੇ ਕਿਹਾ ਕਿ ਪੰਜਾਬ ਸਾਡੇ ਲਈ ਇਕ ਅਹਿਮ ਬਾਜ਼ਾਰ ਰਿਹਾ ਹੈ ਜਿਥੇ ਸਵੱਛ ਊਰਜਾ ਦੀ ਸਥਿਰ ਮੰਗ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਅਸੀਂ ਨਾ ਸਿਰਫ ਸੂਬੇ ਦੇ ਊਰਜਾ ਦੇ ਬਦਲ 'ਚ ਅਰਥਪੂਰਨ ਯੋਗਦਾਨ ਪਾਵਾਂਗੇ, ਸਗੋਂ ਖਿੱਤੇ 'ਚ ਆਪਣੀ ਹੋਂਦ ਨੂੰ ਵੀ ਮਜ਼ਬੂਤ ਕਰਾਂਗੇ |

Ad Position 22
No active advertisement
ਪਿਛਲੀ ਖ਼ਬਰ ਪੈਂਟਾਗਨ ਨੇ ਅਮਰੀਕੀ ਜਲ ਸੈਨਾ ਦੇ ਸਕੱਤਰ ਫੈਲਨ ਨੂੰ ਅਹੁਦੇ ਤੋਂ ਕੀਤਾ ਫਾਰਗ ਅਗਲੀ ਖ਼ਬਰ ਪੱਛਮੀ ਬੰਗਾਲ 'ਚ ਰਿਕਾਰਡ 92 ਫ਼ੀਸਦੀ ਵੋਟਿੰਗ
Ad Position 24