17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੈਂਟਾਗਨ ਨੇ ਅਮਰੀਕੀ ਜਲ ਸੈਨਾ ਦੇ ਸਕੱਤਰ ਫੈਲਨ ਨੂੰ ਅਹੁਦੇ ਤੋਂ ਕੀਤਾ ਫਾਰਗ

Ad Position 21
No active advertisement
ਅਜੀਤ ਡੈਸਕ 24-04-2026
ਸਾਨ ਫਰਾਂਸਿਸਕੋ, 23 ਅਪ੍ਰੈਲ (ਐਸ. ਅਸ਼ੋਕ ਭੌਰਾ)-ਅਮਰੀਕੀ ਜਲ ਸੈਨਾ ਦੇ ਸਕੱਤਰ ਜੌਹਨ ਫੈਲਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਫੈਲਨ ਨੂੰ ਇਕ ਸੁਨੇਹੇ 'ਚ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ, ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਤੋਂ ਬਰਖ਼ਾਸਤ ਕੀਤਾ ਜਾ ਰਿਹਾ ਹੈ¢ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਸਾਰੀ ਕਹਾਣੀ ਅਤੇ ਫੈਸਲੇ ਤੋਂ ਟਰੰਪ ਜਾਣੂ ਸਨ¢ਹੇਗਸੇਥ ਨੇ ਕਿਹਾ ਕਿ ਉਹ ਯੁੱਧ ਸਕੱਤਰ ਅਤੇ ਯੁੱਧ ਦੇ ਡਿਪਟੀ ਸਕੱਤਰ, ਵਿਭਾਗ ਅਤੇ ਅਮਰੀਕੀ ਜਲ ਸੈਨਾ ਵਲੋਂ ਫੈਲਨ ਦੇ ਉਸ ਦੀ ਸੇਵਾ ਲਈ ਧੰਨਵਾਦੀ ਹਨ ਅਤੇ ਹੁਣ ਅੰਡਰ ਸੈਕਟਰੀ ਹੰਗ ਕਾਓ ਜਲ ਸੈਨਾ ਦੇ ਕਾਰਜਕਾਰੀ ਸਕੱਤਰ ਹੋਣਗੇ¢ ਦੱਸਿਆ ਜਾ ਰਿਹਾ ਹੈ ਕਿ ਫੈਲਨ ਅਤੇ ਹੇਗਸੇਥ ਵਿਚਕਾਰ ਕਈ ਮਹੀਨਿਆਂ ਤੋਂ ਤਣਾਅ ਸੀ ਅਤੇ ਹੇਗਸੇਥ, ਟਰੰਪ ਨਾਲ ਫੈਲਨ ਦੇ ਸਿੱਧੀ ਗੱਲਬਾਤ ਤੋਂ ਵੀ ਨਾਰਾਜ਼ ਸੀ | ਹੇਗਸੇਥ ਇਹ ਸਮਝ ਰਿਹਾ ਸੀ ਕਿ ਉਸ ਨੂੰ ਬਾਈਪਾਸ ਕੀਤਾ ਜਾ ਰਿਹਾ ਹੈ¢ਫੈਲਨ ਇਕ ਕਾਰੋਬਾਰੀ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਕਦੇ ਫ਼ੌਜ ਲਈ ਸੇਵਾਵਾਂ ਨਹੀਂ ਦਿੱਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਜੁੜਿਆ ਇਕ ਹੋਰ ਤੇਲ ਟੈਂਕਰ ਹਿੰਦ ਮਹਾਸਾਗਰ 'ਚ ਜ਼ਬਤ ਅਗਲੀ ਖ਼ਬਰ ਹਿੰਦੁਸਤਾਨ ਪਾਵਰ ਨੂੰ ਮਿਲਿਆ ਪੰਜਾਬ ਦਾ 100 ਮੈਗਾਵਾਟ ਦਾ ਸੂਰਜੀ ਊਰਜਾ ਪ੍ਰਾਜੈਕਟ
Ad Position 24