ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੇਂਦਰ ਵਲੋਂ 'ਲਾਰੈਂਸ ਆਫ਼ ਪੰਜਾਬ' ਦੀ ਰਿਲੀਜ਼ 'ਤੇ ਰੋਕ

Ad Position 21
No active advertisement
ਅਜੀਤ ਡੈਸਕ 25-04-2026

ਸਮਾਜਿਕ ਤਾਣੇ-ਬਾਣੇ ਨੂੰ ਢਾਹ ਲਾ ਸਕਦੀ ਸੀ ਦਸਤਾਵੇਜ਼ੀ ਸੀਰੀਜ਼-ਡੀ.ਜੀ.ਪੀ.
ਚੰਡੀਗੜ੍ਹ, 24 ਅਪ੍ਰੈਲ (ਅਜੀਤ ਬਿਊਰੋ)-ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਬਣਾਈ ਰੱਖਣ ਅਤੇ ਸਹੀ ਤੇ ਜ਼ਿੰਮੇਵਾਰ ਕੰਟੈਂਟ ਪ੍ਰਸਾਰਿਤ ਕਰਨ ਨੂੰ ਯਕੀਨੀ ਬਣਾਉਣ ਵੱਲ ਸਰਗਰਮ ਕਦਮ ਚੁੱਕਦਿਆਂ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਜੀ5 ਓ.ਟੀ.ਟੀ. ਪਲੇਟਫ਼ਾਰਮ ਨੂੰ ਇਕ ਐਡਵਾਈਜ਼ਰੀ ਜਾਰੀ ਕਰਕੇ 'ਲਾਰੈਂਸ ਆਫ਼ ਪੰਜਾਬ' ਸਿਰਲੇਖ ਵਾਲੀ ਡਾਕੂਮੈਂਟਰੀ (ਦਸਤਾਵੇਜ਼ੀ ਸੀਰੀਜ਼) ਰਿਲੀਜ਼ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ | ਇਹ ਕਾਰਵਾਈ ਵਿਸ਼ੇਸ਼ ਡੀ.ਜੀ.ਪੀ. ਸਾਈਬਰ ਕ੍ਰਾਈਮ ਵੀ. ਨੀਰਜਾ ਵਲੋਂ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਕੋਲ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀ ਧਾਰਾ 69ਏ (1) ਤਹਿਤ ਕੰਟੈਂਟ (ਸਮਗਰੀ) ਦੀ ਸਕਰੀਨਿੰਗ 'ਤੇ ਰੋਕ ਲਗਾਉਣ ਦੀ ਮੰਗ ਉਠਾਉਣ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿਚ ਜਨਤਕ ਵਿਵਸਥਾ 'ਤੇ ਇਸ ਦੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਸੀ | ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਵੱਖ-ਵੱਖ ਅੰਦਰੂਨੀ ਜਾਣਕਾਰੀ ਅਨੁਸਾਰ ਇਸ ਡਾਕੂਮੈਂਟਰੀ ਵਿਚ ਸ਼ਾਮਿਲ ਨਾਟਕੀ ਚਿਤਰਨ, ਰੀਅਲ-ਲਾਈਫ਼ ਫੁਟੇਜ ਅਤੇ ਖ਼ਾਸ ਬਿਰਤਾਂਤ ਸੰਗਠਿਤ ਅਪਰਾਧ ਅਤੇ ਖ਼ਤਰਨਾਕ ਅਪਰਾਧੀਆਂ ਨੂੰ ਪ੍ਰਫੁੱਲਿਤ ਕਰਨ ਵਰਗਾ ਵੱਡਾ ਜ਼ੋਖ਼ਮ ਪੈਦਾ ਕਰ ਸਕਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਚਿਤਰਨ ਨੌਜਵਾਨਾਂ ਨੂੰ ਗੁੰਮਰਾਹ ਅਤੇ ਸੂਬੇ ਦੀ ਸਖ਼ਤ ਘਾਲਣਾ ਨਾਲ ਕਾਇਮ ਕੀਤੀ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰ ਸਕਦੇ ਹਨ | ਇਨ੍ਹਾਂ ਰਿਪੋਰਟਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨਾਲ ਸੰਪਰਕ ਕੀਤਾ, ਜੋ ਕਿ ਭਾਰਤ ਵਿਚ ਓ.ਟੀ.ਟੀ. ਸਮਗਰੀ ਲਈ ਮਨੋਨੀਤ ਨੋਡਲ ਏਜੰਸੀ ਹੈ | ਡੀ.ਜੀ.ਪੀ. ਨੇ ਕਿਹਾ ਕਿ ਪੂਰੀ ਸਮਗਰੀ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮੰਤਰਾਲੇ ਨੇ ਮਾਮਲੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਜੀ5 ਨੂੰ ਇਕ ਐਡਵਾਈਜ਼ਰੀ ਜਾਰੀ ਕਰਕੇ ਆਪਣੇ ਓ.ਟੀ.ਟੀ. ਪਲੇਟਫ਼ਾਰਮ 'ਤੇ ਇਹ ਕੰਟੈਂਟ ਨਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ | ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਅਸੀਂ ਜ਼ਿੰਮੇਵਾਰ ਸਮਗਰੀ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਅਤੇ ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਕਾਇਮ ਰੱਖਣ ਤੁਰੰਤ ਦਖ਼ਲ ਦੇਣ ਵਾਸਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦਾ ਧੰਨਵਾਦ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਅਪ੍ਰੈਲ ਮਹੀਨੇ ਵਿਚ 11,500 ਮੈਗਾਵਾਟ 'ਤੇ ਪੁੱਜੀ ਬਿਜਲੀ ਦੀ ਮੰਗ ਅਗਲੀ ਖ਼ਬਰ ਭਾਜਪਾ ਨੇ ਫਿਰ ਕੀਤਾ ਪੰਜਾਬੀਆਂ ਨਾਲ ਧੱਕਾ-ਕੇਜਰੀਵਾਲ
Ad Position 24
No active advertisement