ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਪ੍ਰੈਲ ਮਹੀਨੇ ਵਿਚ 11,500 ਮੈਗਾਵਾਟ 'ਤੇ ਪੁੱਜੀ ਬਿਜਲੀ ਦੀ ਮੰਗ

Ad Position 21
No active advertisement
ਅਜੀਤ ਡੈਸਕ 25-04-2026

ਇਸ ਮਹੀਨੇ ਦੇ ਆਖ਼ਰੀ ਹਫ਼ਤੇ 'ਚ 14,000 ਮੈਗਾਵਾਟ ਤੱਕ ਪੁੱਜ ਸਕਦੀ ਹੈ ਮੰਗ
ਸ਼ਿਵ ਸ਼ਰਮਾ

ਜਲੰਧਰ, 24 ਅਪ੍ਰੈਲ-ਪਿਛਲੇ ਕੁਝ ਦਿਨਾਂ ਤੋਂ ਨਾ ਸਿਰਫ਼ ਪੰਜਾਬ ਵਿਚ ਸਗੋਂ ਉੱਤਰੀ ਖੇਤਰ ਦੇ ਰਾਜਾਂ ਸਮੇਤ ਦੇਸ਼ ਭਰ ਵਿਚ ਅੱਤ ਦੀ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ | ਇਸ ਨਾਲ ਬਿਜਲੀ ਸਿਸਟਮ 'ਤੇ ਵੀ ਭਾਰੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ | ਮੌਸਮ ਵਿਗਿਆਨੀਆਂ ਵਲੋਂ ਅਪ੍ਰੈਲ ਮਹੀਨੇ ਦੇ ਤੀਜੇ ਹਫ਼ਤੇ ਤੋਂ ਜੂਨ ਮਹੀਨੇ ਤੱਕ ਜਿਹੜੀ ਕਹਿਰ ਦੀ ਗਰਮੀ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ ਤੇ ਇਸ ਵਾਰ ਦੀ ਗਰਮੀ ਨੇ ਜਿੱਥੇ ਆਮ ਲੋਕਾਂ ਦਾ ਹਾਲ ਬੇਹਾਲ ਕਰ ਦਿੱਤਾ ਹੈ ਸਗੋਂ ਕਹਿਰ ਦੀ ਪੈ ਰਹੀ ਗਰਮੀ ਨਾਲ ਬਿਜਲੀ ਦੀ ਮੰਗ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ | ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਬਿਜਲੀ ਦੀ ਮੰਗ 500 ਮੈਗਾਵਾਟ ਘੱਟ ਸੀ ਪਰ ਅੱਜ ਬਿਜਲੀ ਦੀ ਮੰਗ 11500 ਮੈਗਾਵਾਟ ਦਰਜ ਕੀਤੀ ਗਈ ਹੈ | ਸੂਬੇ ਵਿਚ ਹਰ ਰੋਜ਼ ਹੀ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ ਜਦਕਿ 25 ਅਪ੍ਰੈਲ ਦਾ ਦਿਨ ਸਭ ਤੋਂ ਗਰਮ ਹੋਣ ਦੀ ਗੱਲ ਕਹੀ ਜਾ ਰਹੀ ਹੈ | ਮਾਹਿਰਾਂ ਮੁਤਾਬਿਕ ਅਪ੍ਰੈਲ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਗਰਮੀ ਦੇ ਵਧ ਰਹੇ ਪ੍ਰਕੋਪ ਕਾਰਨ ਬਿਜਲੀ ਦੀ ਮੰਗ 14000 ਮੈਗਾਵਾਟ ਨੂੰ ਛੂ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਉਂਜ ਬਿਜਲੀ ਦੀ ਐਨੀ ਜ਼ਿਆਦਾ ਮੰਗ ਜੂਨ ਵਿਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਵੇਲੇ ਹੀ ਸ਼ੁਰੂ ਹੁੰਦੀ ਸੀ ਪਰ ਇਸ ਵਾਰ ਅਪ੍ਰੈਲ ਮਹੀਨੇ ਦੇ ਤੀਜੇ ਹਫ਼ਤੇ ਤੋਂ ਹੀ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ | ਪਾਵਰ ਕਾਮ ਆਪਣੇ ਪਲਾਟਾਂ ਅਤੇ ਹੋਰ ਸਰੋਤਾਂ ਤੋਂ ਬਿਜਲੀ ਪ੍ਰਾਪਤ ਕਰਨ ਤੋਂ ਇਲਾਵਾ ਕੇਂਦਰੀ ਪੂਲ ਤੋਂ ਬਿਜਲੀ ਪ੍ਰਾਪਤ ਕਰ ਰਿਹਾ ਹੈ ਪਰ ਮੌਜੂਦਾ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਉਸ ਨੂੰ 2200 ਤੋਂ ਲੈ ਕੇ 2500 ਮੈਗਾਵਾਟ ਵਾਧੂ ਬਿਜਲੀ ਦੀ ਲੋੜ ਹੈ | ਪਾਵਰਕਾਮ ਨੇ ਸੂਬੇ ਭਰ ਵਿਚ ਆਉਣ ਵਾਲੇ ਕੁਝ ਦਿਨਾਂ ਤੱਕ ਬਿਜਲੀ ਲਾਈਨਾਂ ਦੇ ਰੱਖ-ਰਖਾਅ ਕਾਰਨ ਬਿਜਲੀ ਦੇ ਕੱਟ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਦੂਜੇ ਪਾਸੇ ਜਿਸ ਤਰ੍ਹਾਂ ਨਾਲ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਹੈ ਤੇ ਇਸ ਵਾਰ ਵੀ ਗਰਮੀ ਦਾ ਸੀਜ਼ਨ ਪਾਵਰਕਾਮ ਨੂੰ ਮਹਿੰਗਾ ਪੈਣ ਵਾਲਾ ਹੈ ਕਿਉਂਕਿ ਝੋਨੇ ਦੇ ਸੀਜ਼ਨ ਵਿਚ ਜੇਕਰ ਮੌਸਮ ਇਸ ਤਰ੍ਹਾਂ ਦਾ ਰਿਹਾ ਤਾਂ ਲੋਕਾਂ ਦਾ ਹਾਲ ਹੋਰ ਬੇਹਾਲ ਹੋ ਸਕਦਾ ਹੈ | ਮੌਸਮ ਵਿਭਾਗ ਵਲੋਂ ਇਸ ਵਾਰ ਜ਼ਿਆਦਾ ਗਰਮੀ ਪੈਣ ਦੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਹੈ ਪਰ ਝੋਨੇ ਦੇ ਸੀਜ਼ਨ ਵਿਚ ਚੰਗੇ ਮੌਨਸੂਨ ਦੇ ਹੋਣ ਤੋਂ ਹੀ ਪਾਵਰਕਾਮ ਸਮੇਤ ਸੂਬੇ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਨਹੀਂ ਤੇ ਜੇਕਰ ਗਰਮੀ ਦਾ ਪ੍ਰਕੋਪ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਤਾਂ ਬਿਜਲੀ ਦੀ ਮੰਗ 17000 ਮੈਗਾਵਾਟ ਤੋਂ ਕਾਫ਼ੀ ਜ਼ਿਆਦਾ ਟੱਪ ਜਾਵੇਗੀ | ਉਂਜ ਜਿਸ ਤਰ੍ਹਾਂ ਨਾਲ ਹਰ ਸਾਲ ਗਰਮੀ ਵਧਣ ਅਤੇ ਕੁਨੈਕਸ਼ਨਾਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਬਿਜਲੀ ਦੀ ਮੰਗ ਵਧ ਰਹੀ ਹੈ ਤਾਂ ਸਾਲ 2030 ਤੱਕ ਸੂਬੇ ਵਿਚ ਬਿਜਲੀ ਦੀ ਮੰਗ 20,000 ਮੈਗਾਵਾਟ ਤੱਕ ਵਧਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸਰਕਾਰ ਤੇ ਪਾਵਰਕਾਮ ਨੇ ਸੂਬੇ ਵਿਚ ਗਰੀਨ ਬਿਜਲੀ ਪੈਦਾਵਾਰ ਲਈ ਸੂਰਜੀ ਬਿਜਲੀ ਨੂੰ ਉਤਸ਼ਾਹਿਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਰਾਜਸਥਾਨ ਦੀ ਤਰ੍ਹਾਂ ਪੰਜਾਬ ਵਿਚ ਵੀ ਸੂਰਜੀ ਬਿਜਲੀ ਦਾ ਵੱਡੇ ਪੱਧਰ 'ਤੇ ਪੈਦਾਵਾਰ ਵਧੇ ਤਾਂ ਦਿਨ ਵੇਲੇ ਬਿਜਲੀ ਦੀ ਮੰਗ ਵਿਚ ਕਾਫ਼ੀ ਹੱਦ ਤੱਕ ਕਮੀ ਪੂਰੀ ਕੀਤੀ ਜਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ 'ਬਲੈਕ ਆਊਟ' ਦੇ ਐਲਾਨ ਨੂੰ ਲੋਕਾਂ ਵਲੋਂ ਰਲਵਾਂ ਮਿਲਵਾਂ ਹੁੰਗਾਰਾ <br/> ਅਗਲੀ ਖ਼ਬਰ ਕੇਂਦਰ ਵਲੋਂ 'ਲਾਰੈਂਸ ਆਫ਼ ਪੰਜਾਬ' ਦੀ ਰਿਲੀਜ਼ 'ਤੇ ਰੋਕ
Ad Position 24
No active advertisement