ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਮਰਾਟ ਚÏਧਰੀ ਸਰਕਾਰ ਨੇ ਬਿਹਾਰ ਵਿਧਾਨ ਸਭਾ 'ਚ ਵਿਸ਼ਵਾਸ ਮਤ ਜਿੱਤਿਆ

Ad Position 21
No active advertisement
ਮੁੱਖ ਮੰਤਰੀ ਸਮਰਾਟ ਚੌਧਰੀ ਵਿਸ਼ਵਾਸ ਮਤ ਜਿੱਤਣ ਬਾਅਦ ਜੇਤੂ ਚਿੰਨ੍ਹ ਬਣਾਉਂਦੇ ਹੋਏ | <br/> 25-04-2026
ਪਟਨਾ, 24 ਅਪ੍ਰੈਲ (ਪੀ. ਟੀ. ਆਈ.)-ਬਿਹਾਰ 'ਚ ਸਮਰਾਟ ਚÏਧਰੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਵਿਧਾਨ ਸਭਾ 'ਚ ਵਿਸ਼ਵਾਸ ਮਤ ਜਿੱਤ ਕੇ ਬਹੁਮਤ ਸਾਬਤ ਕਰ ਦਿੱਤਾ | ਚÏਧਰੀ ਨੇ ਇਕ ਦਿਨ ਦੇ ਵਿਸ਼ੇਸ਼ ਇਜਲਾਸ ਦÏਰਾਨ ਪ੍ਰਸਤਾਵ ਪੇਸ਼ ਕੀਤਾ ਕਿ ਸਦਨ ਰਾਜ 'ਚ ਮÏਜੂਦਾ ਮੰਤਰੀ ਮੰਡਲ 'ਚ ਆਪਣਾ ਵਿਸ਼ਵਾਸ ਪ੍ਰਗਟਾਉਂਦਾ ਹੈ | ਇਹ ਮਤਾ 243 ਮੈਂਬਰਾਂ ਵਾਲੇ ਸਦਨ 'ਚ ਜ਼ੁਬਾਨੀ ਵੋਟ ਦੁਆਰਾ ਪਾਸ ਕੀਤਾ ਗਿਆ, ਜਿਥੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਕੋਲ 202 ਸੀਟਾਂ ਨਾਲ ਭਾਰੀ ਬਹੁਮਤ ਹੈ | ਰਾਜ ਸਭਾ ਲਈ ਚੁਣੇ ਜਾਣ 'ਤੇ ਜੇ.ਡੀ. (ਯੂ) ਪ੍ਰਧਾਨ ਨਿਤਿਸ਼ ਕੁਮਾਰ ਦੇ ਅਸਤੀਫੇ ਤੋਂ ਬਾਅਦ ਚÏਧਰੀ ਇਸ ਮਹੀਨੇ ਦੇ ਸ਼ੁਰੂ 'ਚ ਰਾਜ ਵਿਚ ਸਰਕਾਰ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਜਪਾ ਨੇਤਾ ਬਣੇ | ਨਿਤਿਸ਼ ਨੇ ਰਾਜ ਸਭਾ ਲਈ ਚੁਣੇ ਜਾਣ ਬਾਅਦ ਸੂਬੇ 'ਚ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ | ਸਿਰਫ਼ ਦੋ ਜੇ.ਡੀ. (ਯੂ) ਨੇਤਾ, ਵਿਜੇ ਕੁਮਾਰ ਚÏਧਰੀ ਅਤੇ ਬਿਜੇਂਦਰ ਪ੍ਰਸਾਦ ਯਾਦਵ ਨੂੰ ਨਵੀਂ ਕੈਬਨਿਟ 'ਚ ਸ਼ਾਮਿਲ ਕੀਤਾ ਗਿਆ ਅਤੇ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ | ਜੇ.ਡੀ. (ਯੂ) ਤੋਂ ਇਲਾਵਾ, ਸੂਬੇ 'ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ 'ਚ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਐਲ.ਜੇ.ਪੀ. (ਆਰ.ਵੀ.), ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੀ ਐੱਚ.ਏ.ਐਮ. ਅਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਦੀ ਆਰ.ਐਲ.ਐਮ. ਸ਼ਾਮਿਲ ਹਨ | ਪੰਜ ਪਾਰਟੀਆਂ ਦੇ ਗੱਠਜੋੜ ਨੇ ਪਿਛਲੇ ਸਾਲ ਨਵੰਬਰ 'ਚ ਹੋਈਆਂ ਚੋਣਾਂ 'ਚ 202 ਸੀਟਾਂ ਜਿੱਤੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ ਵਿਟਕੌਫ ਤੇ ਕੁਸ਼ਨਰ ਨੂੰ ਪਾਕਿਸਤਾਨ ਭੇਜਿਆ ਅਗਲੀ ਖ਼ਬਰ ਬਾਗ਼ੀ ਹੋਏ 'ਆਪ' ਦੇ 7 ਰਾਜ ਸਭਾ ਮੈਂਬਰ ਭਾਜਪਾ 'ਚ ਸ਼ਾਮਿਲ
Ad Position 24
No active advertisement