ਇਸਲਾਮਾਬਾਦ, 24 ਅਪ੍ਰੈਲ (ਏਜੰਸੀ)-ਵਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰਾਜਦੂਤ ਸਟੀਵ ਵਿਟਕੌਫ ਅਤੇ ਜੈਰੇਡ ਕੁਸ਼ਨਰ ਨੂੰ ਪਾਕਿਸਤਾਨ ਲਈ ਰਵਾਨਾ ਕਰ ਦਿੱਤਾ ਹੈ | ਇਹ ਐਲਾਨ ਈਰਾਨ ਦੇ ਚੋਟੀ ਦੇ ਕੂਟਨੀਤਿਕ ਵਲੋਂ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਕੁਝ ਘੰਟੇ ਬਾਅਦ ਕੀਤਾ ਗਿਆ ਹੈ | ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਦੋਵੇਂ ਸਨਿਚਰਵਾਰ ਨੂੰ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਗੱਲਬਾਤ ਕਰਨਗੇ | ਲੀਵਿਟ ਨੇ ਕਿਹਾ ਕਿ ਉਪ ਰਾਸ਼ਟਰਪਤੀ ਜੇਡੀ ਵੈਂਸ ਪਾਕਿਤਸਤਾਨ ਨਹੀਂ ਜਾਣਗੇ ਪਰ ਉਹ ਇਸਲਾਮਾਬਾਦ 'ਚ ਕੂਟਨੀਤਿਕਾਂ ਨਾਲ ਸੰਪਰਕ 'ਚ ਰਹਿਣਗੇ | ਉਨ੍ਹਾਂ ਇਹ ਵੀ ਕਿਹਾ ਕਿ ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰਾਸ਼ਟਰਪਤੀ ਦੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਅਮਰੀਕਾ 'ਚ ਮੌਜੂਦ ਰਹਿਣਗੇ ਅਤੇ ਜੇਕਰ ਜ਼ਰੂਰੀ ਹੋਇਆ ਤਾਂ ਪਾਕਿਸਤਾਨ ਜਾਣ ਲਈ ਤਿਆਰ ਰਹਿਣਗੇ |