ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪ੍ਰਧਾਨ ਮੰਤਰੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ

Ad Position 21
No active advertisement
ਅਜੀਤ ਡੈਸਕ 25-04-2026

ਬੰਗਾਲੀ ਲੋਕਾਂ ਦੀ ਖੁਸ਼ਹਾਲੀ ਪ੍ਰਤੀ ਵਚਨਬੱਧਤਾ ਪ੍ਰਗਟਾਈ
ਕੋਲਕਾਤਾ, 24 ਅਪ੍ਰੈਲ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸਵੇਰੇ ਇਥੇ ਹੁਗਲੀ ਨਦੀ 'ਚ ਕਿਸ਼ਤੀ ਦੀ ਸਵਾਰੀ ਕੀਤੀ ਅਤੇ ਕਿਹਾ ਕਿ ਇਕ ਪੂਰੀ ਸੱਭਿਅਤਾ ਦੀ ਸਦੀਵੀ ਭਾਵਨਾ ਇਸਦੇ ਪਵਿੱਤਰ ਪਾਣੀਆਂ 'ਚ ਵਗਦੀ ਹੈ | ਮੋਦੀ ਨੇ ਇਹ ਵੀ ਕਿਹਾ ਕਿ ਉਹ ਪੱਛਮੀ ਬੰਗਾਲ ਦੇ ਵਿਕਾਸ ਅਤੇ ਮਹਾਨ ਬੰਗਾਲੀ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹਨ | ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਿਸ਼ਤੀ ਦੀ ਸਵਾਰੀ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਵਿਚ ਉਹ ਹੱਥ 'ਚ ਕੈਮਰਾ ਲੈ ਕੇ ਲੱਕੜ ਦੀ ਕਿਸ਼ਤੀ 'ਤੇ ਬੈਠੇ ਦਿਖਾਈ ਦੇ ਰਹੇ ਹਨ | ਤਸਵੀਰਾਂ 'ਚ ਪਿਛੋਕੜ 'ਚ ਹਾਵੜਾ ਪੁਲ ਅਤੇ ਵਿਦਿਆਸਾਗਰ ਸੇਤੂ ਦਿਖਾਈ ਦੇ ਰਹੇ ਹਨ | ਪ੍ਰਧਾਨ ਮੰਤਰੀ ਨੇ ਐਕਸ 'ਤੇ ਲਿਖਿਆ ਕਿ ਇਸ ਮਹਾਨ ਨਦੀ ਦੀਆਂ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕੀਤੀ | ਵਿਦਿਆਸਾਗਰ ਸੇਤੂ ਅਤੇ ਹਾਵੜਾ ਪੁਲ ਨੂੰ ਨੇੜਿਓਾ ਦੇਖਣ ਦਾ ਮÏਕਾ ਵੀ ਮਿਲਿਆ | ਉਨ੍ਹਾਂ ਕਿਹਾ ਕਿ ਗੰਗਾ ਹਰ ਬੰਗਾਲੀ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ | ਮੋਦੀ ਨੇ ਕਿਹਾ ਕਿ ਇਹ ਕਿਹਾ ਜਾ ਸਕਦਾ ਹੈ ਕਿ ਗੰਗਾ ਬੰਗਾਲ ਦੀ ਆਤਮਾ 'ਚ ਵਗਦੀ ਹੈ | ਇਕ ਪੂਰੀ ਸੱਭਿਅਤਾ ਦੀ ਸਦੀਵੀ ਭਾਵਨਾ ਇਸਦੇ ਪਵਿੱਤਰ ਪਾਣੀਆਂ 'ਚ ਵਗਦੀ ਹੈ | ਉਨ੍ਹਾਂ ਲਿਖਿਆ ਕਿ ਅੱਜ ਸਵੇਰੇ ਕੋਲਕਾਤਾ 'ਚ ਮੈਂ ਹੁਗਲੀ ਨਦੀ ਦੇ ਕੰਢੇ ਕੁਝ ਸਮਾਂ ਬਿਤਾਇਆ, ਜੋ ਕਿ ਮਾਂ ਗੰਗਾ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਨ ਦਾ ਮÏਕਾ ਸੀ | ਹੁਗਲੀ ਨਦੀ ਗੰਗਾ ਨਦੀ ਦੀ ਇਕ ਸਹਾਇਕ ਨਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਲਾਹਾਂ ਨੂੰ ਮਿਲਣ ਦਾ ਮÏਕਾ ਮਿਲਿਆ, ਜਿਨ੍ਹਾਂ ਦਾ ਮਿਹਨਤੀ ਸੁਭਾਅ ਸ਼ਲਾਘਾਯੋਗ ਹੈ ਤੇ ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਵੀ ਮਿਲੇ |

Ad Position 22
No active advertisement
ਪਿਛਲੀ ਖ਼ਬਰ ਰਾਤ ਨੂੰ ਜਲੰਧਰ ਵਿਚ 9 ਵਜੇ ਲੱਗਾ ਬਿਜਲੀ ਕੱਟ ਅਗਲੀ ਖ਼ਬਰ ਟਰੰਪ ਨੇ ਵਿਟਕੌਫ ਤੇ ਕੁਸ਼ਨਰ ਨੂੰ ਪਾਕਿਸਤਾਨ ਭੇਜਿਆ
Ad Position 24
No active advertisement