ਵਾਸ਼ਿੰਗਟਨ, 26 ਅਪ੍ਰੈਲ (ਇੰਟ.)-ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਸਥਿਤ ਹਿਲਟਨ ਹੋਟਲ ਇਕ ਵਾਰ ਫਿਰ ਸੁਰਖੀਆਂ 'ਚ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ 'ਚ ਹੋਈ ਇਸ ਹੋਟਲ 'ਚ ਗੋਲੀਬਾਰੀ ਦੀ ਘਟਨਾ ਨੇ 45 ਸਾਲ ਪਹਿਲਾਂ ਇਸੇ ਹੋਟਲ 'ਚ ਹੋਈ ਇਕ ਖੌਫਨਾਕ ਘਟਨਾ ਦੀ ਯਾਦ ਤਾਜ਼ਾ ਕਰ ਦਿੱਤੀ ਹੈ | ਸਾਲ 1981 'ਚ ਇਸੇ ਹੋਟਲ 'ਚ ਤੱਤਕਾਲੀ ਰਾਸ਼ਟਰਪਤੀ ਰੋਨਾਲਡ ਰੀਗਨ 'ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ 'ਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ | ਰੋਨਾਲਡ ਰੀਗਨ 'ਤੇ ਹਮਲੇ ਦੀ ਵਜ੍ਹਾ ਨਾਲ ਹਿਲਟਨ ਹੋਟਲ ਨੂੰ ਸਥਾਨਕ ਲੋਕ ਆਮ ਬੋਲਚਾਲ ਵਿਚ 'ਹਿਨਕਲੀ ਹਿਲਟਨ' ਵੀ ਕਹਿੰਦੇ ਹਨ |