06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬੰਗਾਲ 'ਚ ਲੋਕਤੰਤਰ ਨਹੀਂ, ਟੀ.ਐਮ.ਸੀ. ਦਾ ਗੁੰਡਾਰਾਜ ਚੱਲ ਰਿਹਾ ਹੈ-ਰਾਹੁਲ ਗਾਂਧੀ <br/>

Ad Position 21
No active advertisement
ਅਜੀਤ ਡੈਸਕ 27-04-2026
ਨਵੀਂ ਦਿੱਲੀ, 26 ਅਪ੍ਰੈਲ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ਦੇ ਆਸਨਸੋਲ 'ਚ ਕਾਂਗਰਸ ਕਾਰਕੁੰਨ ਦੇਬਦੀਪ ਚੈਟਰਜੀ ਦੀ ਹੱਤਿਆ ਨੂੰ ਲੈ ਕੇ ਤਿ੍ਣਮੂਲ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ | ਰਾਹੁਲ ਗਾਂਧੀ ਨੇ ਤਿ੍ਣਮੂਲ ਕਾਂਗਰਸ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ 'ਚ ਅੱਜ ਲੋਕਤੰਤਰ ਨਹੀਂ, ਟੀ. ਐਮ. ਸੀ. ਦਾ ਗੁੰਡਾਰਾਜ ਚੱਲ ਰਿਹਾ ਹੈ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਦੇਬਦੀਪ ਚੈਟਰਜੀ ਦੀ ਚੋਣਾਂ ਤੋਂ ਬਾਅਦ ਟੀ. ਐਮ. ਸੀ. ਨਾਲ ਜੁੜੇ ਗੁੰਡਿਆਂ ਵਲੋਂ ਕੀਤੀ ਹੱਤਿਆ ਬਹੁਤ ਨਿਖੇਧੀਪੂਰਨ ਹੈ | ਵੋਟ ਤੋਂ ਬਾਅਦ ਵਿਰੋਧੀ ਆਵਾਜ਼ਾਂ ਨੂੰ ਡਰਾਉਣਾ, ਮਾਰਨਾ, ਮਿਟਾਉਣਾ ਇਹੀ ਟੀ. ਐਮ. ਸੀ. ਦਾ ਚਰਿੱਤਰ ਬਣ ਚੁੱਕਿਆ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਸਿਆਸਤ ਕਦੇ ਹਿੰਸਾ 'ਤੇ ਨਹੀਂ ਟਿਕੀ ਅਤੇ ਨਾ ਕਦੇ ਟਿਕੇਗੀ | ਉਨ੍ਹਾਂ ਕਿਹਾ ਕਿ ਅਸੀਂ ਵੀ ਆਪਣੇ ਕਾਰਕੁੰਨ ਗੁਆਏ ਹਨ, ਫਿਰ ਵੀ ਅਸੀਂ ਹਮੇਸ਼ਾ ਅਹਿੰਸਾ ਅਤੇ ਸੰਵਿਧਾਨ ਦਾ ਰਾਹ ਚੁਣਿਆ | ਇਹੀ ਸਾਡੀ ਵਿਰਾਸਤ ਹੈ, ਇਹੀ ਸਾਡਾ ਸੰਕਲਪ | ਕਾਂਗਰਸੀ ਨੇਤਾ ਨੇ ਜਾਨ ਗੁਆਉਣ ਵਾਲੇ ਕਾਂਗਰਸੀ ਕਾਰਕੁੰਨ ਦੇ ਪਰਿਵਾਰ ਨੂੰ ਪੂਰਨ ਸੁਰੱਖਿਆ ਦੇ ਨਾਲ ਹੀ ਮੁਆਵਜ਼ਾ ਦੇਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਸਵਿਸ ਜਹਾਜ਼ ਦਾ ਇੰਜਣ ਹੋਇਆ ਫੇਲ੍ਹ-232 ਮੁਸਾਫਿਰਾਂ 'ਚੋਂ 6 ਜ਼ਖ਼ਮੀ <br/> ਅਗਲੀ ਖ਼ਬਰ ਉਹ ਮੈਨੂੰ ਈਰਾਨ ਜੰਗ ਜਿੱਤਣ ਤੋਂ ਰੋਕ ਨਹੀਂ ਸਕਦੇ-ਟਰੰਪ
Ad Position 24