14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਆਧਾਰ ਵੇਰਵਿਆਂ ਨੂੰ ਕਿਊ ਆਰ ਕੋਡ ਨਾਲ ਬਦਲਣ ਦਾ ਕੋਈ ਪ੍ਰਸਤਾਵ ਨਹੀਂ-ਸਰਕਾਰ

Ad Position 21
No active advertisement
ਅਜੀਤ ਡੈਸਕ 04-05-2026
ਨਵੀਂ ਦਿੱਲੀ, 3 ਮਈ (ਏਜੰਸੀ)-ਕੇਂਦਰ ਸਰਕਾਰ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਮÏਜੂਦਾ ਆਧਾਰ ਕਾਰਡ ਦੇ ਫਾਰਮੈਟ ਨੂੰ ਬਦਲ ਕੇ ਸਿਰਫ਼ ਤਸਵੀਰ ਅਤੇ ਕਿਊਆਰ ਕੋਡ ਵਾਲਾ ਬਣਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ | ਪਿਛਲੇ ਕੁਝ ਦਿਨਾਂ ਤੋਂ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ 'ਚ ਅਜਿਹਾ ਦਾਅਵਾ ਕੀਤਾ ਜਾ ਰਿਹਾ ਸੀ, ਜਿਸ ਨੂੰ ਸਰਕਾਰ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਇੰਟਰਨੈੱਟ 'ਤੇ ਚੱਲ ਰਹੀਆਂ ਉਨ੍ਹਾਂ ਖ਼ਬਰਾਂ ਨੂੰ ਸਰਕਾਰ ਨੇ ਗਲਤ ਦੱਸਿਆ ਹੈ, ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਸਾਲ ਦੇ ਅੰਤ ਤੱਕ ਆਧਾਰ ਦਾ ਡਿਜ਼ਾਈਨ ਬਦਲ ਦਿੱਤਾ ਜਾਵੇਗਾ | ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਨਵੇਂ ਆਧਾਰ ਕਾਰਡ 'ਤੇ ਆਧਾਰ ਨੰਬਰ, ਪਤਾ, ਜਨਮ ਮਿਤੀ ਅਤੇ ਲਿੰਗ ਵਰਗੀ ਨਿੱਜੀ ਜਾਣਕਾਰੀ ਨਹੀਂ ਛਪੀ ਹੋਵੇਗੀ, ਬਲਕਿ ਸਿਰਫ਼ ਇਕ ਤਸਵੀਰ ਤੇ ਕਿਊ ਆਰ ਕੋਡ ਹੋਵੇਗਾ ਪਰ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਵੇਗਾ | ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਧਾਰ ਬਾਰੇ ਅਣਪਛਾਤੀਆਂ ਰਿਪੋਰਟਾਂ ਜਾਂ ਸੋਸ਼ਲ ਮੀਡੀਆ ਪੋਸਟਾਂ 'ਤੇ ਭਰੋਸਾ ਨਾ ਕਰਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੇ ਤਰੁਣ ਮਨੂ ਖੁੱਲਰ ਨੂੰ ਕੀਤਾ 'ਆਪ' 'ਚ ਸ਼ਾਮਿਲ ਅਗਲੀ ਖ਼ਬਰ 'ਆਪ' ਸਰਕਾਰ ਸਮੇਂ ਔਰਤਾਂ ਨੂੰ 'ਸਨਮਾਨ ਰਾਸ਼ੀ' ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ-ਮੁੱਖ ਮੰਤਰੀ
Ad Position 24