08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪ੍ਰਧਾਨ ਮੰਤਰੀ ਨੇ 98 ਸਾਲ ਦੇ ਬਜ਼ੁਰਗ ਨੇਤਾ ਦੇ ਪੈਰੀਂ ਹੱਥ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਕੋਲਕਾਤਾ, 9 ਮਈ (ਏਜੰਸੀ)-ਬੰਗਾਲ 'ਚ ਭਾਜਪਾ ਦੀ ਪਹਿਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ 98 ਸਾਲ ਦੇ ਬਜ਼ੁਰਗ ਨੇਤਾ ਮਾਖਨਲਾਲ ਸਰਕਾਰ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਿਆ | ਸੀਨੀਅਰ ਨੇਤਾ ਮਾਖਨਲਾਲ ਸਰਕਾਰ 1952 ਵਿਚ ਜਨਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਨਾਲ ਕਸ਼ਮੀਰ 'ਚ ਤਿਰੰਗਾ ਲਹਿਰਾਉਣ ਗਏ ਸਨ, ਜਿਥੇ ਅੰਦੋਲਨ ਦੌਰਾਨ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਪਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਮਾਖਨਲਾਲ ਸਰਕਾਰ ਆਜ਼ਾਦੀ ਤੋਂ ਬਾਅਦ ਦੇ ਭਾਰਤ 'ਚ ਰਾਸ਼ਟਰਵਾਦੀ ਅੰਦੋਲਨ ਨਾਲ ਜੁੜੇ ਸ਼ੁਰੂਆਤੀ ਜ਼ਮੀਨੀ ਪੱਧਰ ਦੇ ਨੇਤਾਵਾਂ 'ਚੋਂ ਇਕ ਹਨ | 1980 ਵਿਚ ਮਾਖਨਲਾਲ ਸਰਕਾਰ ਖੱਬੇ ਮੋਰਚੇ ਦੇ ਸ਼ਾਸਨ ਵਾਲੇ ਪੱਛਮੀ ਬੰਗਾਲ 'ਚ ਉਸ ਸਮੇਂ ਦੇ ਪੱਛਮੀ ਦਿਨਾਜਪੁਰ, ਜਲਪਾਈਗੁੜੀ ਅਤੇ ਦਾਰਜੀਲਿੰਗ ਜ਼ਿਲਿ੍ਹਆਂ ਲਈ ਸੰਗਠਨਾਤਮਕ ਕੋਆਰਡੀਨੇਟਰ ਬਣ ਗਏ | 1981 ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਵਜੋਂ ਲਗਾਤਾਰ ਸੱਤ ਸਾਲ ਸੇਵਾ ਨਿਭਾਈ, ਇਹ ਉਸ ਸਮੇਂ ਇੱਕ ਅਸਾਧਾਰਨ ਪ੍ਰਾਪਤੀ ਸੀ ਜਦੋਂ ਭਾਜਪਾ ਆਗੂ ਆਮ ਤੌਰ 'ਤੇ ਇਕ ਹੀ ਸੰਗਠਨਾਤਮਕ ਅਹੁਦੇ 'ਤੇ ਦੋ ਸਾਲ ਤੋਂ ਵੱਧ ਨਹੀਂ ਰਹਿ ਸਕਦੇ ਸਨ |

Ad Position 22
No active advertisement
ਪਿਛਲੀ ਖ਼ਬਰ ਜੇਕਰ ਈ.ਡੀ. ਤੇ ਸੀ.ਬੀ.ਆਈ. ਕਾਰਵਾਈ ਕਰੇ ਤਾਂ ਅੱਤਿਆਚਾਰ, ਵਿਜੀਲੈਂਸ ਕਰੇ ਤਾਂ ਭਿ੍ਸ਼ਟਾਚਾਰ 'ਤੇ ਵਾਰ-ਜਾਖੜ ਅਗਲੀ ਖ਼ਬਰ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ-ਬਿੱਟੂ <br/>
Ad Position 24