09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਇੰਸਟਾਗ੍ਰਾਮ ਨੇ ਰਾਹੁਲ ਗਾਂਧੀ ਦੀ ਵਿਜੇ ਨਾਲ 'ਰੀਲ' ਤੇ 'ਫੋਟੋ ਪੋਸਟ' ਬਲਾਕ ਕੀਤੀ-ਕਾਂਗਰਸ

Ad Position 21
No active advertisement
ਅਜੀਤ ਡੈਸਕ 11-05-2026
ਨਵੀਂ ਦਿੱਲੀ, 10 ਮਈ (ਪੀ. ਟੀ. ਆਈ.)-ਕਾਂਗਰਸ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇੰਸਟਾਗ੍ਰਾਮ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਨਿਯਮਾਂ ਕਾਰਨ ਰਾਹੁਲ ਗਾਂਧੀ ਦੀ 'ਰੀਲ' ਅਤੇ 'ਫੋਟੋ ਪੋਸਟ' ਨੂੰ ਬਲਾਕ ਕਰ ਦਿੱਤਾ ਹੈ | ਭਾਵੇਂਕਿ, ਸਰਕਾਰੀ ਸੂਤਰਾਂ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ | ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਉਸ ਦਾ ਕਾਰਵਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਇਸ ਲਈ ਸੀ ਕਿਉਂਕਿ ਪਲੇਟਫਾਰਮ ਦੇ ਅੰਦਰੂਨੀ ਸਿਸਟਮ ਨੇ ਗਲਤੀ ਨਾਲ ਪੋਸਟ ਨੂੰ ਬਲਾਕ ਕਰਨ ਲਈ 'ਫਲੈਗ' ਕੀਤਾ ਸੀ | ਰਾਹੁਲ ਗਾਂਧੀ ਐਤਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਵਿਜੇ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਿਲ ਹੋਣ ਲਈ ਚੇਨਈ 'ਚ ਸਨ ਅਤੇ ਬਾਅਦ 'ਚ ਸੋਸ਼ਲ ਮੀਡੀਆ 'ਤੇ ਅਦਾਕਾਰ-ਰਾਜਨੇਤਾ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ | ਵਾਇਰਲ ਰੀਲ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ 12 'ਮਿਲੀਅਨ ਵਿਊਜ਼' ਮਿਲੇ ਸਨ, ਜਦੋਂਕਿ ਵਾਇਰਲ 'ਫੋਟੋ ਪੋਸਟ' ਪਹਿਲਾਂ ਹੀ 46 ਮਿਲੀਅਨ ਲੋਕਾਂ ਤੱਕ ਪਹੁੰਚ ਚੁੱਕੀ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ ਅਗਲੀ ਖ਼ਬਰ ਸੰਜੀਵ ਅਰੋੜਾ ਨੇ ਭਾਜਪਾ 'ਚ ਸ਼ਾਮਿਲ ਹੋਣ ਦੀ ਥਾਂ 'ਤੇ ਜੇਲ੍ਹ ਜਾਣਾ ਚੁਣਿਆ- ਕੇਜਰੀਵਾਲ
Ad Position 24