ਢਾਕਾ, 19 ਮਈ (ਪੀ. ਟੀ. ਆਈ.)-ਬੰਗਲਾਦੇਸ਼ ਦੇ ਚਟੋਗਰਾਮ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਦੀ ਮੰਗਲਵਾਰ ਸਫਾਰਤਖਾਨੇ ਦੀ ਇਮਾਰਤ ਅੰਦਰ ਲਾਸ਼ ਮਿਲੀ ਹੈ¢ ਪੁਲਿਸ ਨੇ ਦੱਸਿਆ ਹੈ ਕਿ ਮਰਨ ਵਾਲੇ ਅਧਿਕਾਰੀ ਦੀ ਪਛਾਣ ਚੰਡੀਗੜ੍ਹ ਦੇ ਮੂਲ ਵਾਸੀ ਨਰੇਨ ਧਰ (38) ਵਜੋਂ ਹੋਈ ਹੈ, ਜੋ ਭਾਰਤੀ ਮਿਸ਼ਨ 'ਚ ਸਹਾਇਕ ਪ੍ਰੋਟੋਕੋਲ ਅਧਿਕਾਰੀ (ਅਸਿਸਟੈਂਟ ਪ੍ਰੋਟੋਕੋਲ ਅਫ਼ਸਰ) ਵਜੋਂ ਸੇਵਾਵਾਂ ਨਿਭਾ ਰਹੇ ਸਨ¢ ਪੁਲਿਸ ਨੇ ਸ਼ੁਰੂਆਤੀ ਤੌਰ 'ਤੇ ਖਦਸ਼ਾ ਜਤਾਇਆ ਹੈ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ¢