05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨੀਟ ਦਾ ਪੇਪਰ ਸਾਡੇ ਸਿਸਟਮ ਤੋਂ ਲੀਕ ਨਹੀਂ ਹੋਇਆ-ਐਨ.ਟੀ.ਏ.

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਏਜੰਸੀ)-ਵੀਰਵਾਰ ਨੂੰ ਸੰਸਦ ਦੇ ਕਈ ਮੈਂਬਰਾਂ ਨੇ ਐਨ. ਟੀ. ਏ. ਦੇ ਪ੍ਰਮੁੱਖ ਅਧਿਕਾਰੀਆਂ ਤੋਂ ਤਿੱਖੇ ਸਵਾਲ ਪੁੱਛੇ | ਏਜੰਸੀ ਦੇ ਡਾਇਰੈਕਟਰ ਜਨਰਲ ਨੇ ਉਨ੍ਹਾਂ ਨੂੰ ਦੱਸਿਆ ਕਿ ਨੀਟ-ਯੂ. ਜੀ. ਦਾ ਪੇਪਰ ਉਨ੍ਹਾਂ ਦੇ ਸਿਸਟਮ ਜ਼ਰੀਏ ਲੀਕ ਨਹੀਂ ਹੋਇਆ ਸੀ | ਸੂਤਰਾਂ ਅਨੁਸਾਰ ਸਿੱਖਿਆ, ਮਹਿਲਾ, ਬਾਲ, ਯੁਵਾ ਅਤੇ ਖੇਡ ਮਾਮਲਿਆਂ ਦੀ ਸੰਸਦੀ ਸਥਾਈ ਕਮੇਟੀ ਦੀ ਬੈਠਕ ਦੌਰਾਨ ਕਈ ਸੰਸਦ ਮੈਂਬਰਾਂ ਨੇ ਰਾਸ਼ਟਰੀ ਪ੍ਰੀਖਿਆ ਏਜੰਸੀ ਦੇ ਅਧਿਕਾਰੀਆਂ ਤੋਂ ਉਨ੍ਹਾਂ ਕਦਮਾਂ ਬਾਰੇ ਸਵਾਲ ਪੁੱਛੇ, ਜੋ ਉਨ੍ਹਾਂ ਨੇ ਭਵਿੱਖ 'ਚ ਪੇਪਰ ਲੀਕ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਚੁੱਕੇ ਹਨ | ਕਮੇਟੀ ਨੇ ਸਿੱਖਿਆ ਮੰਤਰਾਲੇ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਤਲਬ ਕੀਤਾ ਸੀ, ਜਿਨ੍ਹਾਂ 'ਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਵੀ ਸ਼ਾਮਿਲ ਸਨ | ਐਨ. ਟੀ. ਏ. ਦੇ ਅਧਿਕਾਰੀਆਂ, ਜਿਨ੍ਹਾਂ 'ਚ ਚੇਅਰਪਰਸਨ ਪ੍ਰਦੀਪ ਕੁਮਾਰ ਜੋਸ਼ੀ ਅਤੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਸ਼ਾਮਿਲ ਸਨ, ਨੇ ਏਜੰਸੀ 'ਚ ਸੁਧਾਰਾਂ 'ਤੇ ਰਾਧਾਕ੍ਰਿਸ਼ਣਨ ਰਿਪੋਰਟ ਦੀਆਂ ਸਿਫਾਰਿਸ਼ਾਂ 'ਤੇ ਵਿਸਤਿ੍ਤ ਪੇਸ਼ਕਾਰੀ ਦਿੱਤੀ | ਸੂਤਰਾਂ ਨੇ ਦੱਸਿਆ ਕਿ ਜਦੋਂ ਸੰਸਦ ਮੈਂਬਰਾਂ ਨੇ ਪੁੱਛਿਆ ਕਿ ਰਾਸ਼ਟਰੀ ਪਾਤਰਤਾ-ਸਹਿ ਪ੍ਰਵੇਸ਼ ਪ੍ਰੀਖਿਆ (ਅੰਡਰ ਗ੍ਰੈਜੂਏਟ) ਦਾ ਪੇਪਰ ਕਿਵੇਂ ਲੀਕ ਹੋਇਆ ਤਾਂ ਅਭਿਸ਼ੇਕ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੇ ਸਿਸਟਮ ਜ਼ਰੀਏ ਪੇਪਰ ਲੀਕ ਨਹੀਂ ਹੋਇਆ ਸੀ |

Ad Position 22
No active advertisement
ਪਿਛਲੀ ਖ਼ਬਰ ਚੀਫ਼ ਜਸਟਿਸ ਵਲੋਂ ਦੇਸ਼ ਭਰ 'ਚ ਹਾਈ ਕੋਰਟਾਂ ਨੂੰ ਆਨਲਾਈਨ ਸੁਣਵਾਈ ਕਰਨ ਦਾ ਨਿਰਦੇਸ਼ ਅਗਲੀ ਖ਼ਬਰ ਯੂ.ਏ.ਈ. ਦੇ ਰਾਸ਼ਟਰਪਤੀ ਨੂੰ ਭੇਟ ਕੀਤੇ ਕੇਸਰ ਅੰਬ
Ad Position 24