ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਹਾਲ ਹੀ 'ਚ ਆਮ ਆਦਮੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਰਾਘਵ ਚੱਢਾ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਉਨ੍ਹਾਂ ਨੂੰ ਰਾਜ ਸਭਾ ਦੀ ਪਟੀਸ਼ਨ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ | ਉਕਤ ਜਾਣਕਾਰੀ ਰਾਜ ਸਭਾ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਰਾਹੀਂ ਦਿੱਤੀ ਗਈ | ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਗਿਆ ਕਿ ਰਾਜ ਸਭਾ ਦੇ ਸਭਾਪਤੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਪਟੀਸ਼ਨ ਕਮੇਟੀ ਦਾ 20 ਮਈ ਤੋਂ ਪੁਨਰ ਗਠਨ ਕਰਨ ਤੋਂ ਬਾਅਦ ਸਦਨ ਦੇ 10 ਮੈਂਬਰਾਂ ਨੂੰ ਇਸ ਪੈਨਲ ਲਈ ਨਾਮਜ਼ਦ ਕੀਤਾ | ਰਾਘਵ ਚੱਢਾ ਤੋਂ ਇਲਾਵਾ ਪੈਨਲ ਦੇ ਮੈਂਬਰਾਂ 'ਚ ਹਰਸ਼ ਮਹਾਜਨ, ਗੁਲਾਮ ਅਲੀ, ਸ਼ੰਭੂ ਸ਼ਰਣ ਪਟੇਲ, ਮਯੰਕਕੁਮਾਰ ਨਾਇਕ, ਮਸਤਾਨ ਰਾਵ ਯਾਦਵ, ਜੇਬੀ ਮਾਥੇਰ ਹਿਸ਼ਾਮ, ਸੁਭਾਸ਼ੀਸ਼ ਖੁੰਟਿਆ, ਰੰਗਵਰਾ ਨਾਰਜ਼ਾਰੀ ਅਤੇ ਸੰਦੋਸ਼ ਕੁਮਾਰ ਪੀ. ਸ਼ਾਮਿਲ ਹਨ | ਰਾਜ ਸਭਾ ਸਕਤਰੇਤ ਵਲੋਂ ਜਾਰੀ ਇਕ ਹੋਰ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਰਾਜ ਸਭਾ ਦੇ ਸਭਾਪਤੀ ਨੇ 20 ਮਈ, 2026 ਨੂੰ ਰਾਜ ਸਭਾ ਦੇ ਮੈਂਬਰ ਡਾ. ਮੇਨਾਕਾ ਗੁਰੂਸਵਾਮੀ ਨੂੰ ਕਾਰਪੋਰੇਟ ਕਾਨੂੰਨ (ਸੋਧ) ਬਿੱਲ 2026 'ਤੇ ਸੰਯੁਕਤ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ |