06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਰਕਾਰ ਨੇ 'ਕਾਕਰੋਚ ਜਨਤਾ ਪਾਰਟੀ' ਦੀ ਵੈੱਬਸਾਈਟ ਬੰਦ ਕਰ ਦਿੱਤੀ-ਸੰਸਥਾਪਕ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਚੀਫ਼ ਜਸਟਿਸ ਸੂਰਿਆਕਾਂਤ ਦੀ ਟਿੱਪਣੀ ਦੇ ਵਿਰੋਧ 'ਚ ਬਣੀ 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਨੇ ਸਨਿਚਰਵਾਰ ਨੂੰ ਇੰਸਟਾਗ੍ਰਾਮ ਅਕਾਊਾਟ ਹੈਕ ਹੋਣ ਦਾ ਦਾਅਵਾ ਕੀਤਾ ਹੈ | ਪਾਰਟੀ ਦੇ ਸੰਸਥਾਪਕ ਅਭਿਝੀਤ ਦੀਪਕੇ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਸੀ.ਜੇ.ਪੀ. ਦੀ ਵੈੱਬਸਾਈਟ ਬੰਦ ਕਰ ਦਿੱਤੀ ਹੈ | ਦੀਪਕੇ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਸਾਡੀ ਮਸ਼ਹੂਰ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਾਡੀ ਵੈੱਬਸਾਈਟ 'ਤੇ 10 ਲੱਖ ਕਾਕਰੋਚ ਮੈਂਬਰ ਬਣੇ ਸਨ | 6 ਲੱਖ ਕਾਕਰੋਚ ਮੈਂਬਰਾਂ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਵਾਲੀ ਪਟੀਸ਼ਨ 'ਤੇ ਦਸਤਖ਼ਤ ਵੀ ਕੀਤੇ ਸਨ | ਅਭਿਜੀਤ ਨੇ ਸਵਾਲੀਆ ਲਹਿਜੇ 'ਚ ਪੁੱਛਿਆ ਕਿ ਸਰਕਾਰ ਕਾਕਰੋਚ ਤੋਂ ਇੰਨਾ ਡਰੀ ਕਿਉਂ ਹੋਈ ਹੈ? ਉਨ੍ਹਾਂ ਕਿਹਾ ਕਿ ਇਹ ਤਾਨਾਸ਼ਾਹੀ ਰਵੱਈਆ ਭਾਰਤ ਦੇ ਨੌਜਵਾਨਾਂ ਦੀਆਂ ਅੱਖਾਂ ਖੋਲ੍ਹ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡਾ ਸਿਰਫ਼ ਇੰਨਾ ਜੁਰਮ ਹੈ ਕਿ ਅਸੀਂ ਆਪਣੇ ਲਈ ਬਿਹਤਰ ਭਵਿੱਖ ਦੀ ਮੰਗ ਕਰ ਰਹੇ ਸਾਂ, ਪਰ ਸਾਨੂੰ ਇੰਨੀ ਛੇਤੀ ਖ਼ਤਮ ਨਹੀਂ ਕੀਤਾ ਜਾ ਸਕਦਾ | ਅਭਿਜੀਤ ਨੇ ਇਹ ਵੀ ਕਿਹਾ ਕਿ ਅਸੀਂ ਹਾਲੇ ਇਕ ਨਵਾਂ ਘਰ ਬਣਾ ਰਹੇ ਹਾਂ | ਕਾਕਰੋਚ ਕਦੇ ਨਹੀਂ ਮਰਦੇ |

Ad Position 22
No active advertisement
ਪਿਛਲੀ ਖ਼ਬਰ ਯਾਤਰਾ 'ਚ ਪਹੁੰਚਿਆ ਸਭ ਤੋਂ ਛੋਟੀ ਉਮਰ ਦਾ ਸ਼ਰਧਾਲੂ ਅਗਲੀ ਖ਼ਬਰ ਰਾਘਵ ਚੱਢਾ ਨੂੰ ਰਾਜ ਸਭਾ 'ਚ ਪਟੀਸ਼ਨ ਕਮੇਟੀ ਦਾ ਬਣਾਇਆ ਪ੍ਰਧਾਨ <br/>
Ad Position 24