06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਯਾਤਰਾ 'ਚ ਪਹੁੰਚਿਆ ਸਭ ਤੋਂ ਛੋਟੀ ਉਮਰ ਦਾ ਸ਼ਰਧਾਲੂ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਸਭ ਤੋਂ ਛੋਟੀ ਉਮਰ ਦਾ ਸ਼ਰਧਾਲੂ ਗੁਰਫਤਿਹ ਸਿੰਘ ਵੀ ਸ਼ਾਮਿਲ ਹੋਇਆ, ਜਿਸ ਦੀ ਉਮਰ ਮਹਿਜ਼ 11 ਮਹੀਨੇ ਸੀ | ਪਿਤਾ ਸ਼ਿੰਦਰ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਵਾਸੀ ਭਿੱਖੀਵਿੰਡ ਜ਼ਿਲ੍ਹਾ ਅੰਮਿ੍ਤਸਰ ਨੇ ਦੱਸਿਆ ਕਿ ਉਨ੍ਹਾਂ ਦੇ ਲਾਡਲੇ ਦੀ ਉਮਰ ਅਜੇ 11 ਮਹੀਨਿਆਂ ਦੀ ਹੈ | ਪਿਤਾ ਸ਼ਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਹੇਮਕੁੰਟ ਸਾਹਿਬ ਵਿਖੇ ਪਿਛਲੇ ਸਾਲ ਪੁੱਤਰ ਦੀ ਦਾਤ ਲਈ ਅਰਦਾਸ ਕੀਤੀ ਸੀ, ਜੋ ਪੂਰੀ ਹੋਣ 'ਤੇ ਅੱਜ ਉਹ ਸ਼ੁਕਰਾਨਾ ਕਰਨ ਲਈ ਆਏ ਹਨ | ਉਨ੍ਹਾਂ ਦੱਸਿਆ ਕਿ ਇਸ ਕਠਿਨ ਯਾਤਰਾ ਦੌਰਾਨ ਟਰੱਸਟ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਈਰਾਨ ਦੇ ਵਾਰਤਾਕਾਰ ਸਮਝੌਤੇ ਦੇ ਬਹੁਤ ਨੇੜੇ-ਟਰੰਪ ਅਗਲੀ ਖ਼ਬਰ ਸਰਕਾਰ ਨੇ 'ਕਾਕਰੋਚ ਜਨਤਾ ਪਾਰਟੀ' ਦੀ ਵੈੱਬਸਾਈਟ ਬੰਦ ਕਰ ਦਿੱਤੀ-ਸੰਸਥਾਪਕ
Ad Position 24