ਵਾਸ਼ਿੰਗਟਨ, 23 ਮਈ (ਯੂ. ਐਨ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਈਰਾਨ ਦੇ ਵਾਰਤਾਕਾਰ ਇਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬਹੁਤ ਨੇੜੇ ਪੁੱਜ ਗਏ ਹਨ¢ ਗੱਲਬਾਤ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਚਰਚਾ ਅਧੀਨ ਨਵੀਨਤਮ ਪ੍ਰਸਤਾਵ ਵਿਚ 'ਸਟੇ੍ਰਟ ਆਫ਼ ਹੋਰਮੁਜ਼' ਨੂੰ ਦੁਬਾਰਾ ਖੋਲ੍ਹਣ ਦੀ ਵਿਵਸਥਾ, ਵਿਦੇਸ਼ਾਂ 'ਚ ਰੱਖੀਆਂ ਗਈਆਂ ਈਰਾਨੀ ਸੰਪਤੀਆਂ ਨੂੰ ਅੰਸ਼ਕ ਤੌਰ 'ਤੇ ਮੁਕਤ (ਅਨਫ੍ਰੀਜ਼) ਕਰਨਾ ਅਤੇ ਇਕ ਵਿਆਪਕ ਅੰਤਰਿਮ ਢਾਂਚੇ ਦੇ ਤਹਿਤ ਗੱਲਬਾਤ ਜਾਰੀ ਰੱਖਣਾ ਸ਼ਾਮਿਲ ਹੈ¢