06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅੱਤਵਾਦੀ ਹਮਜ਼ਾ ਬੁਰਹਾਨ ਦੀ ਹੱਤਿਆ ਦਾ ਦੋਸ਼ੀ ਅਬਦੁੱਲਾ ਕਮਾਲ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 25-05-2026

ਹਮਜ਼ਾ ਦੇ ਜਨਾਜ਼ੇ 'ਚ ਸ਼ਾਮਿਲ ਹੋਏ ਕਈ ਲੋੜੀਂਦੇ ਅੱਤਵਾਦੀ
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ 'ਚ ਕਾਊਾਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ. ਟੀ. ਡੀ.) ਨੇ ਪੁਲਵਾਮਾ ਹਮਲੇ 'ਚ ਸ਼ਾਮਿਲ ਅੱਤਵਾਦੀ ਹਮਜ਼ਾ ਉਰਫ਼ ਬੁਰਹਾਨ ਅਰਜੁਮੰਦ ਗੁਲਜ਼ਾਰ ਡਾਰ ਦੀ ਹੱਤਿਆ ਦੇ ਸ਼ੱਕੀ ਅਬਦੁੱਲਾ ਕਮਾਲ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਹ ਪਾਕਿ ਦੇ ਵਾਹ ਕੈਂਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ | ਸੀ.ਟੀ.ਡੀ. ਵਲੋਂ ਕਾਰਵਾਈ ਦੌਰਾਨ ਸ਼ੱਕੀ ਤੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਮਾਮਲੇ ਨਾਲ ਸੰਬੰਧਿਤ ਦੋ ਹੋਰ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਏ | ਦੱਸਣਯੋਗ ਹੈ ਕਿ ਹਮਜ਼ਾ ਬੁਰਹਾਨ ਸਾਲ 2019 ਦੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਾਮਿਲ ਸੀ, ਜਿਸ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ 'ਤੇ ਆਤਮਘਾਤੀ ਬੰਬ ਧਮਾਕਾ ਹੋਇਆ ਸੀ ਤੇ 40 ਜਵਾਨ ਸ਼ਹੀਦ ਹੋ ਗਏ ਸਨ | ਦੱਸਿਆ ਜਾ ਰਿਹਾ ਹੈ ਕਿ ਹਮਜ਼ਾ ਬੁਰਹਾਨ ਨੂੰ ਬੀਤੇ ਦਿਨ ਇਸਲਾਮਾਬਾਦ ਦੇ ਫਾਤਿਮਾ ਮਦਰੱਸੇ 'ਚ ਦਫ਼ਨਾਇਆ ਗਿਆ | ਵੀਰਵਾਰ ਨੂੰ ਮੁਜ਼ੱਫਰਾਬਾਦ 'ਚ ਏ.ਆਈ.ਐੱਮ.ਐੱਸ. ਕਾਲਜ ਦੇ ਬਾਹਰ ਹਮਲਾਵਰਾਂ ਨੇ ਹਮਜ਼ਾ ਨੂੰ ਕਈ ਗੋਲੀਆਂ ਮਾਰੀਆਂ, ਜਿਨ੍ਹਾਂ 'ਚੋਂ ਤਿੰਨ ਉਸ ਦੇ ਸਿਰ ਵਿਚ ਲੱਗੀਆਂ ਸਨ | ਜਾਣਕਾਰੀ ਅਨੁਸਾਰ ਹਿਜ਼ਬੁਲ ਮੁਜਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਅਤੇ ਬਖ਼ਤ ਜ਼ਮੀਨ ਖਾਨ (ਅਲ-ਬਦਰ ਦਾ ਸੁਪਰੀਮ ਲੀਡਰ) ਸਮੇਤ ਭਾਰਤ ਨੂੰ ਲੋੜੀਂਦੇ ਕਈ ਚੋਟੀ ਦੇ ਪਾਕਿ ਆਧਾਰਿਤ ਅੱਤਵਾਦੀ ਹਮਜ਼ਾ ਬੁਰਹਾਨ ਜਨਾਜ਼ੇ ਦੀ ਅੰਤਿਮ ਨਮਾਜ਼ 'ਚ ਸ਼ਾਮਿਲ ਗਏ | ਉਸ ਨੂੰ ਇਸਲਾਮਾਬਾਦ 'ਚ ਭਾਰੀ ਸੁਰੱਖਿਆ ਹੇਠ ਦਫ਼ਨਾਇਆ ਗਿਆ | ਇਸ ਮੌਕੇ ਪਾਕਿ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਅਤੇ ਸੈਨਾ ਦੇ ਕਈ ਆਲ੍ਹਾ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਮੇਰੇ 'ਤੇ ਪੂਰਾ ਭਰੋਸਾ ਕਰ ਸਕਦਾ ਹੈ-ਟਰੰਪ ਅਗਲੀ ਖ਼ਬਰ ਵ੍ਹਾਈਟ ਹਾਊਸ ਨੇੜੇ ਗੋਲੀਬਾਰੀ ਸ਼ੱਕੀ ਹਮਲਾਵਰ ਹਲਾਕ
Ad Position 24