22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਭਾਰਤ-ਆਸਟ੍ਰੇਲੀਆ ਨੇ ਉੱਚ ਪੱਧਰੀ ਗੱਲਬਾਤ 'ਚ ਸਮੁੰਦਰੀ ਸੁਤੰਤਰਤਾ ਅਤੇ ਸਪਲਾਈ ਲੜੀ ਸੁਰੱਖਿਆ 'ਤੇ ਦਿੱਤਾ ਜ਼ੋਰ <br/>

Ad Position 21
No active advertisement
ਅਜੀਤ ਡੈਸਕ 02-06-2026
ਨਵੀਂ ਦਿੱਲੀ, 1 ਜੂਨ (ਏਜੰਸੀ)-ਭਾਰਤ ਅਤੇ ਆਸਟ੍ਰੇਲੀਆ ਨੇ ਸੋਮਵਾਰ ਨੂੰ ਨੈਵੀਗੇਸ਼ਨ ਦੀ ਸੁਤੰਤਰਤਾ, ਹਵਾਈ ਉਡਾਣ ਅਤੇ ਬਿਨਾਂ ਕਿਸੇ ਰੁਕਾਵਟ ਦੇ ਸਮੁੰਦਰੀ ਵਪਾਰ ਦੇ ਮਹੱਤਵ 'ਤੇ ਜ਼ੋਰ ਦਿੱਤਾ | ਇਹ ਗੱਲ ਪੱਛਮੀ ਏਸ਼ੀਆ ਸੰਕਟ ਦੇ ਬਾਅਦ ਊਰਜਾ ਸਪਲਾਈ ਲੜੀ 'ਚ ਆਈਆਂ ਰੁਕਾਵਟਾਂ ਅਤੇ ਹਿੰਦ ਪ੍ਰਸ਼ਾਂਤ ਖੇਤਰ 'ਚ ਚੀਨ ਦੇ ਵਧਦੇ ਦਬਦਬੇ ਨੂੰ ਲੈ ਕੇ ਜਤਾਈਆਂ ਜਾ ਰਹੀਆਂ ਚਿੰਤਾਵਾਂ ਦਰਮਿਆਨ ਕਹੀ ਗਈ | ਨਵੀਂ ਦਿੱਲੀ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਦਰਮਿਆਨ ਹੋਈ ਵਿਆਪਕ ਗੱਲਬਾਤ ਦੌਰਾਨ ਇਨ੍ਹਾਂ ਮੁੱਦਿਆਂ 'ਤੇ ਪ੍ਰਮੁੱਖਤਾ ਨਾਲ ਚਰਚਾ ਹੋਈ | ਦੋਵੇਂ ਮੰਤਰੀਆਂ ਨੇ ਇਕ ਸੁਤੰਤਰ, ਖੁੱਲ੍ਹਾ, ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਬਣਾਈ ਰੱਖਣ 'ਚ ਮਦਦ ਲਈ ਖੇਤਰੀ ਸਾਂਝੇਦਾਰੀ ਨਾਲ ਸਹਿਯੋਗ ਵਧਾਉਣ ਦੇ ਮਹੱਤਵ ਦੀ ਪੁਸ਼ਟੀ ਕੀਤੀ, ਨਾਲ ਹੀ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਅਤੇ ਜੁੜਾਅ ਦੇ ਰਣਨੀਤਕ ਮਹੱਤਵ 'ਤੇ ਵੀ ਜ਼ੋਰ ਦਿੱਤਾ | ਗੱਲਬਾਤ ਦੇ ਬਾਅਦ ਰਾਜਨਾਥ ਸਿੰਘ ਅਤੇ ਮਾਰਲੇਸ ਨੇ ਐਲਾਨ ਕੀਤਾ ਕਿ ਦੋਵੇਂ ਦੇਸ਼ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਅਗਲੇ ਕਦਮ ਦੇ ਤੌਰ 'ਤੇ ਰੱਖਿਆ ਸਮਗਰੀ ਅਤੇ ਰੱਖਿਆ ਸੇਵਾਵਾਂ ਦੀ ਵਿਵਸਥਾ ਨਾਲ ਸੰਬੰਧਿਤ ਇਕ ਕਰਾਰ ਤਿਆਰ ਕਰਨਗੇ | ਸਾਂਝੇ ਬਿਆਨ 'ਚ ਕਿਹਾ ਗਿਆ ਕਿ ਮੰਤਰੀਆਂ ਨੇ ਦੁਵੱਲੇ ਸਮੁੰਦਰੀ ਸੁਰੱਖਿਆ ਸਹਿਯੋਗ 'ਚ ਹੋਈ ਪ੍ਰਗਤੀ ਅਤੇ ਸੰਯੁਕਤ ਸਮੁੰਦਰੀ ਸੁਰੱਖਿਆ ਸਹਿਯੋਗ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਣ ਦੇ ਯਤਨਾਂ 'ਤੇ ਚਰਚਾ ਕੀਤੀ | ਇਸ ਵਿਚ ਕਿਹਾ ਗਿਆ ਕਿ ਰਾਜਨਾਥ ਸਿੰਘ ਅਤੇ ਮਾਰਲੇਸ ਸਮੁੰਦਰੀ ਗਸ਼ਤੀ ਜਹਾਜ਼ਾਂ ਜ਼ਰੀਏ ਸਹਿਯੋਗੀ ਸਮੁੰਦਰੀ ਖੇਤਰ ਜਾਗਰੂਕਤਾ ਗਤੀਵਿਧੀਆਂ ਨੂੰ ਅੱਗੇ ਵਧਾਉਣ ਅਤੇ ਸਮੁੰਦਰ ਦੇ ਹੇਠਾਂ ਦੇ ਖੇਤਰ ਦੀ ਜਾਗਰੂਕਤਾ ਵਧਾਉਣ ਦੇ ਮੌਕਿਆਂ ਦਾ ਪਤਾ ਲਗਾਉਣ 'ਤੇ ਸਹਿਮਤ ਹੋਏ | ਬਿਆਨ ਅਨੁਸਾਰ ਰਾਜਨਾਥ ਸਿੰਘ ਅਤੇ ਮਾਰਲੇਸ ਨੇ ਭਾਰਤ-ਆਸਟ੍ਰੇਲੀਆ ਰੱਖਿਆ ਉਯਦੋਗਿਕ ਸਹਿਯੋਗ ਅਤੇ ਜੁੜਾਅ ਦੇ ਰਣਨੀਤਕ ਮਹੱਤਵ 'ਤੇ ਵੀ ਜ਼ੋਰ ਦਿੱਤਾ ਅਤੇ ਕੈਨਬਰਾ ਦੇ ਪਹਿਲੇ ਰੱਖਿਆ ਵਪਾਰ ਮਿਸ਼ਨ ਦੇ ਭਾਰਤ ਆਗਮਨ ਦਾ ਸਵਾਗਤ ਕੀਤਾ | ਉਹ ਰੱਖਿਆ ਉਦਯੋਗ, ਖੋਜ ਅਤੇ ਸਮੱਗਰੀ 'ਤੇ ਸਾਂਝੇ ਕਾਰਜ ਸਮੂਹ ਸਮੇਤ ਹੋਰ ਸਾਧਨਾਂ ਰਾਹੀਂ ਆਪਸੀ ਆਦਾਨ-ਪ੍ਰਦਾਨ ਹੋਰ ਵਧਾਉਣ 'ਤੇ ਸਹਿਮਤ ਹੋਏ | ਦੋਵੇਂ ਮੰਤਰੀਆਂ ਨੇ ਹਿੰਦ ਪ੍ਰਸ਼ਾਂਤ ਖੇਤਰ 'ਚ ਆਸਟ੍ਰੇਲੀਆ, ਭਾਰਤ, ਜਪਾਨ ਅਤੇ ਅਮਰੀਕਾ ਦਰਮਿਆਨ ਵਧਦੇ ਰਣਨੀਤਕ ਤਾਲਮੇਲ ਦਾ ਸਵਾਗਤ ਕੀਤਾ ਅਤੇ ਸਾਂਝੇਦਾਰਾਂ ਦਰਮਿਆਨ ਆਪਸੀ ਤਾਲਮੇਲ ਵਧਾਉਣ ਲਈ ਸਮੁੰਦਰੀ ਖੇਤਰ ਜਾਗਰੂਕਤਾ 'ਤੇ ਸਹਿਯੋਗ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ | ਦੋਵਾਂ ਨੇ ਕਵਾਡ-ਹਿੰਦ ਪ੍ਰਸ਼ਾਂਤ ਮੈਰੀਟਾਈਮ ਸਰਵੀਲਾਂਸ ਕੋਲੈਬੋਰੇਸ਼ਨ ਪਹਿਲ ਲਈ ਜ਼ੋਰਦਾਰ ਸਮਰਥਨ ਪ੍ਰਗਟਾਇਆ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ ਮੌਜੂਦਾ ਗਿਣਤੀ 37 ਤੱਕ ਪੁੱਜੀ <br/> ਅਗਲੀ ਖ਼ਬਰ ਇਜ਼ਰਾਈਲ ਵਲੋਂ ਬੈਰੂਤ ਦੇ ਦੱਖਣੀ ਉਪਨਗਰਾਂ 'ਤੇ ਹਮਲੇ ਦਾ ਹੁਕਮ
Ad Position 24