ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭਾਰਤ ਨੂੰ ਆਪਣਾ ਖ਼ਾਸ ਦੋਸਤ ਦੱਸਣ ਵਾਲਾ ਯੂਰਪ ਅੱਤਵਾਦ 'ਤੇ ਪਾਕਿ ਦਾ ਕਰ ਰਿਹੈ ਸਮਰਥਨ

Ad Position 21
No active advertisement
ਅਜੀਤ ਡੈਸਕ 08-06-2026

ਯੂਰਪ ਦੇ ਦੋਹਰੇ ਰਵੱਈਏ ਬਾਰੇ ਕੌਮਾਂਤਰੀ ਰਿਪੋਰਟ ਨੇ ਕੀਤਾ ਖ਼ੁਲਾਸਾ
ਅੰਮਿ੍ਤਸਰ, 7 ਜੂਨ (ਸੁਰਿੰਦਰ ਕੋਛੜ)-ਯੂਰਪ ਇਕ ਪਾਸੇ ਭਾਰਤ ਨੂੰ ਆਪਣਾ ਖ਼ਾਸ ਦੋਸਤ ਕਹਿੰਦਾ ਹੈ | ਦੂਜੇ ਪਾਸੇ, ਇਹ ਪਾਕਿਸਤਾਨ ਦੀ ਪਿੱਠ ਥਪਥਪਾਉਣ ਤੋਂ ਵੀ ਬਾਜ਼ ਨਹੀਂ ਆ ਰਿਹਾ | ਯੂਰਪ ਦੀ ਇਹ ਦੋਹਰੀ ਖੇਡ ਹੁਣ ਬੇਨਕਾਬ ਹੋ ਗਈ ਹੈ | ਇਟਲੀ ਦੇ ਭੂ-ਰਾਜਨੀਤਿਕ ਮਾਹਿਰ ਸਰਜੀਓ ਰੇਸਟੈਲੀ ਨੇ ਟਾਈਮਜ਼ ਆਫ਼ ਇਜ਼ਰਾਈਲ ਰਾਹੀਂ ਇਹ ਮਹੱਤਵਪੂਰਨ ਖ਼ੁਲਾਸਾ ਕਰਦਿਆਂ ਇਕ ਲੇਖ 'ਚ ਯੂਰਪੀਅਨ ਕੂਟਨੀਤੀ ਬਾਰੇ ਤਿੱਖੇ ਸਵਾਲ ਚੁੱਕੇ ਹਨ | ਰੇਸਟੈਲੀ ਦੇ ਅਨੁਸਾਰ ਯੂਰਪ ਭਾਰਤ ਨਾਲ ਉੱਚ ਸੁਰੱਖਿਆ ਬਾਰੇ ਵੱਡੇ-ਵੱਡੇ ਵਾਅਦੇ ਕਰਦਾ ਹੈ, ਪਰ ਜਦੋਂ ਪਾਕਿ ਦੀ ਗੱਲ ਆਉਂਦੀ ਹੈ ਤਾਂ ਇਹ ਤੁਰੰਤ ਆਪਣੇ ਸੁਰ ਬਦਲ ਲੈਂਦਾ ਹੈ | ਇਹ ਪਾਕਿ ਨੂੰ ਬਚਾਉਣ ਲਈ ਸ਼ਾਂਤੀ ਅਤੇ ਸੰਜਮ ਦੀ ਖੋਖਲੀ ਭਾਸ਼ਾ ਬੋਲ੍ਹਣ ਲੱਗਦਾ ਹੈ | ਹਾਲ ਹੀ 'ਚ ਰਾਜਧਾਨੀ ਇਸਲਾਮਾਬਾਦ ਵਿਚ ਪਾਕਿਸਤਾਨ ਅਤੇ ਯੂਰਪੀਅਨ ਯੂਨੀਅਨ (ਈ.ਯੂ.) ਵਿਚਕਾਰ ਇਕ ਵੱਡੀ ਮੀਟਿੰਗ ਹੋਈ | ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਸਾਂਝਾ ਬਿਆਨ ਜਾਰੀ ਕੀਤਾ ਅਤੇ ਇਸ ਬਿਆਨ 'ਚ ਈ.ਯੂ. ਨੇ ਭਾਰਤੀ ਜੰਮੂ-ਕਸ਼ਮੀਰ ਦੀ ਸਿੱਧੀ ਤੁਲਨਾ ਯੂਕਰੇਨ ਨਾਲ ਕੀਤੀ | ਇਸ ਕਾਰਵਾਈ ਨੇ ਯੂਰਪ ਦੇ ਅਸਲ ਸੁਭਾਅ ਨੂੰ ਬੇਨਕਾਬ ਕਰ ਦਿੱਤਾ ਹੈ | ਰੇਸਟੈਲੀ ਨੇ ਕਿਹਾ ਕਿ ਅਜਿਹਾ ਕਰਕੇ ਯੂਰਪ ਨੇ ਪਾਕਿ ਦੇ ਸਰਹੱਦ ਪਾਰ ਅੱਤਵਾਦ ਨੂੰ ਪੂਰੀ ਤਰ੍ਹਾਂ ਲੁਕਾਇਆ | ਇਸ ਨਾਲ ਭਾਰਤ 'ਚ ਗਲਤ ਸੁਨੇਹਾ ਗਿਆ | ਇਹ ਸਪਸ਼ਟ ਹੈ ਕਿ ਯੂਰਪ ਨੂੰ ਭਾਰਤ ਦੇ ਵੱਡੇ ਬਾਜ਼ਾਰ ਦੀ ਤਾਂ ਲੋੜ ਹੈ, ਪਰ ਉਸ ਨੂੰ ਭਾਰਤ ਦੀ ਸੁਰੱਖਿਆ ਦੀ ਬਿਲਕੁਲ ਵੀ ਪ੍ਰਵਾਹ ਨਹੀਂ | ਯੂਰਪੀਅਨ ਯੂਨੀਅਨ ਦੀ ਨੇਤਾ ਕਾਜਾ ਕੈਲਾਸ ਦੇ ਹਾਲੀਆ ਪਾਕਿਸਤਾਨ ਦੇ ਦੌਰੇ ਨੂੰ ਰੇਸਟੈਲੀ ਨੇ ਯੂਰਪ ਦਾ ਰਣਨੀਤਕ ਭਰਮ ਕਿਹਾ | ਕੈਲਾਸ ਨੇ ਇਸ ਸਾਲ ਦੇ ਸ਼ੁਰੂ 'ਚ ਭਾਰਤ ਨਾਲ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਸੀ, ਪਰ ਪਾਕਿ ਦਾ ਦੌਰਾ ਕਰਦੇ ਹੀ ਉਸ ਦਾ ਰੁਖ਼ ਬਦਲ ਗਿਆ |

Ad Position 22
No active advertisement
ਪਿਛਲੀ ਖ਼ਬਰ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੱਕ ਕਾਕਰੋਚ ਜਨਤਾ ਪਾਰਟੀ ਦਾ ਅੰਦੋਲਨ ਜਾਰੀ ਰਹੇਗਾ-ਅਭਿਜੀਤ ਦਿਪਕੇ ਅਗਲੀ ਖ਼ਬਰ ਪੰਜਾਬ ਦੀ ਜਨਤਾ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ-ਚੀਮਾ
Ad Position 24
No active advertisement