12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਥਾਵਾਂ 'ਤੇ ਛਾਪੇਮਾਰੀ <br/>

Ad Position 21
No active advertisement
ਅਜੀਤ ਡੈਸਕ 10-06-2026
ਫ਼ਾਜ਼ਿਲਕਾ/ਮੰਡੀ ਰੋੜਾਂਵਾਲੀ, 9 ਜੂਨ (ਦਵਿੰਦਰ ਪਾਲ ਸਿੰਘ/ਮਨਜੀਤ ਸਿੰਘ ਬਰਾੜ)-ਐਨ.ਆਈ.ਆਈ. ਵਲੋਂ ਅੱਜ ਤੜਕਸਾਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਅੰਦਰ ਤਿੰਨ ਵੱਖ-ਵੱਖ ਥਾਵਾਂ 'ਤੇ ਇਕੋ ਵੇਲੇ ਵੱਡੀ ਛਾਪੇਮਾਰੀ ਕੀਤੀ ਗਈ | ਜਾਣਕਾਰੀ ਅਨੁਸਾਰ ਐਨ.ਆਈ.ਏ. ਦੀਆਂ ਵਿਸ਼ੇਸ਼ ਟੀਮਾਂ ਨੇ ਕਾਸ਼ੀ ਰਾਮ ਕਾਲੋਨੀ, ਪਿੰਡ ਡੰਗਰ ਖੇੜਾ ਅਤੇ ਪਿੰਡ ਰੱਤਾ ਥੇ੍ਹੜ ਵਿਖ ਤਿੰਨ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਦਾਖ਼ਲ ਹੋ ਕੇ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਪਰਿਵਾਰਕ ਮੈਂਬਰਾਂ ਕੋਲੋਂ ਲੰਮੀ ਪੁੱਛਗਿੱਛ ਕੀਤੀ ਗਈ | ਕਾਸ਼ੀ ਰਾਮ ਕਾਲੋਨੀ ਜਿਥੇ ਇਕ ਘਰ ਅੰਦਰ ਛਾਪੇਮਾਰੀ ਕੀਤੀ ਗਈ, ਸੰਬੰਧੀ ਪਤਾ ਚੱਲਿਆ ਹੈ ਕਿ ਉਸ ਪਰਿਵਾਰ ਦਾ ਇਕ ਲੜਕਾ ਚੰਡੀਗੜ੍ਹ ਵਿਖੇ ਰਹਿੰਦਾ ਹੈ | ਪਿੰਡ ਰੱਤਾ ਥੇ੍ਹੜ ਦੀ ਢਾਣੀ ਸੁਸਾਇਟੀ ਵਿਚ ਸਵੇਰੇ ਐਨ.ਆਈ.ਏ. ਟੀਮ ਵਲੋਂ ਜ਼ਿਲ੍ਹੇ ਦੀ ਪੁਲਿਸ ਨੂੰ ਨਾਲ ਲੈ ਕੇ ਸੁਸਾਇਟੀ ਨਿਵਾਸੀ ਭਗਵਾਨ ਸਿੰਘ ਪੁੱਤਰ ਮੋਹੜ ਸਿੰਘ ਦੇ ਘਰ 'ਚ ਛਾਪੇਮਾਰੀ ਕੀਤੀ ਗਈ ਹੈ | ਪਤਾ ਚੱਲਿਆ ਹੈ ਕਿ ਐਨ. ਆਈ. ਏ ਟੀਮ ਦੇ ਅਧਿਕਾਰੀ ਭਗਵਾਨ ਸਿੰਘ ਦੇ ਵੱਡੇ ਲੜਕੇ 22 ਸਾਲਾ ਜਸਕਰਨ ਸਿੰਘ ਨੂੰ ਲੱਭ ਰਹੇ ਸਨ | ਐਨ. ਆਈ. ਏ ਟੀਮ ਸਵੇਰੇ 4 ਵਜੇ ਦੇ ਕਰੀਬ ਉਕਤ ਵਿਅਕਤੀ ਦੇ ਘਰ ਪੁੱਜੀ ਅਤੇ 7 ਘੰਟਿਆਂ ਦੀ ਪੁੱਛ ਪੜਤਾਲ 'ਤੇ ਘਰ 'ਚ ਜਾਂਚ ਕਰਨ ਤੋਂ ਬਾਅਦ 11 ਵਜੇ ਦੇ ਕਰੀਬ ਵਾਪਸ ਗਈ | ਜਾਣਕਾਰੀ ਅਨੁਸਾਰ ਐਨ.ਆਈ.ਏ. ਟੀਮ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਭਗਵਾਨ ਸਿੰਘ ਦੇ ਵੱਡੇ ਲੜਕੇ ਜਸਕਰਨ ਸਿੰਘ ਜੋ ਕਿਸੇ ਮਾਮਲੇ 'ਚ ਕਰੀਬ ਇਕ ਸਾਲ ਪਹਿਲਾਂ ਡੇਢ ਸਾਲ ਦੀ ਸਜ਼ਾ ਜੇਲ੍ਹ 'ਚ ਕੱਟਣ ਤੋਂ ਬਾਅਦ ਘਰ ਆਇਆ ਹੋਇਆ ਹੈ, ਦੀਆਂ ਤਾਰਾਂ ਵਿਦੇਸ਼ਾਂ 'ਚ ਰਹਿ ਰਹੇ ਗ਼ਲਤ ਅਨਸਰਾਂ ਨਾਲ ਜੁੜੀਆਂ ਹੋਈਆਂ ਹਨ | ਇਹ ਵੀ ਪਤਾ ਚੱਲਿਆ ਹੈ ਕਿ ਜਸਕਰਨ ਸਿੰਘ ਅੱਜ ਸਵੇਰੇ ਪੁਲਿਸ ਵਲੋਂ ਘਰ ਦਾ ਬੂਹਾ ਖੜਕਾਉਣ ਤੋਂ ਬਾਅਦ ਕੰਧ ਟੱਪ ਕੇ ਘਰ ਤੋਂ ਫ਼ਰਾਰ ਹੋ ਗਿਆ ਹੈ | ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਜਸਕਰਨ ਸਿੰਘ ਦਾ ਮੋਬਾਈਲ ਫ਼ੋਨ ਸੀ.ਆਈ.ਏ. ਸਟਾਫ਼ ਫ਼ਾਜ਼ਿਲਕਾ ਵਲੋਂ ਕੁਝ ਸਮੇਂ ਤੋਂ ਜਾਂਚ ਲਈ ਰੱਖਿਆ ਹੋਇਆ ਹੈ | ਇਹ ਵੀ ਪਤਾ ਚੱਲਿਆ ਹੈ ਕਿ ਐਨ.ਆਈ.ਏ. ਟੀਮ ਵਲੋਂ ਭਗਵਾਨ ਸਿੰਘ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਲੜਕੇ ਜਸਕਰਨ ਸਿੰਘ ਨੂੰ 12 ਜੂਨ ਨੂੰ ਪੁੱਛ ਪੜਤਾਲ ਲਈ ਐਨ.ਆਈ.ਏ. ਟੀਮ ਅੱਗੇ ਪੇਸ਼ ਕਰੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਵਪਾਰੀਆਂ ਨੂੰ ਤੰਗ ਕਰ ਰਹੀ 'ਈ.ਡੀ. ਪਾਰਟੀ'-ਕੇਜਰੀਵਾਲ ਅਗਲੀ ਖ਼ਬਰ ਮੋਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣੇ <br/>
Ad Position 24