ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅਗਲੀਆਂ ਚੋਣਾਂ 'ਚ ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨਾ ਤੈਅ-ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 13-06-2026

'ਆਪ' ਨੂੰ ਸੁੱਟਣ ਲਈ ਤਿੰਨੋਂ ਵਿਰੋਧੀ ਪਾਰਟੀਆਂ ਦਾ ਸਮਝੌਤਾ-ਮਾਨ
ਅੰਮਿ੍ਤਪਾਲ ਸਿੰਘ ਵਲ੍ਹਾਣ

ਬਠਿੰਡਾ, 12 ਜੂਨ-ਪੰਜਾਬ 'ਚ ਹੁਣ ਤੱਕ ਕਈ ਮੁੱਖ ਮੰਤਰੀ ਬਣੇ ਪਰ ਸਾਰਿਆਂ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਗਦੇ ਰਹੇ ਹਨ, ਭਗਵੰਤ ਮਾਨ ਅਜਿਹਾ ਮੁੱਖ ਮੰਤਰੀ ਹੈ, ਜਿਸ 'ਤੇ 'ਆਪ' ਸਰਕਾਰ ਦੇ ਚਾਰ ਸਾਲਾਂ ਦੌਰਾਨ ਕਿਸੇ ਘੁਟਾਲੇ ਦਾ ਕੋਈ ਦੋਸ਼ ਨਹੀਂ ਲੱਗਾ, ਇਸ ਲਈ ਭਗਵੰਤ ਮਾਨ ਨੂੰ ਦੁਬਾਰਾ ਮੱੁਖ ਮੰਤਰੀ ਬਣਾਓ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਠਿੰਡਾ 'ਚ ਆਪਣੇ ਭਾਸ਼ਨ ਦੌਰਾਨ ਕੀਤਾ | ਉਹ ਬਠਿੰਡਾ 'ਚ ਨਗਰ ਨਿਗਮ ਦੇ ਲਗਾਤਾਰ ਦੂਜੀ ਵਾਰ ਮੇਅਰ ਬਣੇ ਪਦਮਜੀਤ ਸਿੰਘ ਮਹਿਤਾ ਦੇ ਹੱਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਰੋਡ ਸ਼ੋਅ ਕਰਨ ਲਈ ਪੁੱਜੇ ਹੋਏ ਸਨ | ਉਨ੍ਹਾਂ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, 'ਆਪ' ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਜਨੀਤੀ 'ਚ ਕੰਮ ਕਰਨ ਲਈ ਆਏ ਸੀ ਤੇ ਅੱਜ ਬਠਿੰਡਾ 'ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦੱਸਦਾ ਹੈ ਕਿ ਲੋਕ ਪੰਜਾਬ ਸਰਕਾਰ ਦੇ ਕੰਮਾਂ ਤੋਂ ਬੇਹੱਦ ਖ਼ੁਸ਼ ਹਨ | ਕੇਜਰੀਵਾਲ ਨੇ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਕੱਟੜ ਇਮਾਨਦਾਰ ਹੈ, ਜਿਸ ਨੇ ਸਾਰਾ ਪੈਸਾ ਬਚਾ ਕੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫ਼ਤ ਦਿੱਤੀ ਹੈ, ਮੁਫ਼ਤ ਰਾਸ਼ਨ ਦੇ ਰਿਹਾ ਹੈ ਤੇ ਅਗਲੇ ਕੁਝ ਦਿਨਾਂ ਤੱਕ ਔਰਤਾਂ ਦੇ ਖਾਤੇ ਵਿਚ ਇਕ-ਇਕ ਹਜ਼ਾਰ ਆ ਜਾਣਗੇ | ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ 'ਤੇ ਵਰ੍ਹਦੇ ਹੋਏ ਕਿਹਾ ਕਿ ਤਿੰਨੋਂ ਪਾਰਟੀਆਂ ਨੇ 'ਆਪ' ਨੂੰ ਸੱੁਟਣ ਲਈ ਸਮਝੌਤਾ ਕੀਤਾ ਹੋਇਆ ਤੇ ਨਿਗਮ ਚੋਣਾਂ ਤਿੰਨਾਂ ਨੇ ਮਿਲ ਕੇ ਲੜੀਆਂ ਪਰ ਫਿਰ ਵੀ ਜਿੱਤ ਨਹੀਂ ਸਕੇ ਤੇ ਲੋਕਾਂ ਨੇ ਬਠਿੰਡਾ ਸਮੇਤ ਪੰਜਾਬ 'ਚ ਮੁੜ ਝਾੜੂ ਫੇਰ ਦਿੱਤਾ | ਮੁੱਖ ਮੰਤਰੀ ਨੇ ਬਠਿੰਡਾ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਅਤੇ ਨਵੇਂ ਬਣੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪਿੱਠ ਥਾਪੜਦਿਆਂ ਤੇ ਉਨ੍ਹਾਂ ਦੇ ਪਿਤਾ ਅਮਰਜੀਤ ਮਹਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨੌਜਵਾਨ ਮੁੰਡਾ, ਜਿਸ 'ਚ ਕੰਮ ਕਰਨ ਦਾ ਜਜ਼ਬਾ ਹੈ, ਤੁਸੀਂ ਵੋਟਾਂ ਪਾ ਕੇ ਨਜ਼ਾਰਾ ਲਿਆ ਦਿੱਤਾ | ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੇ ਕੰਮ ਗਿਣਾਉਂਦੇ ਹੋਏ ਕਿਹਾ ਕਿ ਥਾਂ-ਥਾਂ ਮੁਹੱਲਾ ਕਲੀਨਿਕ, ਹਸਪਤਾਲ ਖੁੱਲ੍ਹ ਗਏ ਹਨ, ਸਕੂਲ ਚਮਕ ਰਹੇ ਹਨ, ਬਿਜਲੀ ਮੁਫ਼ਤ, ਨਹਿਰੀ ਪਾਣੀ ਟੇਲਾਂ 'ਤੇ ਚੜ੍ਹਾ ਦਿੱਤਾ ਤੇ ਲੋਕ ਪਹਿਲੀ ਵਾਰ ਨਹਿਰੀ ਪਾਣੀ ਨਾਲ ਝੋਨਾ ਲਗਾ ਰਹੇ ਹਨ ਤੇ ਪੂਰਾ ਸੀਜ਼ਨ ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਮੁੱਖ ਮੰਤਰੀ ਨੇ ਆਪਣੀ ਚਰਚਿਤ ਕਿੱਕਲੀ ਨਾਲ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਆਪਣੇ ਭਾਸ਼ਨ ਦੀ ਸਮਾਪਤੀ ਕੀਤੀ |
ਕੇਜਰੀਵਾਲ ਨੇ ਵਿਰੋਧੀ ਧਿਰਾਂ ਨੂੰ ਦਿੱਤੇ ਨਵੇਂ ਨਾਂਅ

ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਿੱਧੇ ਤੌਰ 'ਤੇ ਨਾਂਅ ਲਏ ਵਗੈਰ ਉਨ੍ਹਾਂ 'ਤੇ ਤਨਜ਼ ਕਸਦੇ ਹੋਏ ਇਨ੍ਹਾਂ ਪਾਰਟੀਆਂ ਨੂੰ ਨਵੇਂ ਨਾਂਅ ਦਿੱਤੇ ਹਨ ਤੇ ਉਨ੍ਹਾਂ ਦੀ ਨਵੀਂ ਪਛਾਣ ਦੱਸੀ ਹੈ | ਕੇਜਰੀਵਾਲ ਨੇ ਇਕ ਪਾਰਟੀ ਨੂੰ 'ਚਿੱਟਾ ਪਾਰਟੀ' ਅਤੇ 'ਬੇਅਦਬੀ ਪਾਰਟੀ' ਦੱਸਿਆ, ਜਦਕਿ ਦੂਜੀ ਨੂੰ ਝਗੜਾ ਪਾਰਟੀ ਅਤੇ ਤੀਜੀ ਨੂੰ 'ਈ.ਡੀ.' ਪਾਰਟੀ ਦੱਸਿਆ ਅਤੇ ਆਪਣੀ ਪਾਰਟੀ 'ਆਪ' ਨੂੰ ਆਮ ਲੋਕਾਂ ਦੀ ਪਾਰਟੀ ਦੱਸਿਆ |
ਬਠਿੰਡਾ 'ਚ ਪ੍ਰਚਲਿਤ 'ਜੋਜੋ ਟੈਕਸ' ਦਾ ਮੁੜ ਕੀਤਾ ਜ਼ਿਕਰ
ਕੇਜਰੀਵਾਲ ਨੇ ਬਠਿੰਡਾ 'ਚ ਪ੍ਰਚਲਿਤ ਰਹੇ 'ਜੋਜੋ ਟੈਕਸ' ਦਾ ਮੁੜ ਜਨਤਕ ਤੌਰ 'ਤੇ ਜ਼ਿਕਰ ਕੀਤਾ ਅਤੇ ਨਾਲ ਹੀ ਲੋਕਾਂ ਤੋਂ ਪੁੱਛਿਆ ਕਿ ਹੁਣ ਇਸ ਟੈਕਸ ਤੋਂ ਮੁਕਤੀ ਮਿਲ ਗਈ ਹੈ ਕਿ ਨਹੀਂ | ਉਨ੍ਹਾਂ ਕਿਹਾ ਕਿ ਉਹ ਜਦੋਂ 2022 ਦੀਆਂ ਆਮ ਚੋਣਾਂ ਮੌਕੇ ਬਠਿੰਡਾ 'ਚ ਪ੍ਰਚਾਰ ਲਈ ਆਏ ਸਨ ਤਾਂ ਉਸ ਸਮੇਂ ਲੋਕ ਇਥੇ ਚਲਦੇ ਇਕ ਮੰਤਰੀ ਦੇ ਰਿਸ਼ਤੇਦਾਰ ਦੇ 'ਜੋਜੋ ਟੈਕਸ' ਤੋਂ ਬਹੁਤ ਦੁਖੀ ਸਨ, ਜਿਸ ਤੋਂ ਆਪ ਨੇ ਲੋਕਾਂ ਨੂੰ ਮੁਕਤੀ ਦਿਵਾਈ ਹੈ |

Ad Position 22
No active advertisement
ਪਿਛਲੀ ਖ਼ਬਰ ਹੁਣ 200 ਲੀਟਰ ਤੋਂ ਜ਼ਿਆਦਾ ਨਹੀਂ ਮਿਲੇਗਾ ਡੀਜ਼ਲ-ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ ਅਗਲੀ ਖ਼ਬਰ ਸਿੱਖ ਇਤਿਹਾਸ ਬਾਰੇ ਪੁਸਤਕਾਂ ਲਿਖਣ ਵਾਲੇ ਦੋ ਬੰਗਾਲੀ ਲੇਖਕਾਂ ਦਾ ਸਨਮਾਨ ਕਰੇ ਸ਼੍ਰੋਮਣੀ ਕਮੇਟੀ
Ad Position 24
No active advertisement