ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਝੱਖੜਾਂ ਕਾਰਨ ਹਰ ਸਾਲ ਵਧ ਰਿਹੈ ਪਾਵਰਕਾਮ ਦਾ ਵਿੱਤੀ ਨੁਕਸਾਨ

Ad Position 21
No active advertisement
ਅਜੀਤ ਡੈਸਕ 15-06-2026

ਖੰਭਿਆਂ, ਟਰਾਂਸਫ਼ਾਰਮਰਾਂ ਤੇ ਬਿਜਲੀ ਲਾਈਨਾਂ ਨੂੰ ਪੁੱਜਦੈ ਨੁਕਸਾਨ
ਜਲੰਧਰ, 14 ਜੂਨ (ਸ਼ਿਵ ਸ਼ਰਮਾ)-ਪਾਵਰਕਾਮ (ਪੀ.ਐਸ.ਪੀ.ਸੀ.ਐਲ.) ਜਿਥੇ ਪੰਜਾਬ ਵਿਚ 1 ਕਰੋੜ ਦੇ ਕਰੀਬ ਖੇਤੀ ਖੇਤਰ ਤੋਂ ਇਲਾਵਾ ਹੋਰ ਵਰਗਾਂ ਦੇ ਬਿਜਲੀ ਕੁਨੈਕਸ਼ਨਾਂ ਲਈ ਬਿਜਲੀ ਸਪਲਾਈ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਮੌਸਮ ਵਿਗੜਨ ਤੇ ਝੱਖੜਾਂ ਕਾਰਨ ਪਾਵਰਕਾਮ ਦੇ ਹਰ ਸਾਲ ਵਿੱਤੀ ਨੁਕਸਾਨ 'ਚ ਵਾਧਾ ਤਾਂ ਹੋ ਰਿਹਾ ਹੈ ਪਰ ਜਦੋਂ ਇਸ ਸਮੇਂ ਦੌਰਾਨ ਬਿਜਲੀ ਦੇ ਫੀਡਰ ਬੰਦ ਹੋ ਜਾਂਦੇ ਹਨ ਤਾਂ ਕਾਫ਼ੀ ਸਮੇਂ ਤੱਕ ਬਿਜਲੀ ਫੀਡਰਾਂ ਦੇ ਸੁਚਾਰੂ ਰੂਪ ਨਾਲ ਨਾ ਚੱਲਣ ਕਾਰਨ ਬਿਜਲੀ ਬੰਦ ਰੱਖਣ ਨਾਲ ਉਸ ਦਾ ਵੀ ਵਿੱਤੀ ਨੁਕਸਾਨ ਉਠਾਉਣਾ ਪੈਂਦਾ ਹੈ | ਪਿਛਲੇ ਸਾਲ ਵਾਂਗ ਇਸ ਸਾਲ ਵੀ ਆਏ ਝੱਖੜਾਂ ਕਾਰਨ ਪਾਵਰਕਾਮ ਦਾ ਹੁਣ ਤੱਕ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੱੁਕਾ ਹੈ, ਜਿਨ੍ਹਾਂ ਵਿਚ ਨਾ ਸਿਰਫ਼ ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਦਾ ਹੈ ਸਗੋਂ ਟਰਾਂਸਫ਼ਾਰਮਰ ਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪੁੱਜਦਾ ਹੈ | ਝੱਖੜਾਂ ਕਾਰਨ ਪਾਵਰਕਾਮ ਵਲੋਂ ਚਾਹੇ ਬਾਅਦ ਵਿਚ ਜੰਗੀ ਪੱਧਰ 'ਤੇ ਬਿਜਲੀ ਲਾਈਨਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਕਈ ਵਾਰ ਖੇਤਰ 'ਚ ਸਟਾਫ਼ ਦੀ ਭਾਰੀ ਕਮੀ ਹੋਣ ਕਰਕੇ ਵੀ ਬਿਜਲੀ ਸਿਸਟਮ ਨੂੰ ਠੀਕ ਕਰਨ ਵਿਚ ਕਾਫ਼ੀ ਲੰਬਾ ਸਮਾਂ ਖਪਤਕਾਰਾਂ ਨੂੰ ਪੇ੍ਰਸ਼ਾਨ ਹੋਣਾ ਪੈਂਦਾ ਹੈ | ਰਿਹਾਇਸ਼ੀ, ਵਪਾਰਕ ਖੇਤਰ ਨੂੰ ਤਾਂ ਨੁਕਸਾਨ ਪੁੱਜਦਾ ਹੀ ਹੈ ਸਗੋਂ ਦੂਜੇ ਪਾਸੇ ਪਾਵਰਕਾਮ ਨੂੰ ਸਭ ਤੋਂ ਜ਼ਿਆਦਾ ਕਮਾਈ ਸਨਅਤੀ ਖੇਤਰ ਤੋਂ ਹੁੰਦੀ ਹੈ ਤਾਂ ਕਈ ਸਨਅਤਕਾਰ ਜਥੇਬੰਦੀਆਂ ਦਾ ਇਹ ਗਿਲਾ ਰਿਹਾ ਹੈ ਕਿ ਜਦੋਂ ਇਨ੍ਹਾਂ ਝੱਖੜਾਂ ਕਾਰਨ ਬਿਜਲੀ ਸਿਸਟਮ ਬੰਦ ਹੋ ਜਾਂਦਾ ਹੈ ਤਾਂ ਇਕ ਫੀਡਰ ਦੇ ਬੰਦ ਰੱਖਣ ਤੋਂ ਇਲਾਵਾ ਨਾਲ ਕਈ ਫੀਡਰ ਵੀ ਬੰਦ ਹੋ ਜਾਂਦੇ ਹਨ ਤਾਂ ਇਸ ਨਾਲ ਸਨਅਤੀ ਖੇਤਰ ਦੀ ਬਿਜਲੀ ਸਪਲਾਈ ਕਾਫ਼ੀ ਪ੍ਰਭਾਵਿਤ ਹੁੰਦੀ ਹੈ | ਬਿਜਲੀ ਸ਼ਿਕਾਇਤਾਂ ਤੇਜ਼ੀ ਨਾਲ ਠੀਕ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਸਨਅਤੀ ਇਕਾਈਆਂ ਵਿਚ ਕਾਫ਼ੀ ਲੇਬਰ ਵੀ ਕੰਮ 'ਤੇ ਲੱਗੀ ਹੁੰਦੀ ਹੈ ਤਾਂ ਬਿਜਲੀ ਸਿਸਟਮ ਦੇ ਕਾਫ਼ੀ ਸਮੇਂ ਤੱਕ ਬੰਦ ਰਹਿਣ 'ਤੇ ਖਾਸ ਕਰਕੇ ਛੋਟੀਆਂ ਸਨਅਤੀ ਇਕਾਈਆਂ ਦਾ ਨੁਕਸਾਨ ਹੁੰਦਾ ਹੈ | ਜੇਕਰ ਪਾਵਰਕਾਮ ਦੇ ਬਿਜਲੀ ਸਿਸਟਮ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਤਾਂ ਉਸ ਦੀ ਬਿਜਲੀ ਵਿੱਕਰੀ ਵਿਚ ਵੀ ਕੋਈ ਰੁਕਾਵਟ ਨਹੀਂ ਆਉਂਦੀ ਹੈ | ਇਸ ਦੇ ਨਾਲ ਹੀ ਬਿਜਲੀ ਲਾਈਨਾਂ 'ਤੇ ਝੁਕੇ ਦਰੱਖਤਾਂ ਦੇ ਟਾਹਣਿਆਂ ਦੀ ਸ਼ੰਗਾਈ ਸਮੇਂ ਸਿਰ ਹੋਣੀ ਚਾਹੀਦੀ ਹੈ | ਪਾਵਰਕਾਮ ਸਾਲਾਨਾ ਸੂਬੇ ਵਿਚ ਖਪਤਕਾਰਾਂ ਨੂੰ ਕਰੀਬ 32 ਹਜ਼ਾਰ ਕਰੋੜ ਦੀ ਬਿਜਲੀ ਵੇਚਦਾ ਹੈ ਤਾਂ ਉਸ ਦੀ ਸਭ ਤੋਂ ਵੱਡੀ ਗਾਹਕ ਵੀ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਖੇਤੀ ਖੇਤਰ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਬਿਜਲੀ ਸਬਸਿਡੀ ਦੀ ਰਕਮ ਦੀ ਅਦਾਇਗੀ ਕਰਦੀ ਹੈ | ਪਾਵਰਕਾਮ ਨੂੰ ਸਭ ਤੋਂ ਜ਼ਿਆਦਾ ਕਮਾਈ ਵਪਾਰਕ ਅਤੇ ਸਨਅਤੀ ਵਰਗ ਤੋਂ ਹੀ ਹੰੁਦੀ ਹੈ ਜਿਸ ਨੂੰ ਉਹ ਆਪਣੇ ਬਣਦੇ ਭਾਅ 'ਤੇ ਬਿਜਲੀ ਮੁਹੱਈਆ ਕਰਵਾਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਤਿ੍ਣਮੂਲ ਕਾਂਗਰਸ ਦੇ ਬਾਗ਼ੀ ਸੰਸਦ ਮੈਂਬਰਾਂ ਵਲੋਂ ਖੇਤਰੀ ਪਾਰਟੀ ਐਨ.ਸੀ.ਪੀ.ਆਈ. 'ਚ ਰਲੇਵੇਂ ਦਾ ਐਲਾਨ ਅਗਲੀ ਖ਼ਬਰ ਭਾਰਤ-ਫਰਾਂਸ ਵਲੋਂ ਅਗਲੇ 5 ਸਾਲਾਂ 'ਚ ਵਪਾਰ ਦੁੱਗਣਾ ਕਰਕੇ 32 ਅਰਬ ਡਾਲਰ ਕਰਨ ਦਾ ਟੀਚਾ
Ad Position 24
No active advertisement