ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

'ਆਪ੍ਰੇਸ਼ਨ ਟਾਈਗਰ' ਦੀ ਚਰਚਾ ਵਿਚਾਲੇ ਊਧਵ ਵਲੋਂ ਪਾਰਟੀ ਸੰਸਦ ਮੈਂਬਰਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 15-06-2026
ਮੁੰਬਈ, 14 ਜੂਨ (ਏਜੰਸੀ)-ਕੁਝ ਸ਼ਿਵ ਸੈਨਾ (ਯੂ.ਬੀ.ਟੀ.) ਸੰਸਦ ਮੈਂਬਰਾਂ ਦੇ ਰੁਖ ਬਦਲ ਸਕਣ ਦੀਆਂ ਚਰਚਾਵਾਂ ਵਿਚਾਲੇ ਪਾਰਟੀ ਮੁਖੀ ਉਧਵ ਠਾਕਰੇ ਨੇ ਆਪਣੇ ਗੁੱਟ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ 'ਚ ਸਾਰੇ 9 ਸੰਸਦ ਮੈਂਬਰਾਂ ਨੇ ਜਾਂ ਤਾਂ ਵਰਚੁਅਲ ਜਾਂ ਨਿੱਜੀ ਰੂਪ ਨਾਲ ਹਿੱਸਾ ਲਿਆ | ਮੀਟਿੰਗ ਤੋਂ ਬਾਅਦ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਰਾਓਤ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਮਜ਼ਬੂਤੀ ਨਾਲ ਪਾਰਟੀ ਨਾਲ ਖੜੇ ਹਨ | ਉਨ੍ਹਾਂ ਦੱਸਿਆ ਕਿ ਚਾਰ ਸੰਸਦ ਮੈਂਬਰਾਂ ਨੇ ਨਿੱਜੀ ਤੌਰ 'ਤੇ ਮੀਟਿੰਗ 'ਚ ਹਿੱਸਾ ਲਿਆ, ਜਦੋਂਕਿ ਚਾਰ ਹੋਰਾਂ ਨੇ ਵਰਚੁਅਲ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾਈ ਤੇ ਇਕ ਸੰਸਦ ਮੈਂਬਰਾਂ ਨੇ ਫ਼ੋਨ 'ਤੇ ਠਾਕਰੇ ਨਾਲ ਗੱਲਬਾਤ ਕੀਤੀ | ਇਹ ਮੀਟਿੰਗ ਦੁਪਹਿਰ ਸਮੇਂ ਬਾਂਦਰਾ ਈਸਟ ਇਲਾਕੇ 'ਚ ਠਾਕਰੇ ਦੇ 'ਮਾਤੋਸ਼੍ਰੀ' ਨਿਵਾਸ 'ਤੇ ਹੋਈ | ਮੀਟਿੰਗ ਇਸ ਲਈ ਵੀ ਅਹਿਮ ਸੀ ਕਿਉਂਕਿ ਅਜਿਹੀ ਚਰਚਾ ਹੈ ਕਿ ਕੁਝ ਸੰਸਦ ਮੈਂਬਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸੱਤਾਧਾਰੀ ਸ਼ਿਵ ਸੈਨਾ 'ਚ ਸ਼ਾਮਿਲ ਹੋ ਸਕਦੇ ਹਨ, ਜੋ ਸ਼ਿੰਦੇ ਦੇ 'ਆਪ੍ਰੇਸ਼ਨ ਟਾਈਗਰ' ਦਾ ਹਿੱਸਾ ਹੈ | ਰਾਓਤ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਇਕਜੁੱਟਤਾ ਨਾਲ ਪਾਰਟੀ ਨਾਲ ਖੜੇ ਹਨ, ਸਾਨੂੰ ਉਮੀਦ ਹੈ ਕਿ ਅਫ਼ਵਾਹਾਂ ਦਾ ਦੌਰ ਬੰਦ ਹੋ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿ ਰੱਖਿਆ ਮੰਤਰੀ ਵਲੋਂ ਮਕਬੂਜ਼ਾ ਕਸ਼ਮੀਰ 'ਚ ਪ੍ਰਦਰਸ਼ਨਕਾਰੀਆਂ ਨੂੰ ਧਮਕੀ ਅਗਲੀ ਖ਼ਬਰ ਅਲ ਨੀਨੋ ਕੀ ਹੈ
Ad Position 24
No active advertisement