ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਇਜ਼ਰਾਈਲ ਵਲੋਂ ਲਿਬਨਾਨ ’ਤੇ ਬੰਬਾਰੀ ਕਾਰਨ ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ ਰੱਦ

Ad Position 21
No active advertisement
ਅਜੀਤ ਡੈਸਕ 20-06-2026

ਯਰੂਸ਼ਲਮ, 19 ਜੂਨ (ਏਜੰਸੀ)- ਲਿਬਨਾਨ ਵਿਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਤਿੱਖੀ ਲੜਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਈਰਾਨ ਵਿਚਾਲੇ ਸਵਿਟਜ਼ਰਲੈਂਡ ’ਚ ਪ੍ਰਸਤਾਵਿਤ ਸ਼ਾਂਤੀ ਗੱਲਬਾਤ ਰੱਦ ਕਰ ਦਿੱਤੀ ਗਈ, ਜਿਸ ਕਾਰਨ ਈਰਾਨ ਵਿਚ ਜੰਗ ਖਤਮ ਕਰਨ ਲਈ ਸ਼ੁਰੂਆਤੀ ਸਮਝੌਤੇ ਦੇ ਭਵਿੱਖ ’ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਸਭ ਦਰਮਿਆਨ ਰਾਹਤ ਵਾਲੀ ਖ਼ਬਰ ਇਹ ਹੈ ਕਿ ਮਹੀਨਿਆਂ ਦੀ ਨਾਕਾਬੰਦੀ ਤੋਂ ਬਾਅਦ ਇਸ ਹਫ਼ਤੇ ‘ਸਟ੍ਰੇਟ ਆਫ਼ ਹੋਰਮੁਜ਼’ ਵਿਚ ਜਹਾਜ਼ਾਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਹੋ ਗਈ ਹੈ। ਦੂਜੇ ਪਾਸੇ, ਕਤਰ, ਅਮਰੀਕਾ ਤੇ ਈਰਾਨ ਵਲੋਂ ਕੀਤੀ ਗਈ ਵਿਚੋਲਗੀ ਤੋਂ ਬਾਅਦ ਇਜ਼ਰਾਈਲ ਅਤੇ ਈਰਾਨ ਸਮਰਿਥਤ ਹਥਿਆਰਬੰਦ ਸਮੂਹ ਹਿਜ਼ਬੁੱਲਾ ਲਿਬਨਾਨ ’ਚ ਜੰਗਬੰਦੀ ਲਈ ਸਹਿਮਤ ਹੋ ਗਏ। ਇਸ ਤੋਂ ਪਹਿਲਾਂ ਈਰਾਨ ਦੇ ਸੀਨੀਅਰ ਨੇਤਾਵਾਂ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਵਲੋਂ ਸਵਿਟਜ਼ਰਲੈਂਡ ਦੀ ਪ੍ਰਸਤਾਵਿਤ ਯਾਤਰਾ ਇਜ਼ਰਾਈਲ ਵਲੋਂ ਲਿਬਨਾਨ ’ਤੇ ਬੰਬਾਰੀ ਕਾਰਨ ਰੱਦ ਕਰ ਦਿੱਤੀ ਗਈ, ਕਿਉਂਕਿ ਈਰਾਨੀ ਅਧਿਕਾਰੀ ਇਸ ਗੱਲ ’ਤੇ ਅੜ ਗਏ ਸਨ ਕਿ ਸ਼ਾਂਤੀ ਗੱਲਬਾਤ ਤੋਂ ਪਹਿਲਾਂ ਲਿਬਨਾਨ ਵਿਚ ਲੜਾਈ ਰੁਕਣੀ ਚਾਹੀਦੀ ਹੈ। ਇਜ਼ਰਾਈਲ ਦੀ ਫ਼ੌਜ ਵਲੋਂ ਦੱਖਣੀ ਅਤੇ ਪੂਰਬੀ ਲਿਬਨਾਨ ’ਤੇ ਰਾਤ ਭਰ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਬੰਬਾਰੀ ਦੌਰਾਨ ਘੱਟੋ-ਘੱਟ 21 ਲੋਕ ਮਾਰੇ ਗਏ, ਜਦੋਂਕਿ ਇਜ਼ਰਾਈਲ ਨੇ 4 ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਹੋਰਮੁਜ਼ ਜਲਮਾਰਗ ਖੁੱਲ੍ਹਾ ਪਰ ਨਵੇਂ ਦਿਸ਼ਾ-ਨਿਰਦੇਸ਼ ਜਾਰੀ

‘ਸਟ੍ਰੇਟ ਆਫ਼ ਹੋਰਮੁਜ਼’ ਵਿਚ ਮਹੀਨਿਆਂ ਭਰ ਚੱਲੀ ਨਾਕਾਬੰਦੀ ਤੋਂ ਬਾਅਦ ਤੇਲ ਟੈਂਕਰਾਂ ਨੇ ਦੁਨੀਆ ਦੇ ਇਸ ਮਹੱਤਵਪੂਰਨ ਜਲਮਾਰਗ ‘ਚੋਂ ਦੀ ਲੰਘਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਜਲ ਮਾਰਗ ਰਾਹੀਂ 1.25 ਕਰੋੜ ਬੈਰਲ ਤੋਂ ਵੱਧ ਤੇਲ ਭੇਜਿਆ ਗਿਆ। ਹਾਲਾਂਕਿ, ਤੇਲ ਅਤੇ ਗੈਸ ਦੇ ਆਮ ਪ੍ਰਵਾਹ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋਣ ਵਿਚ ਹਫ਼ਤੇ ਜਾਂ ਮਹੀਨੇ ਲੱਗਣ ਦੀ ਉਮੀਦ ਹੈ, ਭਾਵੇਂ ਆਵਾਜਾਈ ਪੂਰੀ ਤਰ੍ਹਾਂ ਮੁੜ ਸ਼ੁਰੂ ਹੋ ਵੀ ਜਾਵੇ। ਅੰਤਰਿਮ ਸਮਝੌਤੇ ਅਨੁਸਾਰ ਜਲ ਮਾਰਗ ਵਿਚੋਂ ਲੰਘਣਾ 60 ਦਿਨਾਂ ਲਈ ਮੁਫ਼ਤ ਹੋਣਾ ਚਾਹੀਦਾ ਹੈ, ਜਿਵੇਂ ਕਿ ਇਹ ਯੁੱਧ ਤੋਂ ਪਹਿਲਾਂ ਸੀ ਪਰ ਜਲ ਮਾਰਗ ਦੀ ਨਿਗਰਾਨੀ ਕਰਨ ਵਾਲੀ ਨਵੀਂ ਈਰਾਨੀ ਅਥਾਰਟੀ ‘ਦ ਪਰਸੀਅਨ ਗਲਫ ਸਟੇਟ ਅਥਾਰਟੀ’ਨੇ ਸ਼ੁੱਕਰਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਜਹਾਜ਼ਾਂ ਨੂੰ ਰਜਿਸਟਰ ਕਰਵਾਉਣ ਦੀ ਅਪੀਲ ਕੀਤੀ ਹੈ। ਅਥਾਰਟੀ ਅਨੁਸਾਰ 60 ਦਿਨਾਂ ਦੀ ਮਿਆਦ ਦੌਰਾਨ ਸੁਰੱਖਿਆ ਅਤੇ ਵਾਤਾਵਰਨ ਸੇਵਾਵਾਂ ਦੇ ਨਾਲ-ਨਾਲ ਸੰਬੰਧਿਤ ਈਰਾਨੀ ਬੀਮਾ ਜਹਾਜ਼ ਮਾਲਕਾਂ ਤੋਂ ਨਹੀਂ ਲਿਆ ਜਾਵੇਗਾ ਅਤੇ ਇਸ ਨੂੰ ਈਰਾਨੀ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਲਈ ਧੁੱਸੀ ਬੰਨ੍ਹ ਸੰਪਰਕ ਸੜਕ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਨਰੋਟ ਪੁਲਿਸ ਨੇ ਗੱਡੀ ਵਿਚ 7 ਪਸ਼ੂਆਂ ਸਮੇਤ ਪਸ਼ੂ ਤਸਕਰੀ ਗਿਰੋਹ ਦੇ ਇਕ ਮੈਂਬਰ ਨੂੰ ਕੀਤਾ ਗ੍ਰਿਫ਼ਤਾਰ
Ad Position 24
No active advertisement